ਰਾਜ ਸਭਾ ਦੀਆਂ 55 ਸੀਟਾਂ ਲਈ ਚੋਣਾਂ 26 ਨੂੰ

Biennial Elections, 55 Seats, Rajya Sabha, 26 march

ਰਾਜ ਸਭਾ ਦੀਆਂ 55 ਸੀਟਾਂ ਲਈ ਚੋਣਾਂ 26 ਨੂੰ
17 ਰਾਜਾਂ ਦੇ ਰਾਜਸਭਾ ਮੈਂਬਰਾਂ ਦਾ ਅਪਰੈਲ ਸਮਾਪਤ ਹੋ ਰਿਹੈ ਕਾਰਜਕਾਲ
ਹਰਿਆਣਾ ਦੀਆਂ ਦੋ ਸੀਟਾਂ ‘ਤੇ ਹੋਣਗੀਆਂ ਚੋਣਾਂ

ਨਵੀਂ ਦਿੱਲੀ, ਏਜੰਸੀ। 17 ਰਾਜਾਂ ਦੀਆਂ 55 ਰਾਜ ਸਭਾ ਸੀਟਾਂ ਲਈ ਦੋ ਸਾਲਾ ਚੋਣਾਂ 26 ਮਾਰਚ ਨੂੰ ਹੋਣਗੀਆਂ। ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਇਹਨਾਂ 17 ਰਾਜਾਂ ਤੋਂ ਚੁਣੇ ਗਏ ਰਾਜਸਭਾ ਮੈਂਬਰਾਂ ਦਾ ਕਾਰਜਕਾਲ ਅਪਰੈਲ ‘ਚ ਸਮਾਪਤ ਹੋ ਰਿਹਾ ਹੈ। ਇਹਨਾਂ ਵਿੱਚ ਉਪ ਸਭਾਪਤੀ ਹਰਿਵੰਸ਼, ਮੋਤੀਲਾਲ ਵੋਰਾ, ਰਾਮਦਾਸ ਆਠਵਲੇ, ਦਿਗਵਿਜੈ ਸਿੰਘ, ਡਾ. ਸੰਜੇ ਸਿੰਘ, ਕੁਮਾਰੀ ਸ਼ੈਲਜਾ, ਵਿਜੈ ਗੋਇਲ, ਪ੍ਰੇਮਚੰਦ ਗੁਪਤਾ, ਤਿਰੁਚੀ ਸ਼ਿਵਾ ਆਦਿ ਮੁੱਖ ਹਨ। ਕਮਿਸ਼ਨ ਅਨੁਸਾਰ ਚੋਣਾਂ ਦੀ ਅਧਿਸੂਚਨਾ ਛੇ ਮਾਰਚ ਨੂੰ ਜਾਰੀ ਹੋਵੇਗੀ ਅਤੇ 13 ਮਾਰਚ ਨੂੰ ਨਾਮਜ਼ਦਗੀ, 16 ਨੂੰ ਨਾਮਜਦਗੀ ਪੱਤਰਾਂ ਦੀ ਜਾਂਚ ਅਤੇ 18 ਮਾਰਚ ਨੂੰ ਨਾਮ ਵਾਪਸ ਲੈਣ ਦੀ ਆਖਰੀ ਮਿਤੀ ਹੋਵੇਗੀ। Elections

ਮਹਾਰਾਸ਼ਟਰ, ਓਡੀਸ਼ਾ, ਤਮਿਲਨਾਡੂ ਅਤੇ ਪੱਛਮੀ ਬੰਗਾਲ ਤੋਂ ਚੁਣੇ ਗਏ ਮੈਂਬਰ ਦੋ ਅਪਰੈਲ ਨੂੰ ਸੇਵਾਮੁਕਤ ਹੋ ਜਾਣਗੇ ਜਦੋਂਕਿ ਆਂਧਰਾਪ੍ਰਦੇਸ਼, ਤੇਲੰਗਾਨਾ, ਬਿਹਾਰ, ਝਾਰਖੰਡ, ਰਾਜਸਥਾਨ, ਗੁਜਰਾਤ, ਮਣੀਪੁਰ, ਅਸਮ, ਛਤੀਸਗੜ, ਹਰਿਆਣਾ, ਮੱਧ ਪ੍ਰਦੇਸ਼ ਅਤੇ ਹਿਮਾਚਲ ਦੇ ਮੈਂਬਰਾਂ ਦਾ ਕਾਰਜਕਾਲ 9 ਅਪਰੈਲ ਅਤੇ ਮੇਘਾਲਿਆ ਦੇ ਮੈਂਬਰਾਂ ਦਾ ਕਾਰਜਕਾਲ 12 ਅਪਰੈਲ ਨੂੰ ਸਮਾਪਤ ਹੋਵੇਗਾ।

ਇਹਨਾਂ ਰਾਜਾਂ ‘ਚ ਹੋਣਗੀਆਂ ਚੋਣਾਂ

ਮਹਾਰਾਸ਼ਟਰ ਦੀਆਂ ਸੱਤ, ਓਡੀਸ਼ਾ ਦੀਆਂ ਚਾਰ, ਤਮਿਲਨਾਡੂ ਦੀਆਂ 6, ਪੱਛਮੀ ਬੰਗਾਲ ਦੀਆਂ ਪੰਜ, ਆਂਧਰ ਪ੍ਰਦੇਸ਼ ਦੀਆਂ ਚਾਰ, ਤੇਲੰਗਾਨਾ ਦੀਆਂ ਦੋ, ਅਸਮ ਦੀਆਂ ਤਿੰਨ, ਬਿਹਾਰ ਦੀਆਂ ਪੰਜ, ਛਤੀਸ਼ਗੜ ਦੀਆਂ ਦੋ, ਗੁਜਰਾਤ ਦੀਆਂ ਚਾਰ , ਹਰਿਆਣਾ ਦੀਆਂ ਦੋ, ਹਿਮਾਚਲ ਦੀ ਇੱਕ, ਝਾਰਖੰਡ ਦੀਆਂ ਦੋ, ਮੱਧ ਪ੍ਰਦੇਸ਼ ਦੀਆਂ ਤਿੰਨ, ਮਣੀਪੁਰ ਦੀ ਇੱਕ, ਰਾਜਸਥਾਨ ਦੀਆਂ ਤਿੰਨ ਅਤੇ ਮੇਘਾਲਿਆ ਦੀ ਇੱਕ ਰਾਜ ਸਭਾ ਸੀਟ ‘ਤੇ ਚੋਣ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here