ਕਾਂਗਰਸ ਨੂੰ ਵੱਡਾ ਝਟਕਾ ਜ਼ਿਲ੍ਹਾ ਜਨਰਲ ਸਕੱਤਰ ਬਬਲੂ ਸਿੰਗਲਾ ਨੇ ਛੱਡੀ ਪਾਰਟੀ
ਲੌਂਗੋਵਾਲ, (ਹਰਪਾਲ)। ਸਥਾਨਕ ਕਸਬੇ ਤੋਂ ਨੌਜਵਾਨ ਆਗੂ ਅਤੇ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਬਬਲੂ ਸਿੰਗਲਾ ਨੇ ਅੱਜ ਆਪਣੇ ਅਹੁਦੇ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਬਬਲੂ ਸਿੰਗਲਾ ਕਾਂਗਰਸ ਦੇ ਬਹੁਤ ਹੀ ਮਿਹਨਤੀ ਆਗੂ ਸਨ। ਉਨ੍ਹਾਂ ਨੇ ਲੌਂਗੋਵਾਲ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪਾਰਟੀ ਦੇ ਵਿਸਥਾਰ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਸੀ, ਪਰ ਕਾਂਗਰਸ ਦੇ ਨਵੇਂ ਬਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅੜੀਅਲ ਰਵੱਈਏ ਤੇ ਪਾਰਟੀ ਅੰਦਰ ਹੋ ਰਹੀ ਉਥਲ ਪੁਥਲ ਤੋਂ ਦੁਖੀ ਹੋਕੇ ਉਨ੍ਹਾਂ ਆਪਣੇ ਅਹੁਦੇ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬਬਲੂ ਸਿੰਗਲਾ ਨੇ ਲੌਂਗੋਵਾਲ ਦੇ ਸਰਕਾਰੀ ਸਕੂਲ ਵਿਖੇ ਟਰੈਕ, ਕਸਬੇ ਦੇ ਸੀਵਰੇਜ ਟਰੀਟਮੈਂਟ ਪਲਾਂਟ, ਸੁਨਾਮ ਰੋਡ ਤੇ ਡਰੇਨ ਦਾ ਵੱਡਾ ਪੁਲ ਬਣਾਉਣ, ਪੂਰੇ ਲੌਂਗੋਵਾਲ ਅੰਦਰ ਗਲੀਆਂ ਨਾਲੀਆਂ ਅਤੇ ਸਲਾਈਟ ਨੂੰ ਜਾਂਦੀ ਸੜਕ ਬਣਵਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਦੇ ਕਾਂਗਰਸ ਛੱਡ ਜਾਣ ਕਾਰਨ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ