ਬਠਿੰਡਾ ਦੀ ਮਾਨਿਆ ਨੂੰ ਮੰਨਿਆ ਦੇਸ਼

Bhatinda, Manaea, Country

ਸੀਬੀਐੱਸਈ ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨੇ, 13 ਵਿਦਿਆਰਥੀ ਰਹੇ ਅੱਵਲ

ਪੰਜਾਬ ਦੀ ਮਾਨਿਆ ਨੇ ਚਾਰ ਵਿਸ਼ਿਆਂ ‘ਚੋਂ 100-100 ਅੰਕ ਤੇ ਇੱਕ ‘ਚੋਂ 99 ਅੰਕ ਕੀਤੇ ਹਾਸਲ

ਯੂਪੀ ਦੇ ਵਿਦਿਆਰਥੀਆਂ ਨੇ ਕੀਤਾ ਕਮਾਲ, ਟਾਪ 13 ‘ਚ ਅੱਠ ਨੇ ਬਣਾਈ ਜਗ੍ਹਾ

ਏਜੰਸੀ/ਅਸ਼ੋਕ ਵਰਮਾ, ਨਵੀਂ ਦਿੱਲੀ/ਬਠਿੰਡਾ

ਸੀਬੀਐਸਈ ਦੀ ਦਸਵੀਂ ਜਮਾਤ ਦੀ ਪ੍ਰੀਖਿਆ ‘ਚ ਵੀ ਲੜਕੀਆਂ ਨੇ ਲੜਕਿਆਂ ਤੋਂ ਬਾਜ਼ੀ ਮਾਰ ਲਈ ਹੈ ਤੇ ਲੜਕੀਆਂ ਦਾ ਪਾਸ ਫੀਸਦੀ ਲੜਕਿਆਂ ਦੇ ਮੁਕਾਬਲੇ 2.31 ਫੀਸਦੀ ਵੱਧ ਰਿਹਾ ਪੰਜਾਬ ‘ਚੋਂ ਬਠਿੰਡਾ ਦੀ ਮਾਨਿਆ ਵੀ ਉਨ੍ਹਾਂ 13 ਟਾਪ ਵਿਦਿਆਰਥੀਆਂ ‘ਚ ਸ਼ਾਮਲ ਹੈ ਜਿਨ੍ਹਾਂ ਨੇ 499 ਅੰਕ ਪ੍ਰਾਪਤ ਕੀਤੇ ਹਨ 25 ਵਿਦਿਆਰਥੀ 498 ਨੰਬਰ ਲੈ ਕੇ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਰਹੇ ਤੇ 59 ਵਿਦਿਆਰਥੀ 497 ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੇ ਇਸ ਵਾਰ 10ਵੀਂ ਦੀ ਪ੍ਰੀਖਿਆ ‘ਚ 92.45 ਫੀਸਦੀ ਲੜਕੀਆਂ ਪਾਸ ਹੋਈਆਂ ਜਦੋਂਕਿ 90.14 ਫੀਸਦੀ ਲੜਕੇ ਪਾਸ ਹੋਏ ਪਿਛਲੇ ਸਾਲ 88.67 ਫੀਸਦੀ ਲੜਕੀਆਂ ਪਾਸ ਹੋਈਆਂ ਸਨ ਤੇ ਲੜਕਿਆਂ ਦਾ ਪਾਸ ਫੀਸਦੀ 85.32 ਫੀਸਦੀ ਸੀ ਦਸਵੀਂ ਦੀ ਪ੍ਰੀਖਿਆ ‘ਚ ਇਸ ਵਾਰ ਨਤੀਜਾ ਪਿਛਲੇ ਸਾਲ ਦੀ ਤੁਲਨਾ ‘ਚ 4.40 ਫੀਸਦੀ ਜ਼ਿਆਦਾ ਰਿਹਾ ਪਿਛਲੇ ਸਾਲ 86.70 ਫੀਸਦੀ ਵਿਦਿਆਰਥੀ ਪਾਸ ਹੋਏ ਸਨ ਜਦੋਂਕਿ ਇਸ ਸਾਲ 91.10 ਫੀਸਦੀ ਵਿਦਿਆਰਥੀ ਪਾਸ ਹੋਏ ਇਸ ਸਾਲ ਤਿਰੂਵਨੰਤਪੁਰਮ ਖੇਤਰ ਦੇ ਵਿਦਿਆਰਥੀਆਂ ਦਾ ਨਤੀਜਾ ਸਭ ਤੋਂ ਵੱਧ 99.85 ਫੀਸਦੀ ਰਾ ਤੇ ਸਭ ਤੋਂ ਘੱਟ ਗੁਹਾਟੀ 74.49 ਫੀਸਦੀ ਰਿਹਾ ਜਦੋਂਕਿ ਦਿੱਲੀ 80.97 ਫੀਸਦੀ ਦੇ ਨਾਲ ਨੌਵੇਂ ਸਥਾਨ ‘ਤੇ ਰਿਹਾ

ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਮਾਨਿਆ

ਬਠਿੰਡਾ ਸਥਾਨਕ ਸੇਂਟ ਜੇਵੀਆਰ ਸਕੂਲ ਦੀ ਮਾਨੀਆ ਜਿੰਦਲ ਦਾ ਕਹਿਣਾ ਸੀ ਕਿ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਹੈ ਅਤੇ ਉਸ ਨੇ ਫੇਸਬੁੱਕ ‘ਤੇ ਆਪਣਾ ਅਕਾਊਂਟ ਤੱਕ ਨਹੀਂ ਬਣਾਇਆ ਹੈ ਉਸ ਨੇ ਕਿਹਾ ਕਿ ਜਦੋਂ ਉਹ ਦਿਮਾਗ ਨੂੰ ਆਰਾਮ ਦੇਣਾ ਚਾਹੁੰਦੀ ਹੈ ਤਾਂ ਕੁਝ ਸਮਾਂ ਲੇਟ ਜਾਂਦੀ ਹੈ ਉਸ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਦੂਰ ਰਹਿੰਦੀ ਹੈ ਕਿਉਂਕਿ ਇਸ ਨਾਲ ਧਿਆਨ ਬਹੁਤ ਭਟਕਦਾ ਹੈ ਅਤੇ ਪੜ੍ਹਾਈ ‘ਚ ਮਨ ਨਹੀਂ ਲੱਗਦਾ ਹੈ

ਪਿਛਲੇ ਸਾਲ ਦੀ ਤੁਲਨਾ ‘ਚ 11.41 ਫੀਸਦੀ ਵੱਧ

ਕੇਂਦਰੀ ਵਿਦਿਆਲਿਆ ਸਕੂਲ ਦੇ 99.47 ਵਿਦਿਆਰਥੀ ਪਾਸ ਹੋਏ ਜਦੋਂਕਿ ਜਵਾਹਰ ਨਵੋਦਿਆ ਸਕੂਲ ਦੇ 98.57 ਫੀਸਦੀ ਵਿਦਿਆਰਥੀ ਪਾਸ ਹੋਏ ਸਰਕਾਰੀ ਸਕੂਲਾਂ ਦਾ ਪਾਸ ਫੀਸਦੀ 71.91 ਫੀਸਦੀ ਰਿਹਾ ਜਦੋਂਕਿ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਸਕੂਲਾਂ ਦੇ ਨਤੀਜੇ 76.95 ਫੀਸਦੀ ਰਹੇ ਨਿਜੀ ਸਕੂਲਾਂ ਦਾ ਫੀਸਦੀ 94.15 ਫੀਸਦੀ ਰਿਹਾ ਇਹ ਪ੍ਰੀਖਿਆ 15 ਫਰਵਰੀ ਤੋਂ ਚਾਰ ਅਪਰੈਲ ਤੱਕ 19 ਹਜ਼ਾਰ 298 ਸਕੂਲਾਂ ਦੇ ਚਾਰ ਹਜ਼ਾਰ 974 ਕੇਂਦਰਾਂ ‘ਤੇ ਹੋਈ ਪ੍ਰੀਖਿਆ ‘ਚ 16 ਲੱਖ, ਚਾਰ ਹਜ਼ਾਰ 428 ਵਿਦਿਆਰਥੀ ਪਾਸ ਹੋਏ ਇਨ੍ਹਾਂ ‘ਚੋਂ ਕਿੰਨਰ ਵਿਦਿਆਰਥੀਆਂ ਦਾ ਨਤੀਜਾ 94.74 ਫੀਸਦੀ ਰਿਹਾ ਜੋ ਪਿਛਲੇ ਸਾਲ ਦੀ ਤੁਲਨਾ ‘ਚ 11.41 ਫੀਸਦੀ ਵੱਧ ਹੈ ਵਿਦੇਸ਼ਾਂ ‘ਚ ਸੀਬੀਐਸਈ ਦੇ 23 ਹਜ਼ਾਰ 494 ਵਿਦਿਆਰਥੀਆਂ ਪ੍ਰੀਖਿਆ ਦਿੱਤੀ ਜਿਨ੍ਹਾਂ ‘ਚੋਂ 23 ਹਜ਼ਾਰ 200 ਵਿਦਿਆਰਥੀ ਪਾਸ ਹੋਏ ਤੇ ਉਨ੍ਹਾਂ ਦਾ ਪਾਸ ਫੀਸਦੀ 98.75 ਰਿਹਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।