CBSE Notice: CBSE ਦੀ ਇਹ ਸਕੂਲਾਂ ’ਤੇ ਵੱਡੀ ਕਾਰਵਾਈ, ਜਾਣੋ

Cbse, 10th, Result, Not, Releasing, Today

ਰਾਜਸਥਾਨ ਦੇ 5 ਸਕੂਲਾਂ ਨੂੰ CBSE ਵੱਲੋਂ ਨੋਟਿਸ ਜਾਰੀ | CBSE Notice

  • ਕੋਟਾ ਦੇ 3 ਸਕੂਲ, ਸੀਕਰ ਦੇ 2 ਸਕੂਲਾਂ ’ਚ ਗੜਬੜੀ ਮਿਲੀ | CBSE Notice

ਅਜ਼ਮੇਰ (ਸੱਚ ਕਹੂੰ ਨਿਊਜ਼)। CBSE Notice: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਸੀ) ਨੇ 27 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਕੂਲਾਂ ’ਚ ਹਾਜਰੀ ਰਜਿਸਟਰ ’ਚ ਬੇਨਿਯਮੀਆਂ ਪਾਈਆਂ ਗਈਆਂ। ਜ਼ਿਆਦਾ ਦਾਖਲੇ ਦਿਖਾਏ ਗਏ ਹਨ, ਪਰ ਜਾਂਚ ਦੌਰਾਨ ਪਤਾ ਲੱਗਿਆ ਕਿ ਜਮਾਤਾਂ ’ਚ ਉਨ੍ਹੇਂ ਵਿਦਿਆਰਥੀ ਨਹੀਂ ਮਿਲੇ। ਇਸ ਬਾਰੇ ਸੀਬੀਐਸਸੀ ਸਕੱਤਰ ਨੇ ਦਿੱਲੀ ਦੇ 22 ਸਕੂਲਾਂ ਤੇ ਰਾਜਸਥਾਨ (ਅਜਮੇਰ ਖੇਤਰ) ਦੇ 5 ਸਕੂਲਾਂ ਤੋਂ ਜਵਾਬ ਮੰਗੇ ਹਨ। ਇਸ ’ਚ ਕੋਟਾ ਦੇ 3 ਤੇ ਸੀਕਰ ਦੇ 2 ਸਕੂਲ ਸ਼ਾਮਲ ਹਨ।

ਜਾਂਚ ਦੌਰਾਨ ਪਾਈਆਂ ਗਈਆਂ ਗਲਤੀਆਂ | CBSE Notice

ਇਹ ਨੋਟਿਸ ਸੀਬੀਐਸਈ ਦੇ ਸਕੱਤਰ ਨੇ 13 ਸਤੰਬਰ ਨੂੰ ਦਿੱਲੀ ਤੋਂ ਜਾਰੀ ਕੀਤਾ ਹੈ। ਸੀਬੀਐਸਈ ਅਧਿਕਾਰੀਆਂ ਨੇ ਰਾਜਸਥਾਨ ਤੇ ਦਿੱਲੀ ’ਚ ਸੀਬੀਐਸਈ ਨਾਲ ਸਬੰਧਤ ਸਕੂਲਾਂ ਦਾ ਨਿਰੀਖਣ ਕੀਤਾ ਸੀ। ਨਿਰੀਖਣ ਦੌਰਾਨ ਇਹ ਪਾਇਆ ਗਿਆ ਕਿ ਸਕੂਲਾਂ ’ਚ ਸੀਬੀਐਸਈ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਸਕੂਲ ਦੀ ਇਮਾਰਤ ਵੀ ਸੀਬੀਐਸਈ ਦੇ ਨਿਯਮਾਂ ਅਨੁਸਾਰ ਨਹੀਂ ਬਣਾਈ ਗਈ। ਇਨ੍ਹਾਂ ਸਕੂਲਾਂ ਵੱਲੋਂ ਰੱਖੇ ਹਾਜਰੀ ਰਿਕਾਰਡ ’ਚ ਊਣਤਾਈਆਂ ਪਾਈਆਂ ਗਈਆਂ। ਜਿਸ ਕਾਰਨ ਸੀਬੀਐਸਸੀ ਦੇ ਨਿਯਮਾਂ ਦੀ ਪਾਲਣਾ ’ਤੇ ਸ਼ੱਕ ਪੈਦਾ ਹੋ ਗਿਆ ਸੀ। ਹੁਣ ਜਾਂਚ ਦੌਰਾਨ ਪਾਈਆਂ ਗਈਆਂ ਬੇਨਿਯਮੀਆਂ ਸਬੰਧੀ ਇਨ੍ਹਾਂ ਸਕੂਲ ਸੰਚਾਲਕਾਂ ਤੋਂ ਜਵਾਬ ਮੰਗੇ ਗਏ ਹਨ। ਖਾਸ ਕਰਕੇ ਇਨ੍ਹਾਂ ਅਦਾਰਿਆਂ ’ਚ ਦਾਖਲਾ ਤੇ ਹਾਜਰੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। CBSE Notice

ਇਹ ਵੀ ਪੜ੍ਹੋ : ਪੰਜਾਬ, ਹਰਿਆਣਾ ਤੇ CBSE ਤੋਂ ਬਾਅਦ ਹੁਣ ਇਸ ਬੋਰਡ ਨੇ ਐਲਾਨੇ ਨਤੀਜੇ

ਜਮਾਤਾਂ ’ਚ ਗੈਰ ਹਾਜ਼ਰ ਪਾਏ ਗਏ ਵਿਦਿਆਰਥੀ | CBSE Notice

ਨਿਰੀਖਣ ਤੋਂ ਪਤਾ ਲੱਗਿਆ ਹੈ ਕਿ ਸਕੂਲਾਂ ’ਚ 11ਵੀਂ ਤੇ 12ਵੀਂ ਜਮਾਤਾਂ ਵਿੱਚ ਬਹੁਤ ਜ਼ਿਆਦਾ ਵਿਦਿਆਰਥੀ ਦਰਜ ਹਨ ਜੋ ਸਰੀਰਕ ਤੌਰ ’ਤੇ ਕਲਾਸਾਂ ’ਚ ਹਾਜਰ ਨਹੀਂ ਹੁੰਦੇ ਹਨ। ਇਸ ਤੋਂ ਇਲਾਵਾ, ਇਹ ਵੀ ਪਾਇਆ ਗਿਆ ਕਿ ਕੁਝ ਸੰਸਥਾਵਾਂ ਬੋਰਡ ਵੱਲੋਂ ਨਿਰਧਾਰਤ ਬੁਨਿਆਦੀ ਢਾਂਚੇ ਦੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ, ਜਿਸ ਨਾਲ ਸਿੱਖਿਆ ਦੀ ਗੁਣਵੱਤਾ ਤੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਅਜਿਹੇ ’ਚ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। CBSE Notice