ਸਕੂਟਰੀ ’ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ’ਚ ਸ਼ੁੱਕਰਵਾਰ ਦੇਰ ਰਾਤ ਇੱਕ ਕੱਪੜਾ ਕਾਰੋਬਾਰੀ ਤੋਂ 6 ਲੱਖ ਰੁਪਏ ਲੁੱਟ ਲਏ। ਸਕੂਟਰੀ ’ਤੇ ਸਵਾਰ ਹੋ ਕੇ ਆਏ ਬਦਮਾਸ਼ ਲੁੱਟ ਕਰਨ ਤੋਂ ਬਾਅਦ ਇੱਕ ਕਰੇਟਾ ਕਾਰ ’ਚ ਸਵਾਰ ਹੋ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਏ। ਘਟਨਾ ਸਥਾਨਕ ਜੱਸੀਆਂ ਰੋਡ ਸਥਿੱਤ ਜਵਾਲਾ ਚੌਂਕ ਦੀ ਹੈ। ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਬਦਮਾਸ਼ਾਂ ਦੀ ਸਕੂਟਰੀ ਨੂੰ ਕਬਜ਼ੇ ਚੋਂ ਲੈਣ ਤੋਂ ਇਲਾਵਾ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਬਦਮਾਸ਼ਾਂ ਦੀ ਪੈੜ ਦੱਬਣ ਵਿੱਚ ਜੁੱਟ ਗਈ ਹੈ। (Ludhiana News)
ਜਾਣਕਾਰੀ ਦਿੰਦਿਆਂ ਪੀੜਤ ਰਾਹੁਲ ਸਾਹਨੀ ਨੇ ਦੱਸਿਆ ਕਿ ਉਨਾਂ ਦਾ ਨਿਊਦੀਪ ਨਗਰ ’ਚ ਰੈਡੀਮੇਡ ਗਾਰਮੈਂਟਸ ਦਾ ਕਾਰੋਬਾਰ ਹੈ ਉਨ੍ਹਾਂ ਨੇ ਕਿਸੇ ਨੂੰ 6 ਲੱਖ ਰੁਪਏ ਦੀ ਪੇਮੈਂਟ ਦੇਣੀ ਸੀ, ਇਸ ਲਈ ਉਹ ਆਪਣੇ ਭਾਈ ਨਾਲ ਥਾਰ ’ਚ ਸਵਾਰ ਹੋ ਕੇ ਪੇਮੈਂਟ ਦੇਣ ਲਈ ਜਾ ਰਹੇ ਸਨ। ਫੋਨ ਕੀਤੇ ਜਾਣ ’ਤੇ ਅੱਗੋਂ ਪੈਸੇ ਲੈਣ ਵਾਲਿਆਂ ਨੇ ਇੱਕ ਘੰਟਾ ਦੀ ਦੇਰੀ ਨਾਲ ਆਉਣ ਦੀ ਜਾਣਕਾਰੀ ਦਿੱਤੀ ਤਾਂ ਉਹ ਜਵਾਲਾ ਸਿੰਘ ਚੌਂਕ ਨਜ਼ਦੀਕ ਇੱਕ ਪੈਟਰੋਲ ਪੰਪ ’ਤੇ ਇੰਤਜ਼ਾਰ ਕਰ ਰਹੇ ਸਨ ਕਿ ਇੱਕ ਜੁਪੀਟਰ ਸਕੂਟਰੀ ’ਤੇ ਆਏ ਦੋ ਅਗਿਆਤ ਲੋਕਾਂ ਨੇ ਉਹਨਾਂ ਕੋਲ ਆ ਕੇ ਪੇਮੈਂਟ ਕੀਤੇ ਜਾਣ ਸਬੰਧੀ ਪੁੱਛਿਆ। (Ludhiana News)
Robbery
ਰਾਹੁਲ ਨੇ ਦੱਸਿਆ ਕਿ ਉਹਨਾਂ ਨੂੰ ਲੱਗਾ ਕਿ ਪਾਰਟੀ ਨੇ ਹੀ ਇਹਨਾਂ ਲੋਕਾਂ ਨੂੰ ਪੈਸੇ ਲੈਣ ਲਈ ਭੇਜਿਆ ਹੈ। ਉਹਨਾਂ ਵੱਲੋਂ ਹਾਂ ਕੀਤੇ ਜਾਣ ’ਤੇ ਇੱਕ ਬਦਮਾਸ਼ ਨੇ ਪਿਸਤੌਲ ਕੱਢ ਕੇ ਉਹਨਾਂ ’ਤੇ ਤਾਣ ਲਈ ਅਤੇ ਪੈਸਿਆਂ ਨਾਲ ਭਰਿਆ ਹੋਇਆ ਬੈਗ ਉਹਨਾਂ ਤੋਂ ਖੋਹ ਲਿਆ। ਜਦੋਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਬਦਮਾਸ਼ ਸਕੂਟਰੀ ਛੱਡ ਕੇ ਪੈਦਲ ਹੀ ਭੱਜ ਨਿਕਲੇ।
Also Read : ਆਓ! ਸ਼ਹੀਦ ਭਗਤ ਸਿੰਘ ਵੱਲੋਂ ਮੋੜੇ ਕਿਤਾਬ ਦੇ ਪੰਨੇ ਨੂੰ ਖੋਲ੍ਹ ਕੇ ਅੱਗੇ ਤੁਰੀਏ
ਇਸ ਦੌਰਾਨ ਅਚਾਨਕ ਹੀ ਪਿੱਛੇ ਤੋਂ ਆਈ ਇੱਕ ਕਰੇਟਾ ਕਾਰ ਉਹਨਾਂ ਤੋਂ ਨਕਦੀ ਖੋ ਕੇ ਭੱਜ ਰਹੇ ਬਦਮਾਸ਼ਾਂ ਨੂੰ ਲੈ ਕੇ ਉਹਨਾਂ ਦੀ ਪਹੁੰਚ ਤੋਂ ਦੂਰ ਨਿਕਲ ਗਈ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ’ਚ ਪੁਲਿਸ ਨੇ ਸਕੂਟਰੀ ਨੂੰ ਕਬਜ਼ੇ ’ਚ ਲੈ ਕੇ ਘਟਨਾ ਸਥਾਨ ਦੇ ਲਾਗੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਪੀੜਤਾਂ ਮੁਤਾਬਕ ਲੁੱਟ ਦੀ ਘਟਨਾ ਰਾਤ ਸਾਢੇ ਕੁ 12 ਵਜੇ ਦੀ ਹੈ।