ਅਗਵਾਈ ਨੂੰ ਲੈਣੀ ਚਾਹੀਦੀ ਹੈ ਤਿੰਨ ਸੂਬਿਆਂ ‘ਚ ਹਾਰ ਦੀ ਜ਼ਿੰਮੇਵਾਰੀ
ਪੂਨੇ, ਹਾਲ ‘ਚ ਤਿੰਨ ਹਿੰਦੀ ਭਾਸ਼ੀ ਸੂਬਿਆਂ ‘ਚ ਭਾਜਪਾ ਦੀ ਹਾਰ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਅਗਵਾਈ ਨੂੰ ਹਾਰ ਤੇ ਅਸਫ਼ਲਤਾਵਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਇਸ਼ਾਰਿਆਂ ‘ਚ ਭਾਜਪਾ ਆਗੂ ਨੇ ਕਿਹਾ ਕਿ ਸਫ਼ਲਤਾ ਦੀ ਤਰ੍ਹਾਂ ਕੋਈ ਅਸਫਲਤਾ ਦੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦਾ ਗਡਕਰੀ ਨੇ ਕਿਹਾ, ‘ਸਫ਼ਲਤਾ ਦੇ ਕਈ ਦਾਅਵੇਦਾਰ ਹੁੰਦੇ ਹਨ ਪਰ ਅਸਫ਼ਲਤਾ ‘ਚ ਕੋਈ ਸਾਥ ਨਹੀਂ ਹੁੰਦਾ ਸਫ਼ਲਤਾ ਦਾ ਸਿਹਰਾ ਲੈਣ ਲਈ ਲੋਕਾਂ ‘ਚ ਹੋੜ ਰਹਿੰਦੀ ਹੈ ਪਰ ਅਸਫ਼ਲਤਾ ਨੂੰ ਕੋਈ ਸਵੀਕਾਰ ਨਹੀਂ ਕਰਨਾ ਚਾਹੁੰਦਾ, ਸਭ ਦੂਜੇ ਵੱਲ ਉਂਗਲੀ ਦਿਖਾਉਣ ਲੱਗਦੇ ਹਨ ਗਡਕਰੀ ਪੂਨੇ ਜ਼ਿਲ੍ਹਾ ਸ਼ਹਿਰੀ ਸਹਿਕਾਰੀ ਬੈਂਕ ਐਸੋਸੀਏਸ਼ਨ ਲਿਮਟਿਡ ਵੱਲੋਂ ਹੋਏ ਇੱਕ ਪ੍ਰੋਗਰਾਮ ‘ਚ ਬੋਲ ਰਹੇ ਸਨ ਕੇਂਦਰੀ ਮੰਤਰੀ ਨੇ ਕਿਹਾ ਕਿ ਕਦੇ ਬੈਂਕ ਸਫ਼ਲਤਾ ਹਾਸਲ ਕਰਦੇ ਹਨ ਤਾਂ ਕਦੇ ਉਨ੍ਹਾਂ ਨੂੰ ਅਸਫਲਤਾ ਹਾਸਲ ਕਰਨੀ ਪਵੇਗੀ ਬੈਂਕਾਂ ਨੂੰ ਦੋਵੇਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਜਨੀਤੀ ‘ਚ ਜਦੋਂ ਅਸਫ਼ਲਤਾ ਹੁੰਦੀ ਹੈ ਤਾਂ ਕਮੇਟੀ ਬੈਠਦੀ ਹੈ ਪਰ ਸਫ਼ਲਤਾ ਦੀ ਸਥਿਤੀ ‘ਚ ਕੋਈ ਤੁਹਾਡੇ ਤੋਂ ਕੁਝ ਵੀ ਪੁੱਛਣ ਨਹੀਂ ਆਉਂਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।