ਸਿੱਧੂ ਦੇ ਸਾਥੀ ਸੈਰੀ ਰਿਆੜ ਨੂੰ 3 ਦਿਨ ਦਾ ਨੋਟਿਸ
- ਸੈਰੀ ਰਿਆੜ ਨੇ ਨਵਜੋਤ ਸਿੱਧੂ ਦੇ ਹੱਕ ’ਚ ਲਾਏ ਸਨ ਬੋਰਡ, ਸੂਬਾ ਕਾਂਗਰਸ ਦਾ ਕੀਤਾ ਜਾ ਰਿਹੈ ਵਿਰੋਧ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਯੂਥ ਕਾਂਗਰਸ ਦੇ ਲੀਡਰ ਮਨਸਿਮਰਤ ਸਿੰਘ ਸੈਰੀ ਰਿਆੜ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਕਾਰਵਾਈ ਕਰਨ ਲਈ 3 ਦਿਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 3 ਦਿਨਾਂ ਵਿੱਚ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ, ਉਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਦਿੱਤੀ ਜਾਏਗੀ। Youth Congress
ਇਹ ਵੀ ਪਡ਼੍ਹੋ: ਸੀਨੀਅਰ ਕਾਂਗਰਸੀ ਆਗੂਆਂ ਨੇ ਰੁੱਸਿਆਂ ਨੂੰ ਮਨਾਉਣਾ ਕੀਤਾ ਸ਼ੁਰੂ
ਮਨਸਿਮਰਤ ਸਿੰਘ ਸੈਰੀ ਰਿਆੜ ’ਤੇ ਦੋਸ਼ ਹਨ ਕਿ ਉਹ ਪਿਛਲੇ ਕੁਝ ਸਮੇਂ ਤੋਂ ਨਵਜੋਤ ਸਿੱਧੂ ਦੇ ਹੱਕ ਵਿੱਚ ਮੁਹਿੰਮ ਚਲਾਉਣ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਲੀਡਰਾਂ ਖ਼ਿਲਾਫ਼ ਵੀ ਕੰਮ ਕਰ ਰਹੇ ਹਨ। ਸੈਰੀ ਰਿਆੜ ਵੱਲੋਂ ਨਵਜੋਤ ਸਿੱਧੂ ਦੇ ਤਾਜਾ ਵਿਵਾਦ ਵਿੱਚ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਹੱਕ ਵਿੱਚ ਖੜ੍ਹਨ ਦੀ ਥਾਂ ਨਵਜੋਤ ਸਿੱਧੂ ਦੇ ਹੱਕ ਵਿੱਚ ਬੋਰਡ ਲਾਏ ਜਾ ਰਹੇ ਹਨ। ਜਿਸ ਨੂੰ ਦੇਖਦੇ ਹੋਏ ਯੂਥ ਕਾਂਗਰਸ ਕਾਫ਼ੀ ਜਿਆਦਾ ਨਰਾਜ਼ ਹੋ ਗਈ ਹੈ। ਇਸ ਲਈ ਯੂਥ ਕਾਂਗਰਸ ਵੱਲੋਂ ਸੈਰੀ ਰਿਆੜ ਖ਼ਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। Youth Congress