Kisan Andlon News : ਖਨੌਰੀ ਘਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਵੱਡਾ ਐਲਾਨ

Kisan Andolan News
Kisan Andlon News : ਖਨੌਰੀ ਘਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਵੱਡਾ ਐਲਾਨ

ਅਗਲੇ ਦੋ ਦਿਨ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਸ਼ਾਂਤਮਈ ਢੰਗ ਨਾਲ ਡਟੇ ਰਹਿਣਗੇ : ਪੰਧੇਰ (Kisan Andolan News)

  • ਦੋ ਦਿਨ ਬਾਅਦ ਅੱਗੇ ਦੀ ਰਣਨੀਤੀ ਦੱਸਾਂਗੇ
  • ਖਨੌਰੀ ਬਾਰਡਰ ’ਤੇ ਵੱਡਾ ਨੁਕਸਾਨ ਹੋਇਆ
  • ਖਨੌਰੀ ਵਾਲੀ ਘਟਨਾ ਦਾ ਜਾਇਜ਼ਾ ਲਵਾਂਗੇ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। Kisan Andolan News ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਪੂਰਾ ਦਿਨ ਮਾਹੌਲ ਤਣਾਅ ਪੂਰਨ ਰਿਹਾ। ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਸਥਿਤੀ ਹੋਰ ਜ਼ਿਆਦਾ ਤਣਾਅਪਰੂਨ ਹੋ ਗਈ। ਖਨੌਰੀ ਬਾਰਡਰ ’ਤੇ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਕਿ ਅਗਲੇ ਦੋ ਦਿਨਾਂ ਲਈ ਦਿੱਲੀ ਕੂਚ ਦੀ ਯੋਜਨਾ ਰੋਕ ਦਿੱਤੀ ਹੈ। ਦੋ ਦਿਨ ਕਿਸਾਨ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ’ਤੇ ਸ਼ਾਂਤਮਈ ਡਟੇ ਰਹਿਣਗੇ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਖਨੌਰੀ ਬਾਰਡਰ ’ਤੇ ਕਾਫੀ ਨੁਕਸਾਨ ਹੋਇਆ ਹੈ। ਅਸੀਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਵਾਂਗੇ। ਅਸੀਂ ਅਗਲੇ ਦੋ ਦਿਨਾਂ ’ਚ ਇਹ ਜੋ ਘਟਨਾ ਵਾਪਰੀ ਹੈ ਇਸ ’ਤੇ ਵਿਚਾਰ ਕਰਾਂਗੇ। ਇਸ ਤੋਂ ਬਾਅਦ ਅੱਗੇ ਦੀ ਰਣਨੀਤੀ ਬਣਾਵਾਂਗੇ। Farmers Protests 2024

Farmer Protest

Khanuri Border : ਖਨੌਰੀ ਬਾਰਡਰ ’ਤੇ 23 ਸਾਲਾ ਨੌਜਵਾਨ ਦੀ ਹੋਈ ਮੌਤ

ਪਟਿਆਲਾ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ | Khanuri Border

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖਨੌਰੀ ਬਾਰਡਰ ’ਤੇ ਕਿਸਾਨ ਅਤੇ ਪੁਲਿਸ ਫੋਰਸ ਵਿਚਕਾਰ ਹੋਈਆਂ ਝੜਪਾਂ ਦੌਰਾਨ ਸ਼ੁਭਕਰਨ ਵਾਸੀ ਬੱਲੋ ਜ਼ਿਲ੍ਹਾ ਬਠਿੰਡਾ ਦੇ ਨੌਜਵਾਨ ਕਿਸਾਨ ਦੀ ਮੌਤ ਹੋ ਗਈ। 23 ਸਾਲਾਂ ਇਸ ਨੌਜਵਾਨ ਦੀ ਮੌਤ ਸ਼ੱਕੀ ਬੁਲਟ ਨਾਲ ਹੋਈ ਦੱਸੀ ਜਾ ਰਹੀ ਹੈ। ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਇੱਥੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਜਦਕਿ ਦੋ ਹੋਰ ਜਖਮੀ ਕਿਸਾਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿਨਾਂ ਦੀ ਪਛਾਣ ਸਿਮਰਨ ਅਤੇ ਜੁਗਰਾਜ ਸਿੰਘ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹਨ। Kisan Andolan News

Khanuri Border

ਖ਼ਬਰ ਮਿਲੀ ਹੈ ਕਿ ਖਨੌਰੀ ਬਾਰਡਰ ਉੱਪਰ ਗੋਲੀ ਲੱਗਣ ਕਾਰਨ ਸ਼ੁਭਕਰਨ ਸਿੰਘ ਪੁੱਤਰ ਸਵ: ਚਰਨਜੀਤ ਸਿੰਘ, ਉਮਰ 23 ਸਾਲ, ਪਿੰਡ ਬੱਲੋ ਬਲਾਕ ਰਾਮਪੁਰਾ ਤਹਿਸੀਲ ਮੌੜ, ਜ਼ਿਲ੍ਹਾ ਬਠਿੰਡਾ ਇੱਕ ਏਕੜ ਦੇ ਮਾਲਕ ਅਤੇ ਦੋ ਭੈਣਾਂ (ਵਿਆਹੀਆਂ ਹੋਈਆ) ਦੇ ਭਰਾ ਦੀ ਮੌਤ ਹੋ ਗਈ ਹੈ ।Kisan Andolan News