Khanuri Border : ਖਨੌਰੀ ਬਾਰਡਰ ’ਤੇ 23 ਸਾਲਾ ਨੌਜਵਾਨ ਦੀ ਹੋਈ ਮੌਤ

Khanuri Border

ਪਟਿਆਲਾ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ | Khanuri Border

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖਨੌਰੀ ਬਾਰਡਰ ’ਤੇ ਕਿਸਾਨ ਅਤੇ ਪੁਲਿਸ ਫੋਰਸ ਵਿਚਕਾਰ ਹੋਈਆਂ ਝੜਪਾਂ ਦੌਰਾਨ ਸ਼ੁਭਕਰਨ ਵਾਸੀ ਬੱਲੋ ਜ਼ਿਲ੍ਹਾ ਬਠਿੰਡਾ ਦੇ ਨੌਜਵਾਨ ਕਿਸਾਨ ਦੀ ਮੌਤ ਹੋ ਗਈ। 23 ਸਾਲਾਂ ਇਸ ਨੌਜਵਾਨ ਦੀ ਮੌਤ ਸ਼ੱਕੀ ਬੁਲਟ ਨਾਲ ਹੋਈ ਦੱਸੀ ਜਾ ਰਹੀ ਹੈ। ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਇੱਥੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਜਦਕਿ ਦੋ ਹੋਰ ਜਖਮੀ ਕਿਸਾਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿਨਾਂ ਦੀ ਪਛਾਣ ਸਿਮਰਨ ਅਤੇ ਜੁਗਰਾਜ ਸਿੰਘ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹਨ।

ਖ਼ਬਰ ਮਿਲੀ ਹੈ ਕਿ ਖਨੌਰੀ ਬਾਰਡਰ ਉੱਪਰ ਗੋਲੀ ਲੱਗਣ ਕਾਰਨ ਸ਼ੁਭਕਰਨ ਸਿੰਘ ਪੁੱਤਰ ਸਵ: ਚਰਨਜੀਤ ਸਿੰਘ, ਉਮਰ 23 ਸਾਲ, ਪਿੰਡ ਬੱਲੋ ਬਲਾਕ ਰਾਮਪੁਰਾ ਤਹਿਸੀਲ ਮੌੜ, ਜ਼ਿਲ੍ਹਾ ਬਠਿੰਡਾ ਇੱਕ ਏਕੜ ਦੇ ਮਾਲਕ ਅਤੇ ਦੋ ਭੈਣਾਂ (ਵਿਆਹੀਆਂ ਹੋਈਆ) ਦੇ ਭਰਾ ਦੀ ਮੌਤ ਹੋ ਗਈ ਹੈ ।(Khanuri Border)

Also Read : Virat Kohli : ਵਿਰਾਟ-ਅਨੁਸ਼ਕਾ ਦੇ ਘਰ ਆਇਆ ਨਵਾਂ ਮਹਿਮਾਨ, ਸੋਸ਼ਲ ਮੀਡੀਆ ’ਤੇ ਹੋਇਆ ਵਾਇਰਲ