ਟੀਨੂ ਹਰਿਆਣਾ, ਸੋਨੂੰ ਅਤੇ ਹੰਸਾ ਦੇ ਟਿਕਾਣਿਆਂ ’ਤੇ ਛਾਪੇਮਾਰੀ | Lawrence Bishnoi
ਭਵਾਨੀ (ਇੰਦਰਵੇਸ਼)। ਗੰਭੀਰ ਅਪਰਾਧਾਂ ਨੂੰ ਨੱਥ ਪਾਉਣ ਲਈ ਹਰਿਆਣਾ ਪੁਲਿਸ ਨੇ ਰੋਹਤਕ ਰੇਂਜ ਵਿੱਚ ਅੱਜ ਸਵੇਰੇ 6 ਵਜੇ ਤੋਂ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ ਵਿਸ਼ੇਸ਼ ਸਰਚ ਅਭਿਆਨ ਚਲਾਇਆ। ਇਸ ਮੁਹਿੰਮ ਤਹਿਤ ਭਿਵਾਨੀ ਜ਼ਿਲ੍ਹੇ ’ਚ ਗੈਂਗ ਬਣਾਉਣ ਦੇ ਸ਼ੱਕ ’ਚ 37 ਅਪਰਾਧੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਇਸ ਸਰਚ ਅਭਿਆਨ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪੁਲਿਸ ਦੇ ਕਰਮਚਾਰੀ ਅਤੇ ਅਧਿਕਾਰੀ ਮੌਜ਼ੂਦ ਸਨ ਅਤੇ ਲੋਕਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਹਰਿਆਣਾ ਪੁਲਿਸ ਅਪਰਾਧਾਂ ਤੋਂ ਪੂਰੀ ਤਰ੍ਹਾਂ ਸੁਚੇਤ ਹੈ।
ਕੀ ਹੈ ਮਾਮਲਾ | Lawrence Bishnoi
ਭਿਵਾਨੀ ਦੇ ਡੀਐਸਪੀ ਵਰਿੰਦਰ ਸਿੰਘ ਨੇ ਛਾਪੇਮਾਰੀ ਦੌਰਾਨ ਦੱਸਿਆ ਕਿ ਰੋਹਤਕ ਰੇਂਜ ਦੇ ਆਈਜੀ ਰਾਕੇਸ਼ ਆਰੀਆ ਦੀਆਂ ਹਦਾਇਤਾਂ ’ਤੇ ਰੋਹਤਕ ਰੇਂਜ ਨਾਲ ਸਬੰਧਤ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਇਹ ਤਲਾਸੀ ਮੁਹਿੰਮ ਸਵੇਰੇ 6 ਵਜੇ ਸ਼ੁਰੂ ਹੋਈ। ਭਿਵਾਨੀ ਜ਼ਿਲ੍ਹੇ ਵਿੱਚ 37 ਅਜਿਹੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਛਾਪੇਮਾਰੀ ਕੀਤੀ ਗਈ ਹੈ, ਇਸ ਲਈ 37 ਟੀਮਾਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ, ਜਿਸ ਵਿੱਚ 215 ਪੁਲਿਸ ਮੁਲਾਜਮ ਸ਼ਾਮਲ ਹਨ। ਜੋ ਇਸ ਕਾਰਵਾਈ ਨੂੰ ਅੰਜਾਮ ਦੇ ਰਿਹਾ ਹੈ।
ਇਹ ਵੀ ਪੜ੍ਹੋ: ਸਿਆਸੀ ਮੌਕਾਪ੍ਰਸਤੀ ਦਾ ਦੌਰ
ਉਨ੍ਹਾਂ ਦੱਸਿਆ ਕਿ ਮੁੱਖ ਤੌਰ ’ਤੇ ਭਿਵਾਨੀ ਜ਼ਿਲੇ੍ਹ ’ਚ ਲਾਰੈਂਸ ਬਿਸ਼ਰੋਈ ਗੈਂਗ ਦੇ ਸਰਗਨਾ ਦੀਪਕ ਉਰਫ ਟੀਨੂੰ ਹਰਿਆਣਾ, ਭਿਵਾਨੀ ਦੇ ਸਿਵਾਨੀ ਇਲਾਕੇ ਦੇ ਪਿੰਡ ਮੀਆਂ ਗੈਂਗਸਟਰ ਸੋਨੂੰ ਮੀਆਂ, ਭਿਵਾਨੀ ਦੇ ਹਨੂੰਮਾਨ ਗੇਟ ਇਲਾਕੇ ਦੇ ਹੰਸਰਾਜ ਉਰਫ ਹੰਸਾ ਅਤੇ ਉਸ ਦੇ ਸਾਥੀਆਂ ਸਮੇਤ ਹੋਰ ਬਦਮਾਸ਼ ਹਨ, ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕੋਲੋਂ ਜੋ ਵੀ ਸ਼ੱਕੀ ਸਮਾਨ ਮਿਲ ਰਿਹਾ ਹੈ, ਉਸ ਨੂੰ ਜਬਤ ਕੀਤਾ ਜਾ ਰਿਹਾ ਹੈ, ਤਾਂ ਜੋ ਅਪਰਾਧਾਂ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕੇ ਅਤੇ ਗਿਰੋਹ ਬਣਾ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਪ੍ਰਥਾ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਹਾਲਤ ਸੁਧਾਰਨ ਲਈ ਪੁਲਿਸ ਅਜਿਹੇ ਅਪਰਾਧੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ੇਗੀ ਨਹੀਂ। ਪੁਲਿਸ ਦੀ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।