ਚੋਣ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਲਈ ਵੱਡਾ ਫੈਸਲਾ

ਮਿਸ ਹੈਪਨਿੰਗ ’ਤੇ ਪਰਿਵਾਰ ਨੂੰ ਮਿਲਣਗੇ 30 ਲੱਖ ਰੁਪਏ | Election Duty

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੋਣ ਡਿਊਟੀ ਦੌਰਾਨ ਪੋਲਿੰਗ/ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਪਰਿਵਾਰ ਨੂੰ 30 ਲੱਖ ਰੁਪਏ ਦੀ ਵਿੱਤੀ ਸਹਾਇਤਾ ਰਾਹਤ ਰਾਸ਼ੀ ਵਜੋਂ ਦਿੱਤੀ ਜਾਵੇਗੀ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਵੀਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਹਿੰਸਕ ਘਟਨਾਵਾਂ, ਬੰਬ ਧਮਾਕੇ ਜਾਂ ਅੱਤਵਾਦੀ ਘਟਨਾਵਾਂ ਜਾਂ ਗੋਲੀਬਾਰੀ ਆਦਿ ਕਾਰਨ ਮੌਤ ਹੋਣ ਦੀ ਸੂਰਤ ਵਿੱਚ ਪਰਿਵਾਰ ਨੂੰ 30 ਲੱਖ ਰੁਪਏ ਦਿੱਤੇ ਜਾਣਗੇ। (Election Duty)

ਇਸੇ ਤਰ੍ਹਾਂ ਡਿਊਟੀ ਦੌਰਾਨ ਕਿਸੇ ਹੋਰ ਕਾਰਨ ਕਰਕੇ ਮੌਤ ਹੋ ਜਾਣ ਦੀ ਸੂਰਤ ਵਿੱਚ 15 ਲੱਖ ਰੁਪਏ, ਸਮਾਜ ਵਿਰੋਧੀ ਅਨਸਰਾਂ ਦੇ ਹਮਲੇ ਕਾਰਨ ਮੁਲਾਜ਼ਮ ਦੀ ਸਥਾਈ ਅਪੰਗਤਾ ਦੀ ਸੂਰਤ ਵਿੱਚ 15 ਲੱਖ ਰੁਪਏ ਅਤੇ ਸਰੀਰ ਦੇ ਕਿਸੇ ਅੰਗ ਜਾਂ ਅੱਖਾਂ ਦੀ ਨਜ਼ਰ ਖਰਾਬ ਹੋਣ ਦੀ ਸੂਰਤ ਵਿੱਚ 7.5 ਲੱਖ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਅਗਰਵਾਲ ਨੇ ਦੱਸਿਆ ਕਿ ਚੋਣ ਡਿਊਟੀ ਦੌਰਾਨ ਦਿੱਤੀ ਜਾਣ ਵਾਲੀ ਇਹ ਰਾਹਤ ਰਾਸ਼ੀ ਕੇਂਦਰੀ ਗ੍ਰਹਿ ਮੰਤਰਾਲੇ ਜਾਂ ਸੂਬਾ ਸਰਕਾਰ ਜਾਂ ਹੋਰ ਮਾਲਕਾਂ ਵੱਲੋਂ ਦਿੱਤੀ ਜਾਂਦੀ ਤਰਸ ਦੀ ਰਾਸ਼ੀ ਤੋਂ ਇਲਾਵਾ ਹੋਵੇਗੀ।

Also Read : ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਦਿੱਤੀ ਸਖਤ ਚਿਤਾਵਨੀ

LEAVE A REPLY

Please enter your comment!
Please enter your name here