ਕਰਨਾਲ ਦੀ ਟੈਕਸਟਾਈਲ ਫੈਕਟਰੀ ’ਚ ਲੱਗੀ ਭਿਆਨਕ ਅੱਗ, 5 ਕਰੋੜ ਦਾ ਸਾਮਾਨ ਸੜ ਕੇ ਸੁਆਹ

Karnal News

ਡੇਢ ਘੰਟੇ ਬਾਅਦ ਪਹੁੰਚੀ ਫਾਇਰ ਬ੍ਰਿਗੇਡ | Karnal News

ਕਰਨਾਲ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਕਰਨਾਲ ਦੇ ਕੋਹੰਦ ਪਿੰਡ ’ਚ ਕ੍ਰਿਸ਼ਣਾ ਟੈਕਸਟਾਈਲ ਫੈਕਟਰੀ ’ਚ ਅਚਾਨਕ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਫੈਕਟਰੀ ’ਚ ਪਿਆ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਇਨ੍ਹੀਂ ਭਿਆਨਕ ਸੀ ਕਿ ਫੈਕਟਰੀ ਦੀਆਂ ਕੰਧਾਂ ਵੀ ਡਿੱਗਣ ਲੱਗ ਪਈਆਂ ਹਨ। ਫੈਕਟਰੀ ’ਚ ਚਾਰ ਮਸ਼ੀਨਾ ਲੱਗੀਆਂ ਹੋਈਆਂ ਹਨ। ਹਰ ਮਸ਼ੀਨ ਦੀ ਕੀਮਤ 40 ਤੋਂ 50 ਲੱਖ ਰੁਪਏ ਦੱਸੀ ਜਾ ਰਹੀ ਹੈ। (Karnal News)

Punjab Government : ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਹ ਸ਼ਰਤ ਹੋਵੇਗੀ ਖ਼ਤਮ

5 ਕਰੋੜ ਰੁਪਏ ਤੋਂ ਲੈ ਕੇ ਸਾਡੇ 5 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਫੈਕਟਰੀ ਦੀ ਹਾਲਤ ਵੇਖਦੇ ਹੀ ਮਾਲਕ ਵੀ ਬਿਖਰਦੇ ਦਿਖਾਈ ਦਿੱਤੇ। ਜਿਸ ਸਮੇਂ ਅੱਗ ਲੱਗੀ ਉਸ ਸਮੇਂ ਫੈਕਟਰੀ ’ਚ ਕੰਮ ਚੱਲ ਰਿਹਾ ਸੀ। ਅੱਗ ਲੱਗਣ ਤੋਂ ਬਾਅਦ ਫੈਕਟਰੀ ’ਚ ਭੱਜ-ਦੌੜ ਸ਼ੁਰੂ ਹੋ ਗਈ। ਕਰੀਬ 5 ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਹਾਲਾਂਕਿ ਅਜੇ ਫੈਕਟਰੀ ਦੇ ਅੰਦਰ ਵਾਲੇ ਸਾਮਾਨ ਨੂੰ ਅੱਗ ਲੱਗੀ ਹੋਈ ਹੈ। ਸਵੇਰੇ ਜਦੋਂ ਅੱਗ ਲੱਗੀ ਤਾਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਪਰ ਫਾਇਰ ਬ੍ਰਿਗੇਡ ਕਰੀਬ ਡੇਢ ਘੰਟੇ ਬਾਅਦ ਪਹੁੰਚੀ। (Karnal News)

ਸੀਸੀਟੀਵੀ ਕੈਮਰਿਆਂ ਰਾਹੀਂ ਲੱਗੇਗਾ ਫੈਕਟਰੀ ’ਚ ਅੱਗ ਲੱਗਣ ਦਾ ਕਾਰਨ | Karnal News

ਫੈਕਟਰੀ ਦੇ ਮਾਲਕ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸਾਡੀ ਫੈਕਟਰੀ ’ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਜੇਕਰ ਡੀਵੀਆਰ ਮਿਲ ਗਿਆ ਤਾਂ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਜਾਵੇਗਾ, ਤਾਂਕਿ ਸਾਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਨੇ ਦੱਸਿਆ ਕਿ ਫੈਕਟਰੀ ’ਚ ਪਹਿਲਾਂ ਵੀ ਕਈ ਵਾਰ ਅੱਗ ਲੱਗ ਜਾਂਦੀ ਸੀ ਪਰ ਉਸ ਨੂੰ ਫੈਕਟਰੀ ’ਚ ਲੱਗੇ ਹਾਈਡਰੇਂਡ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਜਾਂਦਾ ਸੀ। ਪਰ ਅੱਜ ਅੱਗ ਇਨ੍ਹੀਂ ਭਿਆਨਕ ਸੀ ਕਿ ਇਸ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ। ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਪਰ ਫੈਕਟਰੀ ਦੇ ਅੰਦਰ ਪਏ ਸਾਮਾਨ ਨੂੰ ਅਜੇ ਅੱਗ ਲੱਗੀ ਹੋਈ ਹੈ ਜਿਸ ਨੂੰ ਬੁਝਾਉਣ ’ਤੇ ਅਜੇ ਸਮਾਂ ਲੱਗੇਗਾ। ਇਸ ਲਈ ਫਾਇਰ ਬ੍ਰਿਗੇਡ ਦੀ ਇੱਕ ਹੋਰ ਗੱਡੀ ਨੂੰ ਤੈਨਾਤ ਕੀਤਾ ਗਿਆ ਹੈ। (Karnal News)