ਰਾਜਸਥਾਨ ’ਚ ਵੱਡੀ ਵਾਰਦਾਤ : ਬੱਚੀ ਨੂੰ ਕੋਲੇ ਦੀ ਭੱਠੀ ’ਚ ਸਾੜਿਆ

Rajasthan News

ਚਾਂਦੀ ਦੇ ਕੜੇ ਤੋਂ ਹੋਈ ਪਛਾਣ, ਪਿੰਡ ਵਾਲਿਆਂ ’ਚ ਰੋਸ | Rajasthan News

ਭੀਲਵਾੜਾ (ਏਜੰਸੀ)। ਰਾਜਸਥਾਨ (Rajasthan News) ਦੇ ਭੀਲਵਾੜਾ ਜ਼ਿਲ੍ਹੇ ਦੇ ਕੋਟੜੀ ਥਾਣਾ ਇਲਾਕੇ ’ਚ ਬੱਕਰੀਆਂ ਚਰਾਉਣ ਗਈ ਇੱਕ ਬੱਚੀ ਨੂੰ ਕੋਇਲੇ ਦੀ ਭੱਟੀ ’ਚ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਲਾ ਭੱਠੀ ਨਾਲ ਬੱਚੀ ਦੀ ਸੜੀ ਹੋਈ ਲਾਸ਼ ਦੇ ਅਵਸ਼ੇਸ਼ ਅਤੇ ਇੱਕ ਚਾਂਦੀ ਦਾ ਕੜਾ ਮਿਲਿਆ ਹੈ। ਮੌਕੇ ’ਤੇ ਕੋਟੜੀ ਥਾਣਾ ਪੁਲਿਸ ਨਾਲ ਹੀ ਅਧਿਕਾਰੀ, ਡਾਡ ਸਕਵਾਇਡ, ਐੱਫਐੱਸਐੱਲ ਟੀਮ ਮੌਕੇ ’ਤੇ ਪਹੰੁਚ ਗਏ ਅਤੇ ਜਾਂਚ ਪੜਤਾਲ ਕਰ ਰਹੇ ਹਨ।

ਪੁਲਿਸ ਨੇ ਦੱਸਿਆ ਕਿ ਕੋਲਾ ਭੱਠੀ ’ਤੇ ਕੰਮ ਕਰਨ ਵਾਲੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਕਾਲੂ ਲਾਲ ਗੁਰਜਰ, ਉੱਪ ਜ਼ਿਲ੍ਹਾ ਪ੍ਰਮੁੱਖ ਸ਼ੰਕਰ ਗੁਰਜਰ ਅਤੇ ਹੋਰ ਲੋਕ ਘਟਨਾ ਵਾਲੀ ਥਾਂ ’ਤੇ ਪਹੰੁਚੇ। ਕਾਲੂ ਲਾਲ ਗੁਰਜਰ ਨੇ ਮੰਗ ਕੀਤੀ ਹੈ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੂੰ 50 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ, ਕਾਤਲ ਨੂੰ ਫਾਂਸੀ ਦੀ ਸਜਾ ਮਿਲੇ ਅਤੇ ਪੂਰੇ ਪੁਲਿਸ ਥਾਣੇ ਨੂੰ ਮੁਅੱਤਲ ਕੀਤਾ ਜਾਵੇ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੇਰ ਰਾਤ ਜਦੋਂ ਲੜਕੀ ਨਹੀਂ ਮਿਲੀ ਤਾਂ ਪਰਿਵਾਰ ਵਾਲੇ ਰਿਪੋਰਟ ਦਰਜ ਕਰਵਾਉਣ ਥਾਣੇ ਗਏ ਪਰ ਉਨ੍ਹਾਂ ਨੂੰ ਇੱਕ ਵਾਰ ਟਾਲ ਦਿੱਤਾ ਗਿਆ।

ਬੱਕਰੀਆਂ ਚਰਾਉਣ ਗਈ ਬੱਚੀ ਨਹੀਂ ਆਈ ਵਾਪਸ | Rajasthan News

ਕੋਟੜੀ ਡੀਐੱਸਪੀ ਸ਼ਾਮ ਸੰੁਦਰ ਬਿਸ਼ਨੋਈ ਅਤੇ ਥਾਣਾ ਅਧਿਕਾਰੀ ਖੀਂਵਰਾਜ ਗੁਰਜਰ ਅਨੁਸਾਰ ਕੋਟੜੀ ਥਾਣਾ ਸਰਕਿਲ ਦੀ ਇਹ ਲੜਕੀ ਹਮੇਸ਼ਾ ਦੀ ਤਰ੍ਹਾਂ ਬੁੱਧਵਾਰ ਸਵੇਰੇ ਅੱਠ ਨੋ ਵਜੇ ਘਰ ਤੋਂ ਬੱਕਰੀਆਂ ਚਰਾਉਣ ਲਈ ਜੰਗਲ ’ਚ ਗਈ ਸੀ ਅਤੇ ਰੋਜਾਨਾ ਢਾਈ ਵਜੇ ਤੱਕ ਬੱਕਰੀਆਂ ਲੈ ਕੇ ਘਰ ਵਾਪਸ ਆਉਂਦੀ ਹੈ ਪਰ ਬੁੱਧਵਾਰ ਦੁਪਹਿਰ ਬੱਕਰੀਆਂ ਤਾਂ ਘਰ ਆ ਗਈਆਂ ਪਰ ਲੜਕੀ ਨਹੀਂ ਵਾਪਸ ਆਈ। ਇਸ ’ਤੇ ਉਸਦੇ ਪਰਿਵਾਰ ਵਾਲੇ ਬੱਚੀ ਦੇ ਰਿਸ਼ਤੇਦਾਰਾਂ ਸਮੇਤ ਸਾਰੀਆਂ ਥਾਵਾਂ ਤਲਾਸ਼ ਕਰਨ ਲੱਗੇ ਪਰ ਉਸਦਾ ਕਿਤੇ ਪਤਾ ਨਹੀਂ ਚੱਲਿਆ।

ਇਸ ਤੋਂ ਬਾਅਦ ਉਹ ਤਲਾਸ਼ ਕਰਦੇ ਹੋਏ ਨਸਿੰਗਪੁਰਾ ਦੇ ਜੰਗਲ ਵੱਲ ਗਏ ਜਿੱਥੇ ਚਾਰ-ਪੰਜ ਕੋਲਾ ਭੱਠੀਆਂ ’ਚੋਂ ਇੱਕ ਭੱਠੀ ਜਲਦੀ ਮਿਲੀ। ਇਸਦੇ ਚੱਲਦਿਆਂ ਪਰਿਵਾਰ ਵਾਲਿਆਂ ਨੂੰ ਇੱਕ ਹੀ ਭੱਠੀ ਚੱਲਣ ਅਤੇ ਬਦਬੂ ਆਉਣ ’ਤੇ ਸ਼ੱਕ ਹੋਇਆ। ਇਸ ’ਤੇ ਸੜਦੀ ਭੱਠੀ ਦੀ ਸੁਆਹ ਨੂੰ ਖੰਗਾਲਿਆ ਗਿਆ ਤਾਂ ਉਸ ’ਚ ਚਾਂਦੀ ਦਾ ਇੱਕ ਕੜਾ ਮਿਲਿਆ। ਇਸ ਨਾਲ ਲੜਕੀ ਦੀ ਪਹਿਚਾਣ ਕੀਤੀ ਗਈ।

ਇਹ ਵੀ ਪੜ੍ਹੋ : ਤਹਿਸੀਲਦਾਰ ਦੇ ਨਾਂਅ ’ਤੇ 7 ਹਜ਼ਾਰ ਦੀ ਰਿਸ਼ਵਤ ਮੰਗਣ ਵਾਲੇ ਫ਼ਰਜੀ ਪਟਵਾਰੀ ਨੂੰ ਵਿਜੀਲੈਂਸ ਨੇ ਦਬੋਚਿਆ

ਭੱਠੀ ’ਚੋਂ ਕਿਸ਼ੋਰੀ ਦੀ ਲਾਸ਼ ਦੇ ਸੜੇ ਹੋਏ ਅਵਸ਼ੇਸ ਮਿਲੇ ਹਨ। ਦੇਰ ਰਾਤ ’ਚ ਹੀ ਪਿੰਡ ਵਾਲੇ ਮੌਕੇ ’ਤੇ ਇਕੱਠੇ ਹੋ ਗਏ ਅਤੇ ਬਾਅਦ ’ਚ ਸੂਚਨਾ ’ਤੇ ਪੁਲਿਸ ਮੌਕੇ ’ਤੇ ਪਹੰੁਚੀ। ਪੁਲਿਸ ਨੇ ਭੱਠੀ ਦੀ ਅੱਗ ਨੂੰ ਬੁਝਾ ਕੇ ਭੱਠੀ ਸਮੇਤ ਆਸਪਾਸ ਦੇ ਸਥਾਨ ਨੂੰ ਸੁਰੱਖਿਅਤ ਕਰਦੇ ਹੋਏ ਉੱਚ ਅਧਿਕਾਰੀਆਂ ਨੂੰ ਹਾਲਾਤ ਦੱਸੇ ਅਤੇ ਇਸ ਤੋਂ ਬਾਅਦ ਏਐੈੱਸਪੀ ਸ਼ਾਹਪੁਰਾ ਕਿਸ਼ੋਰੀ ਲਾਲ, ਡੀਐੱਸਪੀ ਕੋਟੜੀ ਸ਼ਾਮ ਸੁੰਦਰ ਵਿਸ਼ਨੋਈ ਮੌਕੇ ’ਤੇ ਪਹੰੁਚੇ।