ਤਕਨਾਲੋਜੀ ਤੇ ਕਾਰੋਬਾਰ ’ਚ ਬੇਮਿਸਾਲ ਯੋਗਦਾਨ ਲਈ ਦਿੱਤੀ ਡੀ ਲਿੱਟ ਦੀ ਆਨਰੇਰੀ ਉਪਾਧੀ
(ਸੱਚ ਕਹੂੰ ਨਿਊਜ਼) ਬਨੂੜ/ਰਾਜਪੁਰਾ/ਚੰਡੀਗੜ੍ਹ। ਸਿੱਖਿਆ ਦੇ ਖੇਤਰ ’ਚ ਉੱਤਮਤਾ ਦੀ ਰੋਸ਼ਨੀ ਵਜੋਂ ਜਾਣੀ ਜਾਂਦੀ ਚਿਤਕਾਰਾ ਯੂਨੀਵਰਸਿਟੀ (Chitkara University) ਨੇ ਟੈਲੀ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਉਪ ਚੇਅਰਪਰਸਨ ਸ੍ਰੀ ਭਰਤ ਗੋਇਨਕਾ ਨੂੰ ਡਾਕਟਰ ਆਫ਼ ਲਿਟਰੇਚਰ ਦੀ ਵੱਕਾਰੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਹੈ। ਟੈਲੀ ਸਲਿਊਸ਼ਨਜ਼ ਭਾਰਤ ਦੀ ਮੋਹਰੀ ਬਿਜ਼ਨਸ ਮੈਨੇਜਮੈਂਟ ਵਪਾਰ ਪ੍ਰਬੰਧਨ ਸਾਫ਼ਟਵੇਅਰ ਪ੍ਰਦਾਤਾ ਕੰਪਨੀ ਹੈ। ਇਹ ਪੁਰਸਕਾਰ ਸ਼੍ਰੀ ਗੋਇਨਕਾ ਦੇ ਅਸਾਧਾਰਨ ਯੋਗਦਾਨ, ਪਰਿਵਰਤਨਸ਼ੀਲ ਪ੍ਰਭਾਵ ਤੇ ਤਕਨਾਲੋਜੀ ਅਤੇ ਕਾਰੋਬਾਰ ਦੇ ਖੇਤਰਾਂ ’ਚ ਦਿ੍ਰੜ ਸਮਰਪਣ ਨੂੰ ਮਾਨਤਾ ਦਿੰਦਾ ਹੈ।
(Chitkara University) ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਅਸ਼ੋਕ ਕੇ ਚਿਤਕਾਰਾ ਅਤੇ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਵੱਲੋਂ ਯੂਨੀਵਰਸਿਟੀ ਵਿਖੇ ਹੋਈ ਸ਼ਾਨਦਾਰ ਕਨਵੋਕੇਸ਼ਨ ਮੌਕੇ ਸ੍ਰੀ ਗੋਇਨਕਾ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ। ਆਨਰੇਰੀ ਡਿਗਰੀ ਪ੍ਰਾਪਤ ਕਰਦੇ ਹੋਏ, ਸ਼੍ਰੀ ਭਰਤ ਗੋਇਨਕਾ ਨੇ ਕਿਹਾ, ‘‘ਚਿਤਕਾਰਾ ਵਰਗੀ ਵਕਾਰੀ ਯੂਨੀਵਰਸਿਟੀ ਤੋਂ ਸਾਹਿਤ ਦੀ ਆਨਰੇਡੀ ਡਾਕਟਰੇਟ ਉਪਾਧੀ ਪ੍ਰਾਪਤ ਕਰਕੇ ਮੈਂ ਸੱਚਮੁੱਚ ਨਿਮਰ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਟੈਲੀ ਦੀ ਕਹਾਣੀ ਦਾ ਹਿੱਸਾ ਬਣਨ ’ਤੇ ਇਸ ਦੀ ਸਫ਼ਲਤਾ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਮੇਰੇ ਲਈ ਵੱਡੇ ਸੁਭਾਗ ਦੀ ਗੱਲ ਹੈ ਕਿ ਲਈ ਮੈਨੂੰ ਚਿਤਕਾਰਾ ਯੂਨੀਵਰਸਿਟੀ ਵਿਖੇ ਮਾਣਯੋਗ ਫੈਕਲਟੀ ਅਤੇ ਹੁਸ਼ਿਆਰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ।
ਚਿਤਕਾਰਾ ਯੂਨੀਵਰਸਿਟੀ (Chitkara University), ਪੰਜਾਬ ਦੇ ਚਾਂਸਲਰ ਡਾ. ਅਸ਼ੋਕ ਕੇ ਚਿਤਕਾਰਾ ਨੇ ਕਿਹਾ ਕਿ ਸ੍ਰੀ ਭਰਤ ਗੋਇਨਕਾ ਦੀ ਇੱਕ ਮੋਹਰੀ ਅਤੇ ਨਵੀਨਤਾਕਾਰੀ ਵਿਰਾਸਤ ਭਵਿੱਖ ਦੀਆਂ ਪੀਡ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇਸ ਤੋਂ ਬਿਨ੍ਹਾਂ ਉਹ ਸਾਡੇ ਦੇਸ਼ ਅਤੇ ਸੰਸਾਰ ਲਈ ਉੱਜਲ ਅਤੇ ਨਵੀਨਤਾਕਾਰੀ ਹੋਣ ਲਈ ਮਾਰਗ ਦਰਸ਼ਨ ਕਰਦਾ ਰਹੇਗਾ। ਭਾਰਤੀ ਸਾਫਟਵੇਅਰ ਉਤਪਾਦ ਉਦਯੋਗ, ਤਕਨੀਕੀ ਨਵੀਨਤਾ ਵਡਮੁੱਲੇ ਯੋਗਦਾਨ ਅਤੇ ਉੱਦਮੀ ਅਗਵਾਈ ਲਈ ਚਿਤਕਾਰਾ ਯੂਨੀਵਰਸਿਟੀ ਸ਼੍ਰੀ ਭਰਤ ਗੋਇਨਕਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਉਸ ਨੂੰ ਇਹ ਆਨਰੇਰੀ ਡਾਕਟਰੇਟ ਦੀ ਉਪਾਧੀ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ : ਐਲਪੀਯੂ ਨੇ ਏਸ਼ੀਆਈ ਖੇਡਾਂ ’ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ
ਚਿਤਕਾਰਾ ਯੂਨੀਵਰਸਿਟੀ, ਪੰਜਾਬ ਦੇ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਸ੍ਰੀ ਗੋਇਨਕਾ ਦੇ ਸਾਫਟਵੇਅਰ ਉਤਪਾਦ ਉਦਯੋਗ ਵਿੱਚ ਬੇਮਿਸਾਲ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤਕਨੀਕੀ ਨਵੀਨਤਾ ਵਿੱਚ ਵੀ ਉਨ੍ਹਾਂ ਦੇ ਡੂੰਘਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੋਇਨਕਾ ਦੀ ਨਵੀਨਤਾ ਦੇ ਖੇਤਰ ਦੀ ਅਣਥੱਕ ਕੋਸ਼ਿਸ਼ ਨੇ ਤਕਨਾਲੋਜੀ ਵਿੱਚ ਇਨਕਲਾਬ ਲਿਆ ਦਿੱਤਾ ਹੈ। ਅਸੀਂ ਉਸ ਦੀ ਭਾਵਨਾ ਦਾ ਸਨਮਾਨ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਭਵਿੱਖ ਲਈ ਉਸ ਦੀ ਵਿਰਾਸਤ ਅਣਗਣਿਤ ਲੋਕਾਂ ਨੂੰ ਪ੍ਰੇਰਿਤ ਕਰੇਗੀ।