ਰਾਜਿੰਦਰ ਗੁਪਤਾ ਬਿਨਾ ਮੁਕਾਬਲੇ ਬਣੇ ਰਾਜ ਸਭਾ ਮੈਂਬਰ
ਚੰਡੀਗੜ੍ਹ (ਐੱਮਕੇ ਸ਼ਾਇਨਾ)। ‘ਆਪ’ ਵੱਲੋਂ ਨਾਮਜ਼ਦ ਰਜਿੰਦਰ ਗੁਪਤਾ ਨੂੰ ਤਰੀਕੇ ਨਾਲ ਰਾਜ ਸਭਾ ਮੈਂਬਰ ਚੁਣ ਲਿਆ ਗਿਆ ਹੈ। ਉਨ੍ਹਾਂ ਦੇ ਅੱਗੇ ਤਿੰਨ ਅਜ਼ਾਦ ਉਮੀਦਵਾਰ ਆਏ ਸਨ ਪਰ ਦੋ ਉਮੀਦਵਾਰ ਦਸ-ਦਸ ਵਿਧਾਇਕਾਂ ਦੀ ਹਮਾਇਤੀ ਚਿੱਠੀ ਤੱਕ ਵੀ ਪੇਸ਼ ਨਾ ਕਰ ਸਕੇ। ਜਦੋਂਕਿ ਤੀਸਰੇ ਉਮੀਦਵਾਰ ਨੇ ਫਰਜ਼ੀ ਚਿੱਠੀ ਪੇਸ਼ ਕੀਤੀ ਸੀ ਫਰਜ਼ੀ ਸਮਰਥਨ ਪੱਤਰ ਕਾਰਨ ਉਸ ਨੂੰ ਬੀਤੇ ਦਿਨੀਂ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ ਅਤੇ ਰਾਜਿੰਦਰ ਗੁਪਤਾ ਬਿਨਾਂ ਮੁਕਾਬਲੇ ਰਾਜ ਸਭਾ ਦੇ ਮੈਂਬਰ ਚੁਣੇ ਗਏ ਹਨ।
ਦੱਸ ਦੇਈਏ ਕਿ ਮੌਜ਼ੂਦਾ ਵਿਧਾਇਕ ਸੰਜੀਵ ਅਰੋੜਾ ਦੇ ਅਸਤੀਫਾ ਦੇਣ ਬਾਅਦ ਇਹ ਸੀਟ ਖਾਲੀ ਹੋਈ ਸੀ। ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਡਾ. ਰਾਜਿੰਦਰ ਗੁਪਤਾ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਸੀ।
ਇੱਥੇ ਦੱਸਣਯੋਗ ਹੈ ਕਿ 2007 ਤੋਂ 2025 ਤੱਕ ਪੰਜਾਬ ’ਚ ਕਿਸੇ ਵੀ ਪਾਰਟੀ ਦੀ ਸੱਤਾ ’ਤੇ ਕਾਬਜ਼ ਹੋਣ ਦੇ ਬਾਵਜੂਦ ਪਦਮਸ਼੍ਰੀ ਰਾਜਿੰਦਰ ਗੁਪਤਾ ਕੋਲ ਕੈਬਨਿਟ ਮੰਤਰੀ ਦਾ ਦਰਜਾ ਰਿਹਾ। ਸਵ. ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ 2007 ਤੋਂ 2017 ਤੱਕ, ਪਦਮਸ਼੍ਰੀ ਗੁਪਤਾ ਨੇ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ। 2017 ’ਚ ਸਰਕਾਰ ਬਦਲੀ।
Read Also : ਕਬਾੜ ਦੇ ਵਪਾਰੀ ਦੀ ਸ਼ਿਕਾਇਤ ’ਤੇ ਪੰਜਾਬ ’ਚ ਹੋਈ ਵੱਡੀ ਕਾਰਵਾਈ
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਪਰ ਪਦਮਸ਼੍ਰੀ ਗੁਪਤਾ ਦਾ ਅਹੁਦਾ ਨਹੀਂ ਬਦਲਿਆ। ਕੈਪਟਨ ਅਮਰਿੰਦਰ ਸਿੰਘ ਦੇ ਸਾਢੇ ਪੰਜ ਸਾਲਾਂ ਬਾਅਦ ਅਸਤੀਫ਼ਾ ਦੇਣ ਤੇ ਚਰਨਜੀਤ ਸਿੰਘ ਨੇ 111 ਦਿਨਾਂ ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਗੁਪਤਾ ਕੋਲ ਕੈਬਨਿਟ ਮੰਤਰੀ ਦਾ ਦਰਜਾ ਰਿਹਾ। ਆਮ ਆਦਮੀ ਪਾਰਟੀ ਨੇ 2022 ’ਚ ਸਰਕਾਰ ਬਣਾਈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਦਮਸ਼੍ਰੀ ਡਾ. ਰਾਜਿੰਦਰ ਗੁਪਤਾ ਨੂੰ ਆਰਥਿਕ ਨੀਤੀ ਤੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਨਿਯੁਕਤ ਕੀਤਾ।
Dr. Rajinder Gupta
ਇਸ ਤੋਂ ਇਲਾਵਾ ਸਰਕਾਰ ਨੇ ਬਾਅਦ ’ਚ ਉਨ੍ਹਾਂ ਨੂੰ ਪਟਿਆਲਾ ਦੇ ਪ੍ਰਾਚੀਨ ਕਾਲੀ ਮਾਤਾ ਮੰਦਿਰ ਦੀ ਸਲਾਹਕਾਰ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ। ਪਹਿਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇਸ ਦੇ ਚੇਅਰਮੈਨ ਸਨ। ਸਰਕਾਰ ਨੇ ਗੁਪਤਾ ਲਈ ਨਿਯਮਾਂ ’ਚ ਵੀ ਬਦਲਾਅ ਕੀਤਾ ਸੀ । ਚੇਅਰਮੈਨ ਵਜੋਂ ਸੇਵਾ ਨਿਭਾਉਂਦੇ ਹੋਏ ਪਦਮਸ਼੍ਰੀ ਡਾ. ਰਾਜਿੰਦਰ ਗੁਪਤਾ ਨੇ ਕਦੇ ਤਨਖਾਹ ਨਹੀਂ ਲਈ। ਡਾ. ਗੁਪਤਾ ਕੈਬਨਿਟ ਮੰਤਰੀ ਦਾ ਦਰਜਾ ਰੱਖਦੇ ਸਨ ਤੇ ਹਮੇਸ਼ਾ ਸਕੱਤਰੇਤ ’ਚ ਇੱਕ ਦਫ਼ਤਰ ਰੱਖਦੇ ਸਨ।
ਪਦਮਸ਼੍ਰੀ ਰਾਜਿੰਦਰ ਗੁਪਤਾ ਹਮੇਸ਼ਾ ਪੰਜਾਬ ’ਚ ਇੱਕ ਪ੍ਰਮੁੱਖ ਸ਼ਖ਼ਸੀਅਤ ਰਹੇ ਹਨ। ਜਦੋਂਕਿ ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਚੰਗੇ ਸਬੰਧ ਬਣਾ ਕੇ ਰੱਖੇ ਹਨ, ਉਹ ਕਦੇ ਵੀ ਕਿਸੇ ਪਾਰਟੀ ਨਾਲ ਰਾਜਨੀਤਿਕ ਤੌਰ ’ਤੇ ਜੁੜੇ ਨਹੀਂ ਰਹੇ। ਇਹ ਉਨ੍ਹਾਂ ਦਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਪਹਿਲਾ ਮੌਕਾ ਹੋਵੇਗਾ। ਰਾਜ ਸਭਾ ਸੀਟ ਲਈ ਵੋਟਿੰਗ 24 ਅਕਤੂਬਰ ਨੂੰ ਹੋਣੀ ਸੀ ਪਰ ਕੋਈ ਹੋਰ ਉਮੀਦਵਾਰ ਮੈਦਾਨ ਵਿਚ ਨਾ ਹੋਣ ਕਾਰਨ ਉਹ ਬਿਨਾ ਮੁਕਾਬਲਾ ਰਾਜ ਸਭਾ ਮੈਂਬਰ ਚੁਣੇ ਗਏ।