ਮਹਿਲਾ ਟੀ20 ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ’ਚ ਵਾਧਾ
- 3 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
ਸਪੋਰਟਸ ਡੈਸਕ। Women T20 World Cup 2024: ਯੂਏਈ ’ਚ 3 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ 2024 ’ਚ 66.62 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ICC ਨੇ ਮੰਗਲਵਾਰ ਨੂੰ ਕਿਹਾ ਕਿ ਚੈਂਪੀਅਨ ਟੀਮ ਨੂੰ 19.59 ਕਰੋੜ ਰੁਪਏ ਤੇ ਉਪ ਜੇਤੂ ਟੀਮ ਨੂੰ 9.79 ਕਰੋੜ ਰੁਪਏ ਮਿਲਣਗੇ। 2023 ਮਹਿਲਾ ਟੀ-20 ਵਿਸ਼ਵ ਕੱਪ ਦੇ ਮੁਕਾਬਲੇ ਇਨਾਮੀ ਰਾਸ਼ੀ ’ਚ 225 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਖਿਤਾਬ ਜਿੱਤਣ ਵਾਲੀ ਟੀਮ ਨੂੰ ਪਹਿਲਾਂ ਨਾਲੋਂ 134 ਫੀਸਦੀ ਜ਼ਿਆਦਾ ਪੈਸੇ ਦੇਣ ਦਾ ਵੱਡਾ ਐਲਾਨ ਕੀਤਾ ਹੈ। ਉਪ ਜੇਤੂ ਟੀਮ ਨੂੰ ਵੀ ਪਹਿਲਾਂ ਨਾਲੋਂ 134 ਫੀਸਦੀ ਜ਼ਿਆਦਾ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। 2023 ਦੀ ਜੇਤੂ ਅਸਟਰੇਲੀਆਈ ਟੀਮ ਨੂੰ 8 ਕਰੋੜ ਰੁਪਏ ਦਿੱਤੇ ਗਏ ਹਨ।
3 ਅਕਤੂਬਰ ਤੋਂ ਖੇਡਿਆ ਜਾਵੇਗਾ ਇਹ ਟੂਰਨਾਮੈਂਟ | Women T20 World Cup 2024
ਮਹਿਲਾ ਟੀ-20 ਵਿਸ਼ਵ ਕੱਪ 2024 ਯੂਏਈ ’ਚ 3 ਅਕਤੂਬਰ ਤੋਂ ਸ਼ੁਰੂ ਹੋਵੇਗਾ। ਪਹਿਲਾ ਮੈਚ ਬੰਗਲਾਦੇਸ਼ ਤੇ ਸਕਾਟਲੈਂਡ ਵਿਚਕਾਰ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ ’ਚ 10 ਟੀਮਾਂ ਹਿੱਸਾ ਲੈਣਗੀਆਂ। 18 ਦਿਨਾਂ ’ਚ 23 ਮੈਚ ਖੇਡੇ ਜਾਣਗੇ। ਭਾਰਤ ਟੀਮ ਗਰੁੱਪ-ਏ ’ਚ 6 ਵਾਰ ਦੀ ਚੈਂਪੀਅਨ ਅਸਟਰੇਲੀਆ ਨਾਲ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਨਿਊਜੀਲੈਂਡ ਤੇ ਸ਼੍ਰੀਲੰਕਾ ਇਸ ਗਰੁੱਪ ’ਚ ਸ਼ਾਮਲ ਹਨ।
Read This : ICC ਵੱਲੋਂ ਟੀ20 ਵਿਸ਼ਵ 2024 ਕੱਪ ਦਾ ਸ਼ਡਿਊਲ ਜਾਰੀ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਦਾ ਮੁਕਾਬਲਾ
ਦੋਵਾਂ ਗਰੁੱਪਾਂ ’ਚੋਂ ਟਾਪ-2 ਟੀਮਾਂ ਜਾਣਗੀਆਂ ਸੈਮੀਫਾਈਨਲ ’ਚ | Women T20 World Cup 2024
ਦੋਵਾਂ ਗਰੁੱਪਾਂ ਦੀਆਂ ਟਾਪ-2 ਟੀਮਾਂ ਸੈਮੀਫਾਈਨਲ ’ਚ ਪਹੁੰਚਣਗੀਆਂ। ਪਹਿਲਾ ਸੈਮੀਫਾਈਨਲ 17 ਅਕਤੂਬਰ ਨੂੰ ਦੁਬਈ ’ਚ ਤੇ ਦੂਜਾ ਸੈਮੀਫਾਈਨਲ 18 ਅਕਤੂਬਰ ਨੂੰ ਸ਼ਾਰਜਾਹ ’ਚ ਖੇਡਿਆ ਜਾਵੇਗਾ। ਫਾਈਨਲ 20 ਅਕਤੂਬਰ ਨੂੰ ਦੁਬਈ ’ਚ ਖੇਡਿਆ ਜਾਵੇਗਾ।
ICC ਪੁਰਸ਼ ਤੇ ਮਹਿਲਾ ਟੀਮਾਂ ਨੂੰ ਬਰਾਬਰ ਦੀ ਇਨਾਮੀ ਰਾਸ਼ੀ ਦੇਵੇਗਾ
ਪਿਛਲੇ ਸਾਲ, ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ICC) ਨੇ ਆਈਸੀਸੀ ਟੂਰਨਾਮੈਂਟਾਂ ’ਚ ਪੁਰਸ਼ ਤੇ ਮਹਿਲਾ ਟੀਮਾਂ ਲਈ ਬਰਾਬਰ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਸੀ। ICC ਪ੍ਰਧਾਨ ਗ੍ਰੇਗ ਬਾਰਕਲੇ ਨੇ ਕਿਹਾ ਸੀ ਕਿ ਇਹ ਕਦਮ ਕ੍ਰਿਕੇਟ ਦੇ ਇਤਿਹਾਸ ’ਚ ਵੱਡਾ ਹੈ। 2017 ਤੋਂ ਅਸੀਂ ਇਸ ਸਬੰਧੀ ਲਗਾਤਾਰ ਯਤਨ ਕਰ ਰਹੇ ਹਾਂ। 2017 ਤੋਂ, ਅਸੀਂ ਮਹਿਲਾ ਕ੍ਰਿਕੇਟ ’ਚ ਇਨਾਮੀ ਰਾਸ਼ੀ ਤੇ ਮੈਚ ਫੀਸ ’ਚ ਲਗਾਤਾਰ ਵਾਧਾ ਕਰ ਰਹੇ ਹਾਂ। ਹੁਣ ਤੋਂ, ICC ਮਹਿਲਾ ਵਿਸ਼ਵ ਕੱਪ ਤੇ ਪੁਰਸ਼ ਵਿਸ਼ਵ ਕੱਪ ਜਿੱਤਣ ’ਤੇ ਬਰਾਬਰ ਇਨਾਮੀ ਰਾਸ਼ੀ ਮਿਲਿਆ ਕਰੇਗੀ। ਟੀ-20 ਤੇ ਅੰਡਰ-19 ਵਿਸ਼ਵ ਕੱਪ ਇਹ ਹੀ ਨਿਯਮ ਲਾਗੂ ਕੀਤੇ ਜਾਣਗੇ। Women T20 World Cup 2024