Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਫਿਰੋਜਪੁਰ ਦੇ ਦੋਰਾਹਾ ਦੇ ਲੈਵਲ ਕਰਾਸਿੰਗ ਨੰਬਰ 164 ਏਬੀ ’ਤੇ ਬਣਾਇਆ ਜਾ ਰਿਹਾ ਚਾਰ-ਮਾਰਗੀ ਰੇਲਵੇ ਓਵਰਬਿ੍ਰਜ ਇਸ ਖੇਤਰ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗਾ। ਇਹ ਪ੍ਰੋਜੈਕਟ ਮਾਲਵਾ ਖੇਤਰ, ਪੰਜਾਬ ਦੀ ਰਾਜਧਾਨੀ ਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿਚਕਾਰ ਆਵਾਜਾਈ ਨੂੰ ਸੌਖਾ ਬਣਾਏਗਾ ਤੇ ਲੰਬੇ ਸਮੇਂ ਤੋਂ ਚੱਲ ਰਹੇ ਟ੍ਰੈਫਿਕ ਜਾਮ ਨੂੰ ਦੂਰ ਕਰੇਗਾ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਲਗਭਗ 70.55 ਕਰੋੜ ਦੀ ਲਾਗਤ ਨਾਲ ਬਣੇ ਇਸ ਓਵਰਬਿ੍ਰਜ ਨੂੰ ਅਗਲੇ ਸਾਲ ਦੇ ਅੰਦਰ ਪੂਰਾ ਕਰਨ ਦਾ ਟੀਚਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਸਾਰੀ ਦਾ ਕੰਮ ਜਲਦੀ ਹੀ ਤੇਜ ਰਫਤਾਰ ਨਾਲ ਸ਼ੁਰੂ ਹੋਵੇਗਾ।
ਇਹ ਖਬਰ ਵੀ ਪੜ੍ਹੋ : Aam Aadmi Clinic Punjab: ਸਰਕਾਰ 243 ਹੋਰ ਨਵੇਂ ਆਮ ਆਦਮੀ ਕਲੀਨਿਕ ਛੇਤੀ ਖੋਲ੍ਹੇਗੀ : ਧਾਲੀਵਾਲ
ਤਾਂ ਜੋ ਇਸਨੂੰ ਜਲਦੀ ਤੋਂ ਜਲਦੀ ਜਨਤਾ ਲਈ ਖੋਲ੍ਹਿਆ ਜਾ ਸਕੇ। ਪਿਛਲੇ 12 ਸਾਲਾਂ ਤੋਂ, ਲੋਕਾਂ ਨੂੰ ਇਸ ਰੇਲਵੇ ਕਰਾਸਿੰਗ ’ਤੇ ਕਾਫੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਤਰੀ ਅਨੁਸਾਰ, ਪੰਜਾਬ ’ਚ 166 ਥਾਵਾਂ ’ਤੇ ਰੇਲਵੇ ਓਵਰਬਿ੍ਰਜ, ਅੰਡਰਬਿ੍ਰਜ ਤੇ ਘੱਟ-ਉਚਾਈ ਵਾਲੇ ਸਬਵੇਅ ’ਤੇ ਨਿਰਮਾਣ ਕਾਰਜ ਚੱਲ ਰਿਹਾ ਹੈ, ਜਿਸ ਦਾ ਕੁੱਲ ਖਰਚ 1,480.09 ਕਰੋੜ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਰੇਲਵੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲੋੜੀਂਦੇ ਫੰਡ ਉਪਲਬਧ ਹਨ। Punjab News
ਸਰਕਾਰ ਨੈੱਟਵਰਕ ਨੂੰ ਆਧੁਨਿਕ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਲਈ ਸਾਲਾਨਾ ਰੇਲਵੇ ਬਜਟ ਅਲਾਟਮੈਂਟ 2009-2014 ਦੇ ਮੁਕਾਬਲੇ ਲਗਭਗ 25 ਗੁਣਾ ਵਧ ਕੇ 5,673 ਕਰੋੜ ਹੋ ਗਿਆ ਹੈ। ਇਸ ਵੇਲੇ, ਸੂਬੇ ’ਚ ਲਗਭਗ 26,382 ਕਰੋੜ ਦੇ ਵੱਖ-ਵੱਖ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ’ਚ ਨਵੀਆਂ ਰੇਲ ਲਾਈਨਾਂ ਵਿਛਾਉਣਾ, ਸਟੇਸਨਾਂ ਦੀ ਮੁਰੰਮਤ, ਸੁਰੱਖਿਆ ਸੁਧਾਰ ਤੇ ਸਮਰੱਥਾ ਵਧਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ, ਪੰਜਾਬ ’ਚ 30 ਰੇਲਵੇ ਸਟੇਸ਼ਨਾਂ ਨੂੰ ਲਗਭਗ 1,311 ਕਰੋੜ ਦੀ ਲਾਗਤ ਨਾਲ ਵਿਆਪਕ ਤੌਰ ’ਤੇ ਮੁੜ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਨਾਲ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। Punjab News














