ਸਾਡੇ ਨਾਲ ਸ਼ਾਮਲ

Follow us

13.6 C
Chandigarh
Saturday, February 7, 2026
More
    Home Breaking News Punjab Govern...

    Punjab Government : ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਹ ਸ਼ਰਤ ਹੋਵੇਗੀ ਖ਼ਤਮ

    Farmer Protest

    ਚੰਡੀਗੜ੍ਹ। ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸੂਬੇ ਵਿੱਚ ਹੋਣ ਵਾਲੀਆਂ ਰਜਿਸਟਰੀਆਂ ’ਤੇ ਐੱਨਓਸੀ ਵਾਲੀ ਸ਼ਰਤ ਹਟਾਈ ਜਾ ਸਕਦੀ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਹੈ। ਆਪਣੇ ਐਕਸ ਅਕਾਊਂਟ (ਸਾਬਕਾ ਟਵਿੱਟਰ) ’ਤੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੰਜਾਬ ’ਚ ਹਰ ਕਿਸਮ ਦੀਆਂ ਰਜਿਸਟਰੀਆਂ ’ਤੇ ਐੱਨਓਸੀ ਵਾਲੀ ਸ਼ਰਤ ਖ਼ਤਮ ਹੋ ਰਹੀ ਹੇ। ਇਸ ਦੇ ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣਗੇ। ਇੱਥੇ ਇਹ ਦੱਸਣਯੋਗ ਹੈ ਕਿ ਜੇਕਰ ਪੰਜਾਬ ਵਿੱਚ ਰਜਿਸਟਰੀਆਂ ’ਤੇ ਐੱਨਓਸੀ ਵਾਲੀ ਸ਼ਰਤ ਖਤਮ ਹੋ ਜਾਂਦੀ ਹੈ ਤਾਂ ਇਸ ਨਾਲ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ। (Punjab Government)

    ਇੱਥੇ ਇਹ ਦੱਸਣਯੋਗ ਹੈ ਕਿ ਰਜਿਸਟਰੀਆਂ ਹੈ ਕਿ ਰਜਿਸਟਰੀਆਂ ਕਰਵਾਉਣ ਲਈ ਨਗਰ ਕੌਂਸਲ ਤੋਂ ਐੱਨਓਸੀ ਲਾਜ਼ਮੀ ਲੈਣ ਦੀ ਹਦਾਇਤ ਲੋਕਾਂ ਨੂੰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਿਛਲੇ ਦਿਨੀਂ ਵੀ ਇੱਕ ਮਹੀਨੇ ਤੋਂ ਪੰਜਾਬ ਸਰਕਾਰ ਦੀ ਵੈੱਬਸਾਈਟ ਨਾ ਚੱਲਣ ਕਾਰਨ ਐੱਨਓਸੀ ਲੈਣ ਵਾਲੇ ਸੈਂਕੜੇ ਲੋਕਾਂ ਨੂੰ ਦਫ਼ਤਰਾਂ ਦੇ ਧੱਕੇ ਖਾਦ ਲਈ ਮਜ਼ਬੂਰ ਹੋਣਾ ਪਿਆ ਸੀ। ਅਜਿਹੇ ’ਚ ਜੇਕਰ ਐਨਓਸੀ ਵਾਲੀ ਸ਼ਰਤ ਹਟਾ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਲੋਕਾਂ ਨੂੰ ਰਾਹਤ ਮਿਲਣੀ ਸੁਭਾਵਿਕ ਹੈ।

    Also Read : ਲੋਕਾਂ ਨੂੰ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦਿੱਤਾ ਤੋਹਫ਼ਾ

    LEAVE A REPLY

    Please enter your comment!
    Please enter your name here