ਨੈਨੀਤਾਲ ’ਚ ਵੱਡਾ ਹਾਦਸਾ : ਡੂੰਘੀ ਖੱਡ ‘ਚ ਡਿੱਗੀ ਗੱਡੀ, 7 ਜਣਿਆਂ ਦੀ ਮੌਤ

Big Accident Nainital

ਨੈਨੀਤਾਲ। ਉੱਤਰਾਖੰਡ ਦੇ ਨੈਨੀਤਾਲ ’ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਨੈਨੀਤਾਲ ਦੇ ਓਖਲਕਾਂਡਾ ਬਲਾਕ ‘ਚ ਚੀਡ਼ਾਖਾਨ-ਰੀਠਾਸਾਹਿਬ ਮੋਟਰ ਰੋਡ ‘ਤੇ ਇੱਕ ਗੱਡੀ ਡੂੰਘੀ ਖੱਡ ‘ਚ ਜਾ ਡਿੱਗੀ। ਇਸ ਹਾਦਸੇ ’ਚ 7 ਵਿਅਕਤੀਆਂ ਦੀ ਮੌਤ ਹੋ ਗਈ ਕਈ ਜਣੇ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਡੂੰਘੀ ਖੱਟ ਵਿੱਚੋਂ ਕੱਢ ਕੇ ਸੜਕ ’ਤੇ ਲਿਆਂਦਾ ਤੇ ਹਸਪਤਾਲ ’ਚ ਭਰਤੀ ਕਰਵਾਇਆ। (Big Accident Nainital)

ਇਹ ਵੀ ਪੜ੍ਹੋ :ਤੇਜ਼ ਰਫ਼ਤਾਰ ਨੇ ਵੱਖ-ਵੱਖ ਸੜਕ ਹਾਦਸਿਆਂ ’ਚ ਲਈ ਦੋ ਦੀ ਜਾਨ, ਇੱਕ ਜਖ਼ਮੀ

ਹਾਦਸੇ ਦੇ ਸਮੇਂ ਗੱਡੀ ਵਿੱਚ 11 ਲੋਕ ਸਵਾਰ ਸਨ। ਹਾਦਸੇ ਦੇ ਇੱਕ ਘੰਟੇ ਬਾਅਦ ਵੀ ਪ੍ਰਸ਼ਾਸਨ, ਐਸਡੀਆਰਐਫ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਨਹੀਂ ਪੁੱਜੀਆਂ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਖੁਦ ਬਚਾਅ ਕਾਰਜ ਸ਼ੁਰੂ ਕੀਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਦੀ ਹਾਲਤ ਠੀਕ ਨਾ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ।

LEAVE A REPLY

Please enter your comment!
Please enter your name here