ਜਲੰਧਰ ’ਚ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ 24 ਨੂੰ

punjab-696x355

ਪਵਿੱਤਰ ਭੰਡਾਰੇ ਦੀ ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ

(ਸੱਚ ਕਹੂੰ ਨਿਊਜ਼) ਜਲੰਧਰ। ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੇ ਜਲੰਧਰ ਤੇ ਆਸ-ਪਾਸ ਦੇ ਬਲਾਕਾਂ ਦੀ ਸਾਧ-ਸੰਗਤ ਰਾਏਪੁਰ ਰਾਈਆਂ, ਫਲੋਰ-ਨਵਾਂ ਸ਼ਹਿਰ ਰੋਡ, ਜ਼ਿਲ੍ਹਾ ਜਲੰਧਰ ’ਚ ਪਵਿੱਤਰ ਭੰਡਾਰਾ ਮਨਾਵੇਗੀ। ਇਸ ਮੌਕੇ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਨਾਮ ਚਰਚਾ ਕੀਤੀ ਜਾਵੇਗੀ। ਨਾਮ ਚਰਚਾ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਰਫਤਾਰ ਦਿੰਦਿਆਂ ਲੋੜਵੰਦ ਬੱਚਿਆਂ ਨੂੰ ਖੁਰਾਕ ਸਮੱਗਰੀ ਦੀਆਂ ਕਿੱਟਾਂ ਤੇ ਪੰਛੀਆਂ ਲਈ ਦਾਣਾ-ਪਾਣੀ ਦਾ ਪ੍ਰਬੰਧ ਕਰਨ ਲਈ ਕਟੋਰੇ ਵੰਡੇਗੀ। ਨਾਮ ਚਰਚਾ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜ਼ਿੰਮੇਵਾਰਾਂ ਨੇ ਦੱਸਿਆ ਕਿ ਪਵਿੱਤਰ ਭੰਡਾਰੇ ਦੀ ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਦੇ ਆਉਣ ਦੇ ਮੱਦੇਨਜ਼ਰ ਸਾਧ-ਸੰਗਤ ਦੀ ਸਹੂਲਤ ਲਈ ਸੇਵਾਦਾਰ ਸੇਵਾ ’ਚ ਜੁਟ ਗਏ ਹਨ।

29 ਅਪ੍ਰੈਲ 1948 ਨੂੰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕੀਤੀ ਸੀ ਡੇਰਾ ਸੱਚਾ ਸੌਦਾ ਦੀ ਸਥਾਪਨਾ

ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਆਪ ਜੀ ਨੇ ਲੋਕਾਂ ਨੂੰ ਨਾਮ ਸ਼ਬਦ ਦੇ ਕੇ ਮਾਨਵਤਾ ਭਲਾਈ ਦੇ ਕਾਰਜਾਂ ’ਤੇ ਚੱਲਣ ਦਾ ਰਸਤਾ ਦੱਸਿਆ। ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹਜ਼ਾਰਾਂ ਸਤਿਸੰਗ ਕੀਤੇ ਤੇ ਲੱਖਾਂ ਲੋਕਾਂ ਨੂੰ ਨਾਮ ਸ਼ਬਦ ਦੇ ਕੇ ਇਨਸਾਨੀਅਤ ਦੀ ਰਾਹ ’ਤੇ ਚੱਲਣਾ ਸਿਖਾਇਆ। ਮੌਜ਼ੂਦਾ ਗੱਦੀਨਸ਼ੀਨੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦੇ ਇਸ ਕਾਰਵੇ ਨੂੰ ਗਤੀ ਦਿੰਦਿਆਂ ਕਰੋੜਾਂ ਲੋਕਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਦੇ ਕੇ ਉਨਾਂ ਦਾ ਜੀਵਨ ਖੁਸ਼ਹਾਲ ਕੀਤਾ।

ਅੱਜ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲ ਕੇ ਨਸ਼ੇ ਤੇ ਹੋਰ ਬੁਰਾਈਆਂ ਤੋਂ ਤੌਬਾ ਕਰਕੇ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ। ਪੂਜਨੀਕ ਗੁਰੂ ਜੀ ਨੇ 29 ਅਪਰੈਲ 2007 ਨੂੰ ਰੂਹਾਨੀ ਜਾਮ ਦੀ ਸ਼ੁਰੂਆਤ ਕਰਕੇ ਮਰ ਚੁੱਕੀ ਇਨਸਾਨੀਅਤ ਨੂੰ ਜਿੰਦਾ ਕਰਨ ਦਾ ਬੀੜਾ ਚੁੱਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ