ਭੁਪਿੰਦਰ ਹੁੱਡਾ ਦੇ ਹਿਮਾਇਤੀ ਦਿਵਯਾਂਸ਼ੂ ਬੁੱਧੀਰਾਜਾ ਹਰਿਆਣਾ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ 

ਕ੍ਰਿਸ਼ਨ ਸਾਤਰੋਡ ਅਤੇ ਮਿਅੰਕ ਚੌਧਰੀ ਨੂੰ ਉਪ ਪ੍ਰਧਾਨ ਬਣਾਇਆ

ਨਵੀਂ ਦਿੱਲੀ (ਏਜੰਸੀ)। ਭੁਪਿੰਦਰ ਹੁੱਡਾ ਦੇ ਹਿਮਾਇਤੀ ਦਿਵਯਾਂਸ਼ੂ ਬੁੱਧੀਰਾਜਾ ਹਰਿਆਣਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ। ਹਾਈਕਮਾਂਡ ਨੇ ਉਨ੍ਹਾਂ ਦੇ ਨਾਂਅ ‘ਤੇ ਮੋਹਰ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਕ੍ਰਿਸ਼ਨ ਸਾਤਰੋਡ ਅਤੇ ਮਿਅੰਕ ਚੌਧਰੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਰੀਬੀ ਦਿਵਯਾਂਸ਼ੂ ਬੁੱਧੀਰਾਜਾ ਨੂੰ ਯੂਥ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿੱਚ ਸਭ ਤੋਂ ਵੱਧ 4,90,755 ਵੋਟਾਂ ਮਿਲੀਆਂ।

ਦੂਜੇ ਨੰਬਰ ‘ਤੇ ਰਹੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਰਾਸ਼ਟਰੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਦੇ ਹਿਮਾਇਤੀ ਕ੍ਰਿਸ਼ਨ ਸਤਰੋਡ ਨੂੰ 2,90,099 ਅਤੇ ਮਿਅੰਕ ਚੌਧਰੀ ਨੂੰ 40,862 ਵੋਟਾਂ ਮਿਲੀਆਂ। ਕ੍ਰਿਸ਼ਨ ਸਤਰੋਡ ਅਤੇ ਮਿਅੰਕ ਚੌਧਰੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ।

ਸ਼ੈਲਜਾ ਚਾਹੁੰਦੇ ਸਨ ਕਿ ਕ੍ਰਿਸ਼ਨ ਸਤਰੋਡ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾਵੇ ਪਰ ਹਾਈਕਮਾਂਡ ਨੇ ਉਨ੍ਹਾਂ ਦੀ ਸਲਾਹ ਨੂੰ ਰੱਦ ਕਰ ਦਿੱਤਾ ਹੈ। ਚੋਣ ਮਗਰੋਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬੀਵੀ ਸ੍ਰੀਨਿਵਾਸ ਅਤੇ ਕੌਮੀ ਇੰਚਾਰਜ ਕ੍ਰਿਸ਼ਨਾ ਅਲਵਾਰੂ ਨੇ ਮੰਗਲਵਾਰ ਸਵੇਰੇ ਪਾਰਟੀ ਦਫ਼ਤਰ ਵਿੱਚ ਸੂਬਾ ਪ੍ਰਧਾਨ ਦੇ ਅਹੁਦੇ ਲਈ ਚੁਣੇ ਗਏ ਤਿੰਨਾਂ ਨੁਮਾਇੰਦਿਆਂ ਦੀ ਵੱਖ-ਵੱਖ ਇੰਟਰਵਿਊ ਲਈ। ਇਸ ਵਿੱਚ ਇਨ੍ਹਾਂ ਆਗੂਆਂ ਤੋਂ ਯੂਥ ਕਾਂਗਰਸ ਦੇ ਸੰਗਠਨ ਨੂੰ ਚਲਾਉਣ ਲਈ ਰੋਡਮੈਪ ਮੰਗਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ