ਖੁਸ਼ਹਾਲੀ ਦਾ ਪ੍ਰਤੀਕ ਹੈ ਭਾਖੜਾ ਬੰਨ੍ਹ

Bhakra Dam

ਭਾਖੜਾ ਡੈਮ ਦੇ ਸਥਾਪਨਾ ਦਿਵਸ ’ਤੇ ਵਿਸ਼ੇਸ਼ | Bhakra Dam

ਭਾਰਤ ਦੇਸ਼ ਦਾ ਮਾਣ ਮੰਨੇ ਜਾਂਦੇ ਅਤੇ ਉੱਤਰੀ ਭਾਰਤ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਭਾਖੜਾ ਬੰਨ੍ਹ ਭਾਰਤ ਦਾ ਪ੍ਰਭਾਵਸ਼ਾਲੀ ਅਤੇ ਦੂਜਾ ਵੱਡਾ ਡੈਮ ਹੈ ਜੋ ਸਿੰਚਾਈ ਲਈ ਪਾਣੀ, ਉਦਯੋਗਾਂ, ਟਿਊਬਵੈੱਲਾਂ ਨੂੰ ਚਲਾਉਣ ਲਈ ਅਤੇ ਘਰਾਂ ਨੂੰ ਰੁਸ਼ਨਾਉਣ ਲਈ ਬਿਜਲੀ ਪ੍ਰਦਾਨ ਕਰਦਾ ਹੈ। ਭਾਖੜਾ ਡੈਮ (Bhakra Dam) ਸਤਲੁਜ ਦਰਿਆ ਦੇ ਪਾਰ ਇੱਕ ਕੰਕਰੀਟ ਗਰੈਵਿਟੀ ਡੈਮ ਹੈ। ਇਹ ਡੈਮ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਭਾਖੜਾ ਪਿੰਡ ਵਿੱਚ ਸਥਿਤ ਹੈ ਜੋਕਿ ਨੰਗਲ ਟਾਊਨਸ਼ਿਪ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ ’ਤੇ ਹੈ।

ਭਾਰਤ ਵਿੱਚ ਟਿਹਰੀ ਡੈਮ ਤੋਂ ਬਾਅਦ 740 ਫੁੱਟ ਉੱਚਾਈ ਤੇ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਹੈ। ਪਾਣੀ ਦੇ ਭੰਡਾਰਨ ਦੇ ਮਾਮਲੇ ਵਿੱਚ ਇਹ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਭੰਡਾਰ ਹੈ। ਡੈਮ ਤੋਂ ਬਿਜਲੀ ਪੈਦਾ ਕਰਨ ਲਈ ਦੋ ਬਿਜਲੀ ਘਰ ਭਾਖੜਾ ਡੈਮ ਦੇ ਕਿਨਾਰਿਆਂ ਤੇ ਬਣੇ ਹੋਏ ਹਨ। ਇਨਾਂ ਦੀ ਸਮਰੱਥਾ 5-5 ਯੂਨਿਟ ਦੀ ਹੈ। ਭਾਖੜਾ ਸੱਜੇ ਬੈਂਕ ਪਾਵਰ ਹਾਊਸ ਦੀ ਸਥਾਪਿਤ ਸਮਰੱਥਾ 785 ਮੈਗਾਵਾਟ ਅਤੇ ਭਾਖੜਾ ਖੱਬੇ ਬੈਂਕ ਪਾਵਰ ਹਾਊਸ ਦੀ 594 ਮੈਗਾਵਾਟ ਹੈ।

ਉੱਚਾਈ ਲੱਗਭੱਗ 95 ਫੁੱਟ | Bhakra Dam

ਇੱਥੇ 20 ਪੈਸੇ ਪ੍ਰਤੀ ਯੂਨਿਟ ਦੀ ਲਾਗਤ ਨਾਲ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ। ਭਾਖੜਾ ਡੈਮ ਸਿੱਧਾ ਗਰੈਵਿਟੀ ਕਮ ਕੰਕਰੀਟ ਡੈਮ ਹੈ ਜਿਸ ਵਿੱਚ 8212 ਕਿਊਸਿਕ ਦੀ ਡਿਜ਼ਾਇਨ ਕੀਤੀ ਸਪਿਲਵੇਅ ਸਮਰੱਥਾ ਵਾਲੇ ਚਾਰ ਸਪਿਲਵੇ ਰੇਡੀਅਲ ਗੇਟ ਹਨ।ਭਾਖੜਾ ਡੈਮ ਤੋਂ ਲੱਗਭੱਗ 13 ਕਿਲੋਮੀਟਰ ਦੂਰੀ ’ਤੇ ਨੰਗਲ ਡੈਮ ਵੀ ਹੈ ਜਿਸ ਦੀ ਉੱਚਾਈ ਲੱਗਭੱਗ 95 ਫੁੱਟ ਹੈ। ਇਸ ਕਰਕੇ ਦੋਵੇਂ ਡੈਮਾਂ ਨੂੰ ਭਾਖੜਾ-ਨੰਗਲ ਡੈਮ ਕਿਹਾ ਜਾਂਦਾ ਹੈ। ਨੰਗਲ ਡੈਮ ਵਿੱਚ ਸੰਭਾਲੇ ਪਾਣੀ ਵਿੱਚੋਂ ਦੋ ਨਹਿਰਾਂ ਨਿਕਲਦੀਆਂ ਹਨ ਜੋ ਅੱਗੇ ਜਾਕੇ ਵੱਖ-ਵੱਖ ਖੇਤਰਾਂ ਵਿੱਚ ਪਾਣੀ ਦੀ ਪੂਰਤੀ ਕਰਦੀਆਂ ਹਨ।

ਭਾਖੜਾ ਡੈਮ ਤੋਂ ਪੈਦਾ ਹੋ ਰਹੀ ਬਿਜਲੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਨੂੰ ਜਾਂਦੀ ਹੈ।ਇਸ ਪ੍ਰੋਜੈਕਟ ਨੂੰ ਬਣਾਉਣ ਦਾ ਖਿਆਲ ਬੇਸ਼ੱਕ ਅਜ਼ਾਦੀ ਤੋਂ ਪਹਿਲਾਂ ਹੀ ਆਇਆ ਸੀ ਪਰ ਇਸ ਪ੍ਰੋਜੈਕਟ ਦਾ ਨਿਰਮਾਣ ਅਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ।ਮੌਜ਼ੂਦਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਭਾਖੜਾ ਡੈਮ ਪ੍ਰੋਜੈਕਟ ਨੂੰ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਸਰ ਲੂਈਸ ਡੈਨੇ ਦੁਆਰਾ 8 ਨਵੰਬਰ, 1908 ਨੂੰ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਵਿਸਥਾਰ ਰਿਪੋਰਟ ਮਾਰਚ 1919 ਵਿੱਚ ਪੇਸ਼ ਕੀਤੀ ਗਈ। ਸਾਲ 1920 ਤੋਂ ਲੈਕੇ 1938 ਤੱਕ ਇਸ ਸਬੰਧੀ ਵੱਖ-ਵੱਖ ਤਰ੍ਹਾਂ ਦੇ ਸਰਵੇਖਣ ਹੋਏ ਅਤੇ 1939 ਤੋਂ 1942 ਤੱਕ ਇਸ ਪ੍ਰੋਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ।

ਸ਼ੁਰੂ ਵਿੱਚ ਇਸ ਪ੍ਰੋਜੈਕਟ ਦਾ ਉਦੇਸ਼ | Bhakra Dam

ਸ਼ੁਰੂ ਵਿੱਚ ਇਸ ਪ੍ਰੋਜੈਕਟ ਦਾ ਉਦੇਸ਼ ਸਿਰਫ਼ ਸਿੰਚਾਈ ਲਈ ਪਾਣੀ ਇਕੱਠਾ ਕਰਨਾ ਸੀ ਅਤੇ ਇਸ ਪ੍ਰੋਜੈਕਟ ਵਿੱਚ ਭਾਖੜਾ ਬੰਨ੍ਹ, ਅੱਪਰ ਸਰਹੰਦ ਨਹਿਰ, ਹੇਠਲੀ ਸਰਹੰਦ ਨਹਿਰ ਅਤੇ ਪੱਛਮੀ ਯਮੁਨਾ ਨਹਿਰ ਦਾ ਵਿਸਥਾਰ ਸ਼ਾਮਲ ਸਨ। ਉਸ ਵੇਲੇ ਪ੍ਰਸਤਾਵਿਤ ਭਾਖੜਾ ਬੰਨ੍ਹ ਦੀ ਉਚਾਈ 395 ਫੁੱਟ ਹੋਣੀ ਸੀ ਅਤੇ ਵੱਧ ਤੋਂ ਵੱਧ 2.58 ਮਿਲੀਅਨ ਏਕੜ ਫੁੱਟ ਪਾਣੀ ਭੰਡਾਰਨ ਦੀ ਵਿਵਸਥਾ ਹੋਣੀ ਸੀ। ਇਸ ਪ੍ਰੋਜੈਕਟ ਨੂੰ ਬਣਾਉਣ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਵੀ ਮੁੱਖ ਭੂਮਿਕਾ ਰਹੀ ਹੈ।

ਡਾ. ਅੰਬੇਡਕਰ ਦਾਮੋਦਰ ਵੈਲੀ ਪ੍ਰੋਜੈਕਟ, ਭਾਖੜਾ-ਨੰਗਲ ਡੈਮ ਪ੍ਰੋਜੈਕਟ, ਸੋਨ ਰਿਵਰ ਵੈਲੀ ਪ੍ਰੋਜੈਕਟ, ਅਤੇ ਹੀਰਾਕੁੰਡ ਡੈਮ ਪ੍ਰੋਜੈਕਟ ਦੇ ਨਿਰਮਾਤਾ ਸਨ। ਭਾਰਤ ਵਿੱਚ ਸਿੰਚਾਈ ਦੇ ਵਿਕਾਸ ਲਈ ਡਾ. ਅੰਬੇਡਕਰ ਦਾ ਦਿ੍ਰਸ਼ਟੀਕੋਣ ਅਤੇ ਵਕਾਲਤ ਉਸ ਦੇ ਵਿਸ਼ਵਾਸ ਤੇ ਅਧਾਰਤ ਸੀ ਕਿ ਪਾਣੀ ਤੱਕ ਪਹੁੰਚ ਇੱਕ ਬੁਨਿਆਦੀ ਅਧਿਕਾਰ ਹੈ ਜੋ ਸਾਰੇ ਨਾਗਰਿਕਾਂ ਲਈ ਉਪਲਬਧ ਹੋਣਾ ਚਾਹੀਦਾ ਹੈ। ਡਾਕਟਰ ਅੰਬੇਡਕਰ ਨੇ ਇਹ ਯਕੀਨੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਕਿ ਪਾਣੀ ਅਤੇ ਬਿਜਲੀ ਦੇ ਸਰੋਤਾਂ ਨੂੰ ਉਹਨਾਂ ਦੀ ਪੂਰੀ ਸਮਰੱਥਾ ਨਾਲ ਵਿਕਸਤ ਕੀਤਾ ਜਾਵੇ।

ਜਦੋਂ ਬਾਬਾ ਸਾਹਿਬ 1942 ਤੋਂ 1946 ਤੱਕ ਸਿੰਚਾਈ ਅਤੇ ਬਿਜਲੀ ਵਿਭਾਗ ਦੇ ਇੰਚਾਰਜ ਮੈਂਬਰ ਸਨ ਉਨਾਂ ਨੇ ਭਾਖੜਾ ਡੈਮ ਪ੍ਰੋਜੈਕਟ ਨੂੰੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਯਤਨ ਕੀਤੇ ਸਨ। ਡਾਕਟਰ ਅੰਬੇਡਕਰ ਨੇ 1942-46 ਦੌਰਾਨ ਦੇਸ਼ ਦੇ ਜਲ ਸਰੋਤਾਂ ਦੀ ਵਰਤੋਂ ਹਰ ਕਿਸੇ ਦੇ ਬਿਹਤਰੀਨ ਲਾਭ ਲਈ ਕਰਦੇ ਹੋਏ ਇੱਕ ਨਵੀਂ ਜਲ ਅਤੇ ਬਿਜਲੀ ਨੀਤੀ ਤਿਆਰ ਕੀਤੀ ਸੀ ਅਤੇ ਅਮਰੀਕਾ ਦੀ ਟੇਨੇਸੀ ਵੈਲੀ ਸਕੀਮ ਇਸ ਦੀ ਨਕਲ ਕਰਨ ਲਈ ਇੱਕ ਆਦਰਸ਼ ਮਾਡਲ ਸੀ। ਡਾਕਟਰ ਅੰਬੇਡਕਰ ਨੇ ਭਾਰਤ ਵਿੱਚ ਬਹੁ-ਉਦੇਸ਼ੀ ਰਿਵਰ ਵੈਲੀ ਪ੍ਰੋਜੈਕਟਾਂ ਅਤੇ ਵੱਡੇ ਡੈਮ ਤਕਨਾਲੋਜੀਆਂ ਨੂੰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਭਾਰਤ ਦਾ ਸਭ ਤੋਂ ਉੱਚਾ ਡੈਮ

ਭਾਖੜਾ-ਨੰਗਲ ਡੈਮਭਾਰਤ ਦਾ ਸਭ ਤੋਂ ਵੱਡਾ ਮਲਟੀਪਰਪਜ਼ ਰਿਵਰ ਵੈਲੀ ਪ੍ਰੋਜੈਕਟ ਹੈ ਜੋ ਭਾਰਤ ਦਾ ਸਭ ਤੋਂ ਉੱਚਾ ਡੈਮ ਹੈ। ਸਾਲ 2016 ਵਿੱਚ ਭਾਰਤ ਸਰਕਾਰ ਨੇ ਘੋਸ਼ਣਾ ਕੀਤੀ ਕਿ 14 ਅਪਰੈਲ ਨੂੰ ਡਾਕਟਰ ਅੰਬੇਡਕਰ ਦੇ ਜਨਮ ਦਿਨ ਨੂੰ ਦੇਸ਼ ਵਿੱਚ ‘‘ਜਲ ਦਿਵਸ’’ ਵਜੋਂ ਮਨਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਜਲ ਸਰੋਤਾਂ ਦੇ ਵਿਕਾਸ ਵਿੱਚ ਉਨਾਂ ਦੇ ਯੋਗਦਾਨ ਬਾਰੇ ਹੋਰ ਜਾਣੂ ਕਰਵਾਇਆ ਜਾ ਸਕੇ।ਸਿੱਟੇ ਵਜੋਂ ਭਾਰਤ ਵਿੱਚ ਸਿੰਚਾਈ ਦੇ ਵਿਕਾਸ ਲਈ ਡਾਕਟਰ ਅੰਬੇਡਕਰ ਦਾ ਦਿ੍ਰਸ਼ਟੀਕੋਣ ਅਤੇ ਵਕਾਲਤ ਉਸ ਦੇ ਵਿਸ਼ਵਾਸ ਤੇ ਅਧਾਰਤ ਸੀ ਕਿ ਪਾਣੀ ਤੱਕ ਪਹੁੰਚ ਇੱਕ ਬੁਨਿਆਦੀ ਅਧਿਕਾਰ ਹੈ ਜੋ ਸਾਰੇ ਨਾਗਰਿਕਾਂ ਲਈ ਉਪਲਬਧ ਹੋਣਾ ਚਾਹੀਦਾ ਹੈ ਅਤੇ ਸਿੰਚਾਈ ਦੇਸ਼ ਵਿੱਚ ਆਰਥਿਕ ਅਤੇ ਸਮਾਜਿਕ ਸਮਾਨਤਾ ਪ੍ਰਾਪਤ ਕਰਨ ਲਈ ਜ਼ਰੂਰੀ ਸੀ।

ਰਾਜਸਥਾਨ ’ਚ ਭਖਿਆ ਚੋਣ ਮੈਦਾਨ, ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦਾ ਕੀਤਾ ਐਲਾਨ

ਸਾਲ 1944 ਵਿੱਚ ਡਾਕਟਰ ਜੇ. ਐਲ.ਸੈਵੇਜ ਜੋ ਅਮਰੀਕਾ ਦੀ ਬਿਉਰੋ ਫਾਰ ਰੈਕਲੇਮੇਸ਼ਨ ਦਾ ਚੀਫ਼ ਇੰਜੀਨੀਅਰ ਸੀ ਨੇ 1600 ਫੁੱਟ ਉਚਾਈ ਤੱਕ ਪਾਣੀ ਭੰਡਾਰਨ ਦੀ ਸਮੱਰਥਾ ਵਾਲਾ ਡੈਮ ਬਣਾਉਣ ਦਾ ਸੁਝਾਅ ਦਿਤਾ। ਯੂ.ਐਸ.ਏ. ਦੀ ਅੰਤਰਰਾਸ਼ਟਰੀ ਡੈਨਵਰ ਨਾਂਅ ਦੀ ਕੰਪਨੀ ਨੇ ਇਹ ਉਚਾਈ 1580 ਫੁੱਟ ਰੱਖਣ ਦੀ ਤਜਵੀਜ਼ ਰੱਖੀ ਜਿਸਦਾ ਮੁੱਖ ਕਾਰਨ ਇਹ ਸੀ ਕਿ ਉਚਾਈ ਵਧਾਉਣ ਨਾਲ ਰਾਜਾ ਬਿਲਾਸਪੁਰ ਦੇ ਮਹਿਲ ਅਤੇ ਕੁਝ ਮੰਦਿਰ ਡੈਮ ਦੀ ਝੀਲ ਵਿੱਚ ਡੁਬਦੇ ਸਨ ਅਤੇ ਰਾਜਾ ਬਿਲਾਸਪੁਰ ਨੇ ਇਸ ਸਬੰਧੀ ਇਤਰਾਜ਼ ਕੀਤਾ ਸੀ।

ਆਜ਼ਾਦੀ ਤੋਂ ਬਾਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਇਸ ਮਾਮਲੇ ਵਿੱਚ ਨਿੱਜੀ ਤੌਰ ਤੇ ਦਖਲ ਦੇਣ ਤੋਂ ਬਾਦ ਬਿਲਾਸਪੁਰ ਦੇ ਰਾਜਾ ਨੇ ਆਪਣੇ ਇਤਰਾਜ਼ਾਂ ਨੂੰ ਵਾਪਸ ਲੈ ਲਿਆ ਅਤੇ ਡੈਮ ਦੇ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਤੱਕ ਰੱਖਿਆ ਗਿਆ। 1948 ਤੋਂ 1951 ਦੌਰਾਨ ਇਸ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ।

ਅਪਰੈਲ 1952 | Bhakra Dam

ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਸਿੰਚਾਈ ਸ਼ਾਖਾ ਅਤੇ ਅੰਤਰਰਾਸ਼ਟਰੀ ਕੰਪਨੀ ਆਈਐਨਸੀਯੂ ਐਸ ਏ ਵਿੱਚ 14 ਨਵੰਬਰ, 1948 ਨੂੰ ਹੋਏ ਸਮਝੌਤੇ ਅਨੁਸਾਰ ਇਸ ਪ੍ਰੋਜੈਕਟ ਸਬੰਧੀ ਦਸਤਾਵੇਜ਼ ਅਤੇ ਡਿਜਾਇਨ ਸਮੇਤ ਦਿਸ਼ਾ ਨਿਰਦੇਸ਼ ਕੰਪਨੀ ਨੂੰ ਸੋਂਪੇ ਗਏ। ਅਪਰੈਲ 1952 ਵਿੱਚ ਐਮ ਹਾਰਵੇ ਸਲੋਕਮ ਅਮਰੀਕਾ ਤੋਂ ਅਪਣੇ ਤਕਨੀਕੀ ਮਾਹਿਰਾਂ ਅਤੇ ਇੰਜਨੀਅਰਾਂ ਦੀ ਟੀਮ ਨਾਲ ਆਏ ਅਤੇ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ। ਇਸ ਪ੍ਰੋਜੈਕਟ ਦੇ ਨਿਰਿਖਣ ਅਤੇ ਪ੍ਰਗਤੀ ਸਬੰਧੀ ਭਾਖੜਾ ਨਿਯੰਤਰਣ ਬੌਰਡ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੇਂਦਰ ਸਰਕਾਰ, ਪੰਜਾਬ ਸਰਕਾਰ, ਰਾਜਸਥਾਨ ਅਤੇ ਪੈਪਸੂ ਦੇ ਪ੍ਰਤੀਨਿਧੀ ਸ਼ਾਮਲ ਸਨ।

1000 Rupees Note: 1000 ਰੁਪਏ ਦੇ ਨੋਟ ’ਤੇ ਆਰਬੀਆਈ ਦਾ ਆਇਆ ਵੱਡਾ ਅਪਡੇਟ

ਇਸ ਵਿੱਚ ਪੰਜਾਬ ਦੇ ਰਾਜਪਾਲ ਨੂੰ ਕਮੇਟੀ ਦਾ ਚੇਅਰਮੈਨ, ਭਾਰਤ ਸਰਕਾਰ ਦੇ ਵਿੱਤ ਮੰਤਰਾਲਿਆ ਦੇ ਸਕੱਤਰ ਨੂੰ ਉਪੱ ਚੇਅਰਮੈਨ, ਕੇਂਦਰੀ ਜਲ ਅਤੇ ਊਰਜਾ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਨੂੰ ਮੈਂਬਰ, ਵੱਖ ਵੱਖ ਰਾਜ ਸਰਕਾਰਾਂ ਦੇ ਸਿੰਚਾਈ ਵਿਭਾਗ ਦੇ ਸਕੱਤਰਾਂ ਅਤੇ ਊਰਜਾ ਵਿਭਾਗ ਦੇ ਇੰਚਾਰਜਾਂ ਨੂੰ ਵਿੱਤੀ ਮੈਂਬਰ, ਭਾਖੜਾ ਡੈਮ ਦੇ ਨਿਰਮਾਣ ਵਿੱਚ ਲੱਗੇ ਹੋਏ ਸਾਰੇ ਮੁੱਖ ਇੰਜਨੀਅਰਾਂ ਨੂੰ ਮੈਂਬਰ ਅਤੇ ਸੰਯੁਕਤ ਸਕੱਤਰ ਵਿੱਤ ਮੰਤਰਾਲਿਆ ਭਾਰਤ ਸਰਕਾਰ ਨੂੰ ਮੈਂਬਰ ਬਣਾਇਆ ਗਿਆ ਸੀ। ਸਾਲ 1952 ਵਿੱਚ ਡਾ. ਏ ਐਨ ਖੋਸਲਾ ਦੀ ਚੇਅਰਮੈਨਸ਼ਿਪ ਅਧੀਨ ਬੌਰਡ ਆਫ ਕਾਂਸਿਉਲੇਟਸ ਦੀ ਸਥਾਪਨਾ ਵੀ ਕੀਤੀ ਗਈ।

18 ਨਵੰਬਰ, 1955 ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੰਕਰੀਟ ਦੀ ਪਹਿਲੀ ਟੋਕਰੀ ਪਾਕੇ ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੇ ਨਿਰਮਾਣ ਵਿੱਚ ਮੁੱਖ ਤੋਰ ਤੇ ਭਾਖੜਾ ਬੰਨ੍ਹ ਅਤੇ ਊਰਜਾ ਸੰਚਾਲਣ ਯੰਤਰ, ਨੰਗਲ ਬੰਨ, ਨੰਗਲ ਹਾਈਡਲ ਚੈਨਲ, ਗੰਗੂਵਾਲ ਅਤੇ ਕੋਟਲਾ ਪਾਵਰ ਹਾੳੂਿਸਜ਼, ਰੋਪੜ ਹੈਡ ਵਰਕਸ ਦਾ ਪੁਨਰ-ਨਿਰਮਾਣ, ਸਰਹੰਦ ਨਹਿਰ ਦਾ ਪੁਨਰ-ਨਿਰਮਾਣ, ਭਾਖੜਾ ਨਹਿਰ, ਬਿਸਤ-ਦੋਆਬ ਨਹਿਰ, ਬਿਜਲੀ ਦੀ ਪੈਦਾਵਰ ਅਤੇ ਵਿਤਰਣ ਪ੍ਰਣਾਲੀ, ਭਾਖੜਾ-ਨੰਗਲ ਖੇਤਰ ਦੀ ਮਾਰਕੀਟ ਅਤੇ ਸੰਚਾਰ ਦਾ ਵਿਕਾਸ ਆਦਿ ਯੂਨਿਟ ਸ਼ਾਮਲ ਸਨ। ਭਾਖੜਾ ਬੰਨ੍ਹ ਦੀ ਉਚਾਈ ਦਿੱਲੀ ਵਿੱਚ ਸਥਿਤ ਕੁਤਬ ਮੀਨਾਰ ਦੀ ਉਚਾਈ ਤੋਂ ਵੀ 3 ਗੁਣਾ ਵੱਧ ਹੈ।

Bhakra Dam

ਇਸ ਡੈਮ ਦੀ ਉਸਾਰੀ ਲਈ ਵੱਖ ਵੱਖ ਤਰ੍ਹਾਂ ਦੀ ਮਸ਼ੀਨਰੀ ਤੋਂ ਇਲਾਵਾ ਲੱਗਭੱਗ 13000 ਕਾਮੇ, 300 ਇੰਜੀਨੀਅਰ, 30 ਅਮਰੀਕਨ ਮਾਹਿਰ ਲਗਾਏ ਗਏ ਜਿਨਾਂ ਨੇ ਦਿਨ-ਰਾਤ ਕੰਮ ਕੀਤਾ। ਭਾਖੜਾ ਬੰਨ ਦੇ ਨਿਰਮਾਣ ਵਿੱਚ ਵਰਤੀ ਗਈ ਸੀਮੇਂਟ, ਕੰਕਰੀਟ ਦੀ ਮਾਤਰਾ ਧਰਤੀ ਦੇ ਭੂ-ਮੱਧ ਰੇਖਾ ਤੇ 2.44 ਮੀਟਰ ਚੌੜੀ ਸੜਕ ਬਣਾਉਣ ਵਿੱਚ ਸਮਰੱਥ ਸੀ। ਇਸਦੇ ਨਿਰਮਾਣ ਵਿੱਚ ਕੁੱਲ ਇੱਕ ਲੱਖ ਟਨ ਸਰੀਏ ਦਾ ਇਸਤੇਮਾਲ ਕੀਤਾ ਗਿਆ ਸੀ।

ਇੰਜਨੀਅਰਾਂ ਦੀ ਤਕਨੀਕ ਦਾ ਹੀ ਕਮਾਲ ਹੈ ਕਿ ਭਾਖੜਾ ਬੰਨ੍ਹ ਵਿੱਚ ਲੱਚਕਤਾ ਰੱਖੀ ਗਈ ਹੈ ਜਿਸ ਨਾਲ ਪਾਣੀ ਦਾ ਪੱਧਰ 1680 ਫੁੱਟ ਪਹੁੰਚਣ ਤੇ ਭਾਖੜਾ ਬੰਨ੍ਹ 2 ਇੰਚ ਤੱਕ ਝੁਕਣ ਦੀ ਸਮਰੱਥਾ ਰੱਖਦਾ ਹੈ ਅਤੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਡੈਮ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਪ੍ਰੋਜੈਕਟ ਦੇ ਨਿਰਮਾਣ ਦੌਰਾਨ 10 ਵਾਰ ਦੌਰਾ ਕੀਤਾ। ਵਰਣਨਯੋਗ ਹੈ ਕਿ ਉਨਾਂ ਨੇ ਇਸ ਪਰਿਯੋਜਨਾ ਦੀ ਸਾਈਟ ਤੇ ਹੀ ਪੰਚਸ਼ੀਲ ਸਮਝੌਤੇ ਤੇ ਚੀਨ ਦੇ ਪ੍ਰਧਾਨ ਮੰਤਰੀ ਚਾਓਇਨ ਲਾਈ ਦੇ ਨਾਲ ਗੱਲਬਾਤ ਕੀਤੀ ਸੀ।

ਪੁਰਾਣੀ ਰੰਜਿਸ਼ ਦੌਰਾਨ ਹੋਈ ਲੜਾਈ ਨੇ ਧਾਰਿਆ ਖੂ+ਨੀ ਰੂਪ

ਇਸ ਪ੍ਰੋਜੈਕਟ ਦਾ ਦੇਸ਼ ਦੇ ਮਹਿਮਾਨਾਂ ਤੋਂ ਇਲਾਵਾ ਬਹੁਤ ਸਾਰੇ ਵਿਦੇਸ਼ੀ ਮਹਿਮਾਨਾਂ ਜਿਵੇਂ ਕਿ ਮਿਸਰ ਦੇ ਰਾਸ਼ਟਰਪਤੀ ਕਰਨਲ ਨਾਸਰ, ਯੂਗੋਸਲਾਵੀਆ ਦੇ ਰਾਸ਼ਟਰਪਤੀ ਜੋਸਫ਼ ਟੀਟੋ, ਚੀਨ ਦੇ ਪ੍ਰਧਾਨ ਮੰਤਰੀ ਚੂਇਨ ਲਾਈ, ਉੱਤਰੀ ਵੀਅਤਨਾਮ ਦੇ ਰਾਸ਼ਟਰਪਤੀ ਹੋਚੀ ਮਿਨ, ਕਲੈਮੈਂਟ ਐਂਟਲੀ, ਇੰਗਲੈਂਡ ਦੇ ਪ੍ਰਧਾਨ ਮੰਤਰੀ, ਸੋਵੀਅਤ ਰੂਸ ਦੇ ਪ੍ਰਧਾਨ ਮੰਤਰੀ ਖੁਰਸ਼ਚੇਵ, ਸੋਵੀਅਤ ਰੂਸ ਦੇ ਪਿ੍ਰੰਸ ਫਿਲਪ ਡਯੂਕ ਆਫ਼ ਐਡਨਸਰਾ, ਬੋਧ ਗੁਰੂ ਦਲਾਈਲਾਮਾ, ਪੰਚਨਲਾਮਾ, ਈਰਾਨ ਦੇ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਆਦਿ ਇਸ ਡੈਮ ਦਾ ਦੌਰਾ ਕਰ ਚੁੱਕੇ ਹਨ।

ਭਾਖੜਾ ਬੰਨ ਦੇ ਪਿੱਛੇ ਬਣੀ ਝੀਲ ਦਾ ਨਾਮਗੋਬਿੰਦ ਸਾਗਰ ਝੀਲ ਰੱਖਿਆ ਗਿਆ ਹੈ। ਸਤਲੁਜ ਦਰਿਆ ਦੀ ਲੰਬਾਈ ਲੱਗਭੱਗ 1536 ਕਿਲੋਮੀਟਰ ਹੈ ਅਤੇ ਇਸ ਦਾ ਲੱਗਭੱਗ 75369 ਕਿਲੋਮੀਟਰ ਖੇਤਰ ਹੈ। ਸਤਲੁਜ ਦਰਿਆ ਦੀਆਂ ਅੱਠ ਵੱਡੀਆਂ ਸਹਾਇਕ ਨਦੀਆਂ ਹਨ ਸਭ ਤੋਂ ਵੱਡੀ ਸਹਾਇਕ ਨਦੀ ਬਿਆਸ ਦਰਿਆ ਹੈ ਜੋ ਕਿ 464 ਕਿਲੋਮੀਟਰ ਲੰਮੀ ਹੈ ਅਤੇ 9920 ਕਿਲੋਮੀਟਰ ਦੇ ਜਲ ਗ੍ਰਹਿਣ ਖੇਤਰ ਦੇ ਨਾਲ ਹੈ।

ਕੁਲਦੀਪ ਚੰਦ ਦੋਭੇਟਾ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ, ਜ਼ਿਲ੍ਹਾ ਰੂਪਨਗਰ
ਮੋ : 94175-63054