ਮੁੱਲਾਂਪੁਰ (ਸੱਚ ਕਹੂੰ ਨਿਊਜ਼)। ਬੀਤੀ ਰਾਤ 11 ਵਜੇ ਦੇ ਕਰੀਬ ਜੰਮੂ ਕਸ਼ਮੀਰ ਤੇ ਕਾਊਂਟਰ ਇੰਟੇਲੀਜੈਂਸ ਨੇ ਜ਼ਿਲ੍ਹਾ ਲੁਧਿਆਣਾ (Ludhiana News) ਅਧੀਨ ਪੈਂਦੇ ਮੁੱਲਾਂਪੁਰ ਸ਼ਹਿਰ ਦੇ ਦਸ਼ਮੇਸ਼ ਨਗਰ ’ਚ ਸਰਚ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਕਿਰਾਏਦਾਰ ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁੱਲਾਂਪੁਰ ਨੂੰ ਕਾਬੂ ਕਰਕੇ ਉਸ ਦੇ ਘਰੋਂ 4 ਕਰੋੜ 5 ਲੱਖ ਰੁਪਏ ਦੀ ਡਰੱਗ ਮਨੀ, ਇੱਕ 32 ਬੋਰ ਦੀ ਰਿਵਾਲਵਰ, ਗੱਡੀਆਂ ਦੀਆਂ ਜਾਅਲੀ ਨੰਬਰ ਪਲੇਟਾਂ, ਜਾਲੀ ਆਈਡੀ ਕਾਰਡ, ਨੋਟ ਗਿਣਨ ਵਾਲੀ ਮਸ਼ੀਨ, ਚਿੱਟੇ ਲਿਫ਼ਾਫ਼ੇ, ਚਿੱਟਾ ਪੈਕਿੰਗ ਕਰਨ ਵਾਲੀ ਮਸ਼ੀਨ ਆਦਿ ਸਮਾਨ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਪਿਛਲੇ ਸੈਸ਼ਨ ‘ਗੈਰ-ਕਾਨੂੰਨੀ’ ਸਨ ਤਾਂ ਹੁਣ ਬਿਨਾਂ ‘ਪ੍ਰੋਰੋਗੇਸ਼ਨ’ ਕਿਵੇਂ ਕਾਨੂੰਨੀ ਸੈਸ਼ਨ ਕਰ ਸਕਦੀ ਐ ‘ਆਪ ਸਰਕਾਰ’
ਇਸ ਸਬੰਧੀ ਪੰਜਾਬ ਦੇ ਡੀਜੀਪੀ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਸਿੰਘ ’ਤੇ ਬਿਲਾਸਪੁਰ ਜ਼ਿਲ੍ਹਾ ਰਾਮਬਾਣ (ਜੰਮੂ ਕਸ਼ਮੀਰ) ਦੀ ਪੁਲਿਸ ਨੇ 30 ਕਿੱਲੋ ਕੁਕੀਨ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਸੀ ਅਤੇ ਬੀਤੀ ਰਾਤ ਕਰੀਬ 11 ਵਜੇ ਜੰਮੂ ਕਸ਼ਮੀਰ ਦੀ ਪੁਲਿਸ ਤੇ ਕਾਊਂਟਰ ਇੰਟੇਲੀਜੈਂਸ ਨੇ ਸਾਂਝੇ ਤੌਰ ’ਤੇ ਰਿਕਵਰੀ ਕਰਨ ਲਈ ਮਨਜੀਤ ਸਿੰਘ ਦੀ ਕਿਰਾਏ ’ਤੇ ਲਈ ਕੋਠੀ ’ਚ ਛਾਪੇਮਾਰੀ ਕੀਤੀ।