ਭਾਰਤ ਵਿਕਾਸ ਪਰਿਸ਼ਦ : ਨਹੀਂ ਆਉਣ ਦਿੱਤੀ ਜਾਵੇਗੀ ਕਿਸੇ ਨੂੰ ਅਵਾਰਾ ਪਸ਼ੂਆਂ ਸੰਬੰਧੀ ਦਿੱਕਤ

Bharat Vikas Parishad, One, Allowed Have, Stray Cattle, Problem

ਤੀਸਰੇ ਦਿਨ ਵੀ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਭੇਜਣ ਦਾ ਕੰਮ ਜਾਰੀ ਰਿਹਾ, ਹੁਣ ਤੱਕ 3 ਟਰੱਕ ਭਰ ਕੇ ਗਊਸ਼ਾਲਾ ਭੇਜੇ।

ਅੱਜ ਸ਼ਹਿਰ ਦੀ ਸਬਜ਼ੀ ਮੰਡੀ ਅਤੇ ਜੀ.ਟੀ. ਰੋਡ ‘ਤੇ ਚਲਾਇਆ ਜਾਵੇਗਾ ਅਭਿਆਨ : ਪ੍ਰਧਾਨ ਪਪਨੇਜਾ

ਮਨੋਜ, ਮਲੋਟ

ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਅਤੇ ਸ਼ਹਿਰ ਦੀਆਂ ਗਲੀਆਂ ਅਤੇ ਬਜਾਰਾਂ ਵਿੱਚ ਵੱਡੀ ਤਾਦਾਦ ਵਿੱਚ ਅਵਾਰਾ ਪਸ਼ੂ ਵੇਖਣ ਨੂੰ ਮਿਲ ਰਹੇ ਹਨ ਅਤੇ ਜਿਆਦਾਤਰ ਸੜਕ ਹਾਦਸੇ ਵੀ ਅਵਾਰਾ ਪਸ਼ੂਆਂ ਕਾਰਨ ਹੀ ਵਾਪਰਦੇ ਹਨ ਜਿਸ ਨਾਲ ਕਈਆਂ ਨੂੰ ਤਾਂ ਆਣੀ ਜਾਨ ਤੱਕ ਵੀ ਗੁਆਉਣੀ ਪਈ। ਇਸ ਤੋਂ ਇਲਾਵਾ ਗਲੀਆਂ ਵਿੱਚ ਖੜ•ੇ ਅਵਾਰਾ ਪਸ਼ੂਆਂ ਕਾਰਨ ਬੱਚਿਆਂ ਦਾ ਵੀ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ ਜਿਸ ਕਾਰਨ ਸਵੇਰੇ ਸਕੂਲ ਜਾਣ ਵੇਲੇ ਵੀ ਬੱਚਿਆਂ ਨੂੰ ਉਨ•ਾਂ ਦੇ ਮਾਤਾ ਪਿਤਾ ਆਟੋ ਜਾਂ ਸਕੂਲ ਵੈਨ ‘ਚ ਚੜ•ਾ ਕੇ ਆਉਂਦੇ ਹਨ।

ਬੀਤੇ ਦਿਨੀਂ ਤਾਂ ਪਟੇਲ ਨਗਰ ਦੇ ਇੱਕ ਘਰ ਵਿੱਚ ਢੱਠਾ ਅੰਦਰ ਹੀ ਵੜ• ਗਿਆ ਅਤੇ ਪਰਿਵਾਰਿਕ ਮੈਂਬਰਾਂ ਨੇ ਮਸਾਂ ਹੀ ਆਪਣੀ ਜਾਨ ਬਚਾਈ। ਇਸ ਤੋਂ ਇਲਾਵਾ ਆਏ ਦਿਨ ਹੀ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਕਾਰਨ ਹੋਏ ਹਾਦਸਿਆਂ ਦੀ ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ।  ਸ਼ਹਿਰ ਦੇ ਹਰ ਕੋਨੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਨੇ ਸ਼ਹਿਰ ਵਾਸੀਆਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਨਿਵਾਸੀਆਂ ਦੀ ਇਸ  ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ। ਪਰੰਤੂ ਭਾਰਤ ਵਿਕਾਸ ਪਰਿਸ਼ਦ ਨੇ ਸ਼ਹਿਰ ਨਿਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਤਿੰਨ ਟਰੱਕ ਰੱਤਾ ਟਿੱਬਾ ਸਥਿਤ ਗਊਸ਼ਾਲਾ ‘ਚ ਭੇਜੇ।

Bharat Vikas Parishad, One, Allowed Have, Stray Cattle, Problem

ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਰਜਿੰਦਰ ਪਪਨੇਜਾ ਨੇ ਦੱਸਿਆ ਕਿ ਸ਼ਹਿਰ ਵਿੱਚ ਵੱਧ ਰਹੇ ਅਵਾਰਾ ਪਸ਼ੂਆਂ ਕਾਰਨ ਹਰ ਦਿਨ ਕੋਈ ਨਾ ਕੋਈ ਹਾਦਸੇ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ ਅਤੇ ਕਈਆਂ ਨੂੰ ਤਾਂ ਆਣੀ ਜਾਨ ਤੱਕ ਵੀ ਗੁਆਉਣੀ ਪਈ ਅਤੇ ਹੁਣ ਇਹ ਮੁੱਦਾ ਸ਼ਹਿਰ ਵਾਸੀਆਂ ਲਈ ਇੱਕ ਵੱਡੀ ਮੁਸੀਬਤ  ਚੁੱਕਾ ਸੀ।

Bharat Vikas Parishad, One, Allowed Have, Stray Cattle, Problem

ਇਸ ਲਈ ਉਨ•ਾਂ ਨੇ ਵੀਰਵਾਰ ਨੂੰ ਕੈਂਪ ਅਤੇ ਆਸਪਾਸ ਦੇ ਇਲਾਕੇ ਵਿੱਚ, ਸ਼ਨੀਵਾਰ ਨੂੰ ਸਨਾਤਨ ਧਰਮ ਸਕੂਲ, ਜੀ.ਟੀ.ਬੀ. ਸਕੂਲ, ਕੋਰਟ ਰੋਡ, ਤਹਿਸੀਲ ਰੋਡ ਅਤੇ ਫਾਇਰ ਬ੍ਰਿਗੇਡ ਇਲਾਕੇ ਵਿੱਚ ਅਤੇ ਐਤਵਾਰ ਨੂੰ ਦੁਬਾਰਾ ਕੈਂਪ ਇਲਾਕੇ ਵਿੱਚ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਅਵਾਰਾ ਪਸ਼ੂਆਂ ਦੇ 3 ਟਰੱਕ ਭਰਕੇ ਰੱਤਾ ਟਿੱਬਾ ਦੀ ਗਊਸ਼ਾਲਾ ਵਿੱਚ ਭੇਜੇ। ਉਨ•ਾਂ ਦੱਸਿਆ ਕਿ ਐਤਵਾਰ ਨੂੰ ਸਵੇਰ ਵੇਲੇ ਭਾਰੀ ਮੀਂਹ ਆਉਣ ਕਾਰਣ ਵੀ ਉਨ•ਾਂ ਦੀ ਟੀਮ ਨੇ ਹੌਂਸਲਾ ਨਹੀਂ ਹਾਰਿਆ ਅਤੇ ਕਾਰਜ ਜਾਰੀ ਰੱਖਿਆ।

Bharat Vikas Parishad, One, Allowed Have, Stray Cattle, Problem

ਵੀਰਵਾਰ ਨੂੰ ਨੰਦੀਗ੍ਰਾਮ ਗਊਸ਼ਾਲਾ ਦੇ ਪੰਕਜ ਬਾਂਸਲ, ਰਜਿੰਦਰ ਗਰਗ ਅਤੇ ਡਾਕਟਰ ਤ੍ਰਿਲੋਚਨ ਦਾ ਸਹਿਯੋਗ, ਸ਼ਨੀਵਾਰ ਨੂੰ ਵੈਟਰਨਿਟੀ ਹਸਪਤਾਲ ਦੀ ਟੀਮ ਡਾ. ਦਲਜੀਤ ਸਿੰਘ, ਅਫ਼ਸਰ ਪ੍ਰਸ਼ੋਤਮ ਮਾਂਝੀ, ਗੁਰਮੀਤ ਸਿੰਘ ਮਹਿਤਾ, ਸਤਪਾਲ ਸਿੰਘ, ਦਵਿੰਦਰ ਸਿੰਘ ਅਤੇ ਐਤਵਾਰ ਨੂੰ ਪ੍ਰਦੀਪ ਵਾਟਸ, ਕੋਆਰਡੀਨੇਟਰ ਮਨੋਜ ਅਸੀਜਾ ਵੀ ਵਿਸ਼ੇਸ਼ ਰੂਪ ਵਿੱਚ ਪਹੁੰਚੇ। ਇਸ ਮੌਕੇ ਪਰਿਸ਼ਦ ਦੇ ਮੈਂਬਰਾਂ ਅਤੇ ਹੋਰ ਪਤਵੰਤਿਆਂ ‘ਚੋਂ ਵਿਨੋਦ ਗੋਇਲ, ਪ੍ਰਦੀਪ ਬੱਬਰ, ਰਿੰਕੂ ਅਨੇਜਾ, ਸ਼੍ਰੀਮਤੀ ਮੀਨਾਕਸ਼ੀ ਅਨੇਜਾ, ਰਾਜ ਕੁਮਾਰ, ਹਰਚਰਨ ਸਿੰਘ ਸ਼ੈਰੀ, ਅਨਿਲ ਨੀਲੂ, ਵਰਿੰਦਰ ਧੂੜੀਆ, ਰਜਤ ਮੱਕੜ, ਅਮਨ ਮਿੱਢਾ, ਅਨਿਲ ਕੁਮਾਰ, ਰਾਕੇਸ਼ ਗਰਗ, ਵਰਿੰਦਰ ਅਗਰਵਾਲ, ਭੂਸ਼ਣ ਅਗਰਵਾਲ, ਪ੍ਰਿੰਸੀਪਲ ਧਰਮਪਾਲ ਗੂੰਬਰ, ਸੋਨੂੰ ਜਲਹੋਤਰਾ, ਮੁਕੇਸ਼ ਬਠਲਾ, ਹਰਪਾਲ ਸਿੰਘ, ਆਨੰਦ ਸਿੰਗਲਾ, ਰਾਕੇਸ਼ ਗਰਗ, ਸੋਨੂੰ ਘਈ, ਪਵਨ ਜਗਾ ਦਾ ਵੀ ਸਹਿਯੋਗ ਰਿਹਾ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਬੀਤੇ ਦਿਨੀਂ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਰਜਿੰਦਰ ਪਪਨੇਜਾ ਨੇ ‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਹ ਜਲਦ ਹੀ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਪਸ਼ੁਆਂ ਦੇ ਹੱਲ ਲਈ ਠੋਸ ਕਦਮ ਚੁੱਕਣਗੇ ਅਤੇ ‘ਸੱਚ ਕਹੂੰ’ ਵਿੱਚ ਵੀ ਭਾਰਤ ਵਿਕਾਸ ਪਰਿਸ਼ਦ ਦੁਆਰਾ ਕੀਤੇ ਲੋਕ ਭਲਾਈ ਕਾਰਜਾਂ ਅਤੇ ਉਨ•ਾਂ ਦੀ ਇਸ ਮੁਹਿੰਮ ਨੂੰ ਸਟੋਰੀ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।