ਭੁੱਲਰ ਨੇ ਜਿੱਤਿਆ ਪਹਿਲਾ ਯੂਰਪੀਅਨ ਟੂਰ ਖ਼ਿਤਾਬ

10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ

 

 ਨਾਟਾਡੋਲਾ (ਫਿਜੀ), 5 ਅਗਸਤ

ਭਾਰਤ ਦੇ ਗਗਨਜੀਤ ਸਿੰਘ ਭੁੱਲਰ ਨੇ ਚੌਥੇ ਅਤੇ ਆਖ਼ਰੀ ਗੇੜ ‘ਚ ਛੇ ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਕੇ 970, 000 ਡਾਲਰ ਦੇ ਫਿਜੀ ਇੰਟਰਨੈਸ਼ਨਲ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਜੋ ਯੂਰਪੀਅਨ ਟੂਰ ‘ਚ ਉਹਨਾਂ ਦਾ ਪਹਿਲਾ ਖ਼ਿਤਾਬ ਹੈ
ਕਪੂਰਥਲਾ ਦੇ ਭੁੱਲਰ ਇਸ ਖ਼ਿਤਾਬੀ ਜਿੱਤ ਨਾਲ ਏਸ਼ੀਅਨ ਟੂਰ ‘ਚ ਨੌਂ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ ਭੁੱਲਰ ਹੁਣ ਏਸ਼ੀਅਨ ਟੂਰ ‘ਚ ਚੌਥੇ ਸਥਾਨ ‘ਤੇ ਵੀ ਪਹੁੰਚ ਗਏ ਹਨ ਅਤੇ ਉਹਨਾਂ ਨੂੰ ਯੂਰਪੀਅਨ ਟੂਰ, ਏਸ਼ੀਅਨ ਟੂਰ ਅਤੇ ਆਸਟਰੇਲੀਅਨ ਟੂਰ ‘ਚ ਖੇਡਣ ਦਾ ਹੱਕ ਮਿਲ ਗਿਆ ਹੈ ਉਹਨਾਂ ਨੂੰ 2014 ਤੋਂ ਬਾਅਦ ਪਹਿਲੀ ਵਾਰ ਯੂਰਪੀਅਨ ਟੂਰ ਕਾਰਡ ਮਿਲਿਆ ਹੈ
ਭੁੱਲਰ ਦਾ ਇਹ 10ਵਾਂ ਅੰਤਰਰਾਸ਼ਟਰੀ ਖ਼ਿਤਾਬ ਹੈ ਉਹ ਜੀਵ ਮਿਲਖਾ ਸਿੰਘ (13) ਅਤੇ ਅਰਜੁਨ ਅਟਵਾਲ (10) ਤੋਂ ਬਾਅਦ 10 ਤੋਂ ਜ਼ਿਆਦਾ ਅੰਤਰਰਾਸ਼ਟਰੀ ਖ਼ਿਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣ ਗਏ ਹਨ

 

10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ

30 ਸਾਲ ਦੇ ਭੁੱਲਰ (7′-69-69-66) ਨੇ ਆਖ਼ਰੀ ਗੇੜ ‘ਚ ਪੰਜ ਬਰਡੀ, ਇੱਕ ਈਗਲ ਅਤੇ ਇੱਕ ਬੋਗੀ ਨਾਲ ਛੇ ਅੰਡਰ ਦਾ ਕਾਰਡ ਖੇਡਿਆ ਉਸਦਾ ਕੁੱਲ ਸਕੋਰ 14 ਅੰਡਰ 274 ਦਾ ਰਿਹਾ ਭੁੱਲਰ ਨੇ ਆਸਟਰੇਲੀਆ ਦੇ ਅੰਥੋਨੀ ਨੂੰ ਇੱਕ ਸ਼ਾਟ ਨਾਲ ਪਿੱਛੇ ਛੱਡਿਆ ਜਿਸ ਨੇ ਆਖ਼ਰੀ ਗੇੜ ‘ਚ 63 ਦਾ ਕਾਰਡ ਖੇਡਿਆ ਦੱਖਣੀ ਅਫਰੀਕਾ ਦੇ ਅਰਨੀ (65) ਅਤੇ ਆਸਟਰੇਲੀਆ ਦੇ ਬੇਨ ਕੈਂਪਬੇਲ (66) ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਰਹੇ ਭਾਰਤ ਦਾ ਅਜਿਤੇਸ਼ ਸੰਧੂ ਸਾਂਝੇ ਤੌਰ ‘ਤੇ 43ਵੇਂ ਸਥਾਨ ‘ਤੇ ਰਿਹਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।