ਇੱਕ ਦਹਾਕੇ ’ਚ ਪਦਮ ਸ੍ਰੀ ਸਨਮਾਨ ਮਿਲਣ ਦੀ ਪ੍ਰਕਿਰਿਆ ’ਚ ਆਇਆ ਵੱਡਾ ਬਦਲਾਅ : ਮੋਦੀ

Padma Shri award

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਦਮ ਸ੍ਰੀ ਹਾਸਲ ਕਰਨ ਵਾਲੀਆਂ ਹਸਤੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਐਤਵਾਰ ਨੂੰ ਕਿਹਾ ਕਿ ਪਿਛਲੇ ਇੱਕ ਦਹਾਕੇ ’ਚ ਪਦਮਸ੍ਰੀ ਸਨਮਾਨ ਮਿਲਣ ਦੇ ਸਿਸਟਮ ’ਚ ਵੱਡਾ ਬਦਲਾਅ ਆਇਆ ਹੈ ਅਤੇ ਪਦਮ ਸਨਮਾਨ ਦੇ ਪ੍ਰਤੀ ਲੋਕਾਂ ਦਾ ਭਾਵ ਵੀ ਬਦਲਿਆ ਹੈ। ਮੋਦੀ ਨੇ ਆਕਾਸ਼ਵਾਣੀ ਤੋਂ ਪ੍ਰਸਾਰਿਤ ਆਪਣੇ ਮਹੀਨੇਵਾਰ ਪ੍ਰੋਗਰਾਮ ਮਨ ਕੀ ਬਾਤ ਦੀ 109ਵੀਂ ਕੜੀ ’ਚ ਕਿਹਾ ਕਿ ਜੋ ਲੋਕ ਨਿਹਸਵਾਰਥ ਭਾਵਨਾ ਨਾਲ ਸਮਾਜ ਨੂੰ, ਦੇਸ਼ ਨੂੰ, ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਸਨਮਾਨ ਨਾਲ ਸਨਮਾਨਿਤ ਕਰਨ ਦਾ ਤਰੀਕਾ ਬਦਲਿਆ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਇਸ ਸਨਮਾਨ ਲਈ ਲੋਕ ਵੱਡੀ ਗਿਣਤੀ ਵਿੱਚ ਆਪਣੇ ਵਿਸ਼ੇਸ਼ ਕੰਮਾਂ ਦੇ ਨਾਲ ਖੁਦ ਅੰਗੇ ਆ ਕੇ ਪਦਮਸ੍ਰੀ ਸਨਮਾਨ ਲਈ ਨਾਮਾਂਕਣ ਕਰ ਰਹੇ ਹਨ।

Padma Shri award

ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪਿਛਲੇ ਇੱਕ ਦਹਾਕੇ ’ਚ ਪਦਮ ਸਨਮਾਨ ਦਾ ਸਿਸਟਮ ਪੂਰੀ ਤਰ੍ਹਾਂ ਬਦਲ ਚੁੰਕਿਆ ਹੈ। ਹੁਣ ਇਹ ਪੀਪੀਲਸ ਪਦਮ ਬਣ ਚੁੱਕਿਆ ਹੈ। ਪਦਮ ਸਨਮਾਨ ਦੇਣ ਦੀ ਵਿਵਸਥਾ ’ਚ ਕਈ ਬਦਲਾਅ ਵੀ ਹੋਏ ਹਨ। ਹੁਣ ਇਸ ’ਚ ਲੋਕਾਂ ਦੇ ਕੋਲ ਖੁਦ ਨੂੰ ਵੀ ਨਾਮਾਂਕਣ ਕਰਨ ਦਾ ਮੌਕਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਇਸ ਵਾਰ 2014 ਦੇ ਮੁਕਾਬਲੇ 28 ਗੁਣਾ ਜ਼ਿਆਦਾ ਨਾਮਾਂਕਣ ਪ੍ਰਾਪਤ ਹੋਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪਦਮਸ੍ਰੀ ਸਨਮਾਨ ਦੀ ਪ੍ਰਤਿਸ਼ਠਾ, ਉਸ ਦੀ ਭਰੋਸੇਯੋਗਤਾ, ਉਸ ਦੇ ਪ੍ਰਤੀ ਸਨਮਾਨ ਹਰ ਸਾਲ ਵਧਦਾ ਰਿਹਾ ਹੈ। ਮੈਂ ਪਦਮ ਸਨਮਾਨ ਹਾਸਲ ਕਰਨ ਵਾਲੇ ਸਾਰੇ ਲੋਕਾਂ ਨੂੰ ਫਿਰ ਸ਼ੁੱਭਕਾਮਨਾਵਾਂ ਦਿੰਦਾ ਹਾਂ।

Also Read : Punjabi Story : ਬੇਬੇ ਦੀ ਪੈਨਸ਼ਨ | Grandmother’s Pension

ਮੋਦੀ ਨੇ ਕਿਹਾ ਕਿ ਦੇਸ਼ ਨੇ ਤਿੰਨ ਦਿਨ ਪਹਿਲਾਂ ਪਦਮਸ੍ਰੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ ਤਾਂ ਮਨ ਕੀ ਬਾਤ ’ਚ ਅਜਿਹੇ ਲੋਕਾਂ ਦੀ ਚਰਚਾ ਸਭਾਵਿਕ ਹੈ। ਇਸ ਵਾਰ ਵੀ ਅਜਿਹੇ ਕਈ ਦੇਸ਼ ਵਾਸੀਆਂ ਨੂੰ ਪਦਮ ਸ੍ਰੀ ਸਨਮਾਨ ਮਿਲਿਆ ਹੈ ਜਿਨ੍ਹਾਂ ਨੇ ਜਮੀਨ ਨਾਲ ਜੁੜ ਕੇ ਸਮਾਜ ’ਚ ਵੱਡੇ ਵੱਡੇ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ। ਇਨ੍ਹਾਂ ਪ੍ਰੇਰਣਾਦਾਇਕ ਲੋਕਾਂ ਲੋਕਾਂ ਦੀ ਜੀਵਨ ਯਾਤਰਾ ਬਾਰੇ ਜਾਨਣ ਲਈ ਦੇਸ਼ ਭਰ ’ਚ ਬਹੁਤ ਉਤਸ਼ਾਹ ਦਿਸਿਆ। ਮੀਡੀਆ ਦੀਆਂ ਹੈੱਡਲਾਈਨਜ਼, ਅਖਬਰਰਾਂ ਦੇ ਫਰੰਟ ਪੇਜ਼ਾਂ ਤੋਂ ਦੂਰ ਇਹ ਲੋਕ ਬਿਨਾ ਕਿਸੇ ਦਿਖਾਵੇ ਦੇ ਸਮਾਜ ਸੇਵਾ ’ਚ ਜੁਟੇ ਸਨ। ਇਨ੍ਹਾਂ ਲੋਕਾਂ ਬਾਰੇ ਪਹਿਲਾਂ ਸ਼ਾਇਦ ਹੀ ਕੁਝ ਦੇਖਣ-ਸੁਨਣ ਨੂੰ ਮਿਲਿਆ ਹੈ ਪਰ ਹੁਣ ਮੈਨੂੰ ਖੁਸ਼ੀ ਹੈ ਕਿ ਪਦਮ ਸ੍ਰੀ ਸਨਮਾਨ ਐਲਾਨੇ ਜਾਣ ਤੋਂ ਬਾਅਦ ਅਜਿਹੇ ਲੋਕਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਲੋਕ ਉਨ੍ਹਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਚਰਚਾ ਕਰ ਰਹੇ ਹਨ ਤੇ ਉਨ੍ਹਾਂ ਬਾਰੇ ਵੱਧ ਤੋਂ ਵੱਧ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ।