ਸੁੱਖ ਵਿਲਾਸ ਹੋਟਲ ’ਤੇ ਸੀਐਮ ਮਾਨ ਦਾ ਵੱਡਾ ਖੁਲਾਸਾ

Punjab News
ਸੁੱਖ ਵਿਲਾਸ ਹੋਟਲ ’ਤੇ ਸੀਐਮ ਮਾਨ ਦਾ ਵੱਡਾ ਖੁਲਾਸਾ

ਸਿਰਫ ਸੁੱਖ ਵਿਲਾਸ ਲਈ ਸਪੈਸ਼ਲ ਪੈਲਿਸੀ ਲਿਆਂਦੀ ਗਈ

  • ਸਰਕਾਰ ਇਸ ਮਾਮਲੇ ’ਚ ਕਾਰਵਾਈ ਕਰੇਗੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਪ੍ਰੈੱਸ ਕਾਨਫਰੰਸ ਦੌਰਾਨ ਸੁੱਖ ਵਿਲਾਸ ਹੋਟਲ (ਮੈਟਰੋ ਈਕੋ ਗ੍ਰੀਨ ਰਿਜੋਟਰ) ਨੂੰ ਲੈ ਕੇ ਵੱਡੇ ਖੁਲ਼ਾਸੇ ਕੀਤੇ। ਭਗਵੰਤ ਮਾਨ ਨੇ ਬਾਦਲ ਪਰਿਵਾਰ ’ਤੇ ਦੋਸ਼ ਲਾਇਆ ਹੀ ਕਿ ਉਸ ਨੇ ਹੋਟਲ ਸੁਖ ਵਿਲਾਸ ਲਈ ਸਰਕਾਰੀ ਖਜ਼ਾਨੇ ਨੂੰ 108 ਕਰੋੜ ਰੁਪਏ ਦਾ ਚੂਨਾ ਲਗਾਇਆ ਹ। ਮੁੱਖ ਮੰਤਰੀ ਨੇ ਕਿਹਾ ਕਿ 1985-86 ਵਿੱਚ ਬਾਦਲ ਪਰਿਵਾਰ ਨੇ ਜ਼ਮੀਨ ਖਰੀਦੀ ਸੀ। 2009 ਵਿੱਚ ਨਿਯਮਾਂ ਚ ਫੇਰਬਦਲ ਕੀਤਾ ਗਿਆ। ਬਾਦਲ ਪਰਿਕਾਰ ਵੱਲੋਂ 23 ਕਨਾਲ 7 ਮਰਲੇ ਜਮੀਨ ਦੀ ਖਰੀਦ ਫਰੋਖਤ ਕੀਤੀ ਗਈ ਸੀ। Punjab News

ਇਹ ਵੀ ਪੜ੍ਹੋ: ਖੁਸ਼ਖਬਰੀ ! 9 ਕਰੋੜ ਲੋਕਾਂ ਦੇ ਖਾਤਿਆਂ ‘ਚ ਆਏ 2-2 ਹਜ਼ਾਰ ਰੁਪਏ, ਕਰੋ ਚੈੱਕ

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ, ਜੰਗਲਾਤ ਵਿਭਾਗ ਵਾਲੀ ਜਮੀਨ ਬਾਦਲ ਪਰਿਵਾਰ ਨੇ ਖਰੀਦੀ। ਇਨਾਂ ਨੇ ਆਪਣੇ ਫਾਇਦੇ ਲਈ 2009 ਵਿਚ ਈਕੋ ਟੂਰਿਸਮ ਪਾਲਿਸੀ ਲਿਆਂਦੀ।  ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਨੇ ਸੁਖ ਵਿਲਾਸ ਨੂੰ ਟੈਕਸ ਮਾਮਲੇ ਵਿਚ ਵਿਸੇਸ਼ ਛੋਟ ਦਿੱਤੀ ਗਈ। 85 ਕਰੋੜ 84 ਕਰੋੜ ਕੁੱਲ ਜੀਐਸਟੀ ਮੁਆਫ ਕਾਰਵਾਈ ਗਈ। 11 ਕਰੋੜ 54 ਲੱਖ ਬਿਜਲੀ ਮੁਆਫੀ। 11 ਕਰੋੜ 44 ਲੱਖ ਵੀ ਵੱਖਰੀ ਮੁਆਫੀ। 108 ਕਰੋੜ 73 ਲੱਖ ਦੀ ਕੁਲ ਬੱਚਤ ਸਰਕਾਰ ਤੋਂ ਲਈ ਗਈ। ਇਸ ਤੋਂ ਇਲਾਵਾ 4 ਕਰੋੜ 13 ਲੱਖ ਤੱਕ ਦੀ ਸਪੈਸਲ ਸੜਕ ਵੀ ਬਣਵਾਗੀ ਗਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੋਰ ਕਿਸੇ ਹੋਟਲ ਨੂੰ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ। ਸਿਰਫ ਬਾਦਲਾਂ ਦੇ ਇਸ ਮੈਟਰੋ ਈਕੋ ਗ੍ਰੀਨ ਰਿਜੋਟਰ ਨੂੰ ਲਾਭ ਮਿਲਿਆ।  Punjab News

LEAVE A REPLY

Please enter your comment!
Please enter your name here