ਪੰਜਾਬ ਦੇ ਸਾਰੇ ਟੋਲ ਭਲਕੇ ਤੋਂ ਹੋਣਗੇ ਫ੍ਰੀ
- 21 ਅਕਤੂਬਰ ਨੂੰ ਬੱਸਾਂ ਦਾ ਹੋਵੇਗਾ ਚੱਕਾ ਜਾਮ | Punjab News
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਪੰਜਾਬ ’ਚ ਕਿਸਾਨਾਂ ਵੱਲੋਂ 17 ਅਕਤੂਬਰ ਨੂੰ ਸਾਰੇ ਟੋਲ ਪਲਾਜੇ ਮੁਫਤ ਕੀਤੇ ਜਾਣਗੇ। ਜਦੋਂ ਕਿ 18 ਅਕਤੂਬਰ ਨੂੰ ਆਮ ਆਦਮੀ ਪਾਰਟੀ (ਆਪ) ਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਠੋਸ ਮੋਰਚੇ ਲਾਏ ਜਾਣਗੇ। ਮੁੱਖ ਤੌਰ ’ਤੇ ਭਾਜਪਾ ਆਗੂਆਂ ਅਰਵਿੰਦ ਖੰਨਾ, ਪਰਨੀਤ ਕੌਰ ਤੇ ‘ਆਪ’ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਮੋਰਚਾ ਲਾਇਆ ਜਾਵੇਗਾ। ਇਹ ਫੈਸਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਿਆ ਗਿਆ ਹੈ। ਇਹ ਫੈਸਲਾ ਝੋਨੇ ਦੀ ਗਲਤ ਖਰੀਦ ਦੇ ਵਿਰੋਧ ਵਿੱਚ ਲਿਆ ਗਿਆ। ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਖਿਲਾਫ ਰੋਸ ਹੈ।
ਇਹ ਖਬਰ ਵੀ ਪੜ੍ਹੋ : Canada News: ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ’ਤੇ ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਦੇ ਦਾਅਵੇ ਕੀਤੇ ਰੱਦ
ਦਿਨ-ਰਾਤ ਚੱਲੇਗਾ ਇਹ ਸੰਘਰਸ਼ | Punjab News
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੀ 5 ਮੈਂਬਰੀ ਸੂਬਾ ਲੀਡਰਸ਼ਿਪ ਟੀਮ ਨੇ ਇਹ ਫੈਸਲਾ ਲਿਆ ਹੈ। ਫੈਸਲੇ ਅਨੁਸਾਰ ਦੋਵੇਂ ਤਰ੍ਹਾਂ ਦੇ ਮਾਰਚ ਦਿਨ-ਰਾਤ ਜਾਰੀ ਰਹਿਣਗੇ। ਕਿਸਾਨਾਂ ਤੇ ਮਜਦੂਰਾਂ ਦੀਆਂ ਕਈ ਮੰਗਾਂ ਹਨ। ਇਨ੍ਹਾਂ ਮੰਗਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ’ਤੇ ਝੋਨੇ ਦੀ ਨਿਰਵਿਘਨ ਖਰੀਦ ਸ਼ੁਰੂ ਕਰਨਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਇਸ ’ਚ ਸ਼ਾਮਲ ਹਨ। ਜਿਸ ’ਤੇ ਕੇਂਦਰ ਦੀ ਭਾਜਪਾ ਤੇ ਸੂਬੇ ਦੀ ‘ਆਪ’ ਸਰਕਾਰ ਗੰਭੀਰਤਾ ਨਹੀਂ ਦਿਖਾ ਰਹੀ ਹੈ।
ਦੋਵਾਂ ਸਰਕਾਰਾਂ ’ਤੇ ਲਾਇਆ ਅਣਗਹਿਲੀ ਦਾ ਦੋਸ਼
ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰਾਂ ’ਤੇ ਕਿਸਾਨਾਂ ਦੀਆਂ ਇਨ੍ਹਾਂ ਜਾਇਜ ਮੰਗਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ ਹੈ। ਜੋ ਕਾਰਪੋਰੇਟ ਪੱਖੀ ਡਬਲਯੂਟੀਓ ਦੀ ਖੁੱਲ੍ਹੀ ਮੰਡੀ ਨੀਤੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਸਮੂਹ ਪਿੰਡਾਂ ਦੇ ਕਿਸਾਨਾਂ-ਮਜਦੂਰਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੇ ਇਸ ਮਾਰੂ ਹਮਲੇ ਨੂੰ ਹਰਾਉਣ ਲਈ ਦਿਨ-ਰਾਤ ਇੱਕ ਕਰਨ ਦੀ ਅਪੀਲ ਕੀਤੀ ਹੈ। ਇਸੇ ਤਾਕਤ ਨਾਲ ਇਨ੍ਹਾਂ ਮੋਰਚਿਆਂ ਤੱਕ ਪਹੁੰਚੇ। Punjab News