ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home Breaking News Jalandhar New...

    Jalandhar News : ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰਾਸ ਫਾਈਰਿੰਗ ਤੋਂ ਬਾਅਦ ਦੋ ਬਦਮਾਸ਼ ਗ੍ਰਿਫਤਾਰ

    Jalandhar News
    Jalandhar News : ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰਾਸ ਫਾਈਰਿੰਗ ਤੋਂ ਬਾਅਦ ਦੋ ਬਦਮਾਸ਼ ਗ੍ਰਿਫਤਾਰ

    ਪੁਲਿਸ ਨੇ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ | Jalandhar News

    (ਸੱਚ ਕਹੂੰ ਨਿਊਜ਼) ਜਲੰਧਰ। Jalandhar News : ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਲੰਧਰ ਪੁਲਿਸ ਨੇ ਹੌਟ ਚੇਜ਼ ਅਤੇ ਕਰਾਸ ਫਾਈਰਿੰਗ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਕਰਾਸ ਫਾਈਰਿੰਗ ਦੌਰਾਨ ਦੋਵੇਂ ਮੁਲਜ਼ਮ ਦੇ ਪੈਰ ’ਚ ਗੋਲੀ ਵੱਜੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜਿਸ ਨਾਲ ਪੁਲਿਸ ਨੇ ਕੁੱਲ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜ ਮੁਲਜ਼ਮਾਂ ਤੋਂ ਇਲਾਵਾ ਪੁਲਿਸ ਨੇ ਇਸ ਕੇਸ ਵਿੱਚ ਚਾਰ ਹੈਂਡਲਰਾਂ ਨੂੰ ਵੀ ਨਾਮਜ਼ਦ ਕੀਤਾ ਹੈ। ਇਨ੍ਹਾਂ ਮੁਲਜ਼ਮ ਨੇ ਕੱਲ੍ਹ ਗੁਜਰਾਲ ਨਗਰ ਵਿੱਚ ਇੱਕ ਵਕੀਲ ਦੇ ਘਰ ਗੋਲੀ ਚਲਾ ਦਿੱਤੀ ਸੀ।

    Jalandhar News
    Jalandhar News : ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰਾਸ ਫਾਈਰਿੰਗ ਤੋਂ ਬਾਅਦ ਦੋ ਬਦਮਾਸ਼ ਗ੍ਰਿਫਤਾਰ

    ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਗ੍ਰਨੇਡ ਧਮਾਕੇ ਦਾ ਦੂਜਾ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ

    ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ 5 ਦੋਸ਼ੀਆਂ ‘ਚੋਂ ਸਿਟੀ ਪੁਲਿਸ ਨੇ ਮੁਕਾਬਲੇ ਤੋਂ ਬਾਅਦ 2 ਨੂੰ ਫੜ ਲਿਆ ਸੀ। ਮੁਲਜ਼ਮ ਬਾਈਕ ‘ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਜਵਾਬੀ ਕਾਰਵਾਈ ‘ਚ ਦੋ ਜਣਿਆਂ ਦੇ ਗੋਲੀਆਂ ਲੱਗੀਆਂ ਜਿਸ ’ਚ ਉਹ ਗੰਭੀਰ ਜ਼ਖਮੀ ਹੋ ਗਏ। ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਵੱਲੋਂ ਚਲਾਈ ਗਈ ਗੋਲੀ ਪੁਲਿਸ ਦੀ ਗੱਡੀ ਵਿੱਚ ਜਾ ਵੱਜੀ। ਪੁਲਿਸ ਨੇ 2 ਪਿਸਤੌਲ ਬਰਾਮਦ ਕੀਤੇ ਹਨ।  Jalandhar News

    LEAVE A REPLY

    Please enter your comment!
    Please enter your name here