ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ | Punjab CM
(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਹੈ ਕਿ ਪਿਛਲੇ ਡੇਢ ਸਾਲਾਂ ਦੇ ਅੰਦਰ ਅੰਦਰ ਹੀ ਅਤਿ ਆਧੁਨਿਕ ਸਬ ਡਵੀਜਨਲ ਕੰਪਲੈਕਸ ਨੂੰ ਮੁਕੰਮਲ ਕਰਵਾ ਕੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਨਿਵਾਸੀਆਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਕੇ ਵੱਡੀ ਸੌਗਾਤ ਦਿੱਤੀ ਗਈ ਹੈ। Punjab CM
ਅੱਜ ਸਬ ਡਵੀਜਨਲ ਕੰਪਲੈਕਸ ਦੇ ਉਦਘਾਟਨੀ ਸਮਾਰੋਹ ਤੋਂ ਬਾਅਦ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਸਾਲ ਮਈ ਮਹੀਨੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਚਾਰ ਮੰਜਿਲਾ ਅਤਿ ਆਧੁਨਿਕ ਕੰਪਲੈਕਸ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਮਹਿਜ ਡੇਢ ਸਾਲਾਂ ਅੰਦਰ ਇਸ ਕੰਪਲੈਕਸ ਨੂੰ ਸਾਰੀਆਂ ਸੁਵਿਧਾਵਾਂ ਸਮੇਤ ਲੋਕ ਅਰਪਣ ਕੀਤਾ ਜਾਣਾ ਲੋਕ ਹਿੱਤ ਵਿੱਚ ਸ਼ਾਨਦਾਰ ਉਪਰਾਲਾ ਹੈ ਜਿਸ ਲਈ ਇੱਥੋਂ ਦੇ ਵਸਨੀਕ ਮੁੱਖ ਮੰਤਰੀ ਪੰਜਾਬ ਦੇ ਹਮੇਸ਼ਾ ਰਿਣੀ ਰਹਿਣਗੇ। ਕੈਬਨਿਟ ਮੰਤਰੀ ਨੇ ਇਸ ਮੌਕੇ ਹਲਕਾ ਦਿੜ੍ਹਬਾ ਦੇ ਨਿਵਾਸੀਆਂ ਨੂੰ ਵੀ ਮੁਬਾਰਕਬਾਦ ਦਿੱਤੀ।
ਇਹ ਵੀ ਪੜ੍ਹੋ: Bathinda News: ਰਾਜਸਥਾਨ ਤੋਂ ਬਿਹਾਰ ਜਾ ਰਹੇ ਊਠਾਂ ਦੇ ਭਰੇ ਟਰੱਕ ਨੂੰ ਬਠਿੰਡਾ ਪੁਲਿਸ ਨੇ ਕੀਤਾ ਕਾਬੂ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਪ੍ਰਸ਼ਾਸਨਿਕ ਕੰਮਾਂ ਕਾਰਾਂ ਨੂੰ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਸਥਾਈ ਤੌਰ ’ਤੇ ਸਮਾਪਤ ਕਰਨ ਲਈ ਇਸ ਅਤਿ ਆਧੁਨਿਕ ਸਬ ਡਵੀਜਨਲ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਇਮਾਨਦਾਰੀ ਤੇ ਨੇਕ ਨੀਅਤ ਵਾਲੀ ਸੋਚ ‘ਤੇ ਪਹਿਰਾ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਇਹ ਸਬ ਡਵੀਜਨਲ ਕੰਪਲੈਕਸ ਕਰੀਬ 10 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਹੈ ਜਦੋਂਕਿ ਇਸ ਉੱਤੇ 12 ਕਰੋੜ ਰੁਪਏ ਦਾ ਖਰਚਾ ਆਉਣ ਦੇ ਐਸਟੀਮੇਟ ਲਗਾਏ ਗਏ ਸਨ। Punjab CM
ਪੰਜਾਬ ਸਰਕਾਰ ਨੇ ਹਲਕਾ ਦਿੜ੍ਹਬਾ ਦੇ ਨਿਵਾਸੀਆਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਕੇ ਵੱਡੀ ਸੌਗਾਤ ਦਿੱਤੀ : ਹਰਪਾਲ ਸਿੰਘ ਚੀਮਾ
ਉਹਨਾਂ ਨੇ ਦੱਸਿਆ ਕਿ ਇਸ ਚਾਰ ਮੰਜਿਲਾਂ ਇਮਾਰਤ ਵਿੱਚ ਜ਼ਮੀਨੀ ਮੰਜਿਲ ਉਤੇ ਐਸਡੀਐਮ ਦਫਤਰ, ਐਸਡੀਐਮ ਕੋਰਟ ਅਤੇ ਫਰਦ ਕੇਂਦਰ ਸਥਾਪਿਤ ਕੀਤਾ ਗਿਆ ਹੈ ਜਦੋਂਕਿ ਪਹਿਲੀ ਮੰਜਿਲ ਉੱਤੇ ਤਹਿਸੀਲਦਾਰ ਦਫਤਰ ਅਤੇ ਕੋਰਟ, ਦੂਜੀ ਮੰਜਿਲ ਉੱਤੇ ਬੀਡੀਪੀਓ ਦਫਤਰ ਅਤੇ ਕਾਨੂੰਗੋ ਦਫਤਰ, ਤੀਜੀ ਮੰਜਿਲ ਉੱਤੇ ਡੀਐਸਪੀ ਦਫਤਰ ਅਤੇ ਬੀਡੀਪੀਓ ਦਫਤਰ ਜਦੋਂਕਿ ਚੌਥੀ ਮੰਜਿਲ ਉੱਤੇ ਸੀਡੀਪੀਓ ਦਫਤਰ ਬਣਾਇਆ ਗਿਆ ਹੈ ਜਿਸ ਨਾਲ ਲੋਕਾਂ ਨੂੰ ਵੱਖ-ਵੱਖ ਪ੍ਰਸਾਸਨਿਕ ਤੇ ਪੁਲਿਸ ਨਾਲ ਸੰਬੰਧਿਤ ਸਰਕਾਰੀ ਸੇਵਾਵਾਂ ਇੱਕੋ ਛੱਤ ਹੇਠਾਂ ਮਿਲ ਸਕਣਗੀਆਂ ਅਤੇ ਦਿੜਬਾ ਵਾਸੀਆਂ ਨੂੰ ਨੇੜਲੀਆਂ ਸਬ ਡਿਵੀਜਨਾਂ ਵਿੱਚ ਕੰਮ ਕਰਵਾਉਣ ਲਈ ਨਹੀਂ ਜਾਣਾ ਪਵੇਗਾ।
ਐਸ.ਡੀ.ਐਮ, ਡੀ.ਐਸ.ਪੀ ਸਮੇਤ ਹੋਰ ਪ੍ਰਸਾਸਨਿਕ ਅਧਿਕਾਰੀ ਇੱਕੋ ਛੱਤ ਹੇਠਾਂ ਬੈਠ ਕੇ ਵੱਖ-ਵੱਖ ਸਰਕਾਰੀ ਸੇਵਾਵਾਂ ਕਰਨਗੇ ਪ੍ਰਦਾਨ
ਇਸ ਮੌਕੇ ਉਹਨਾਂ ਨਾਲ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ, ਚੇਅਰਮੈਨ ਪੰਜਾਬ ਲਘੂ ਉਦਯੋਗ ਨਿਗਮ ਦਲਬੀਰ ਸਿੰਘ ਢਿੱਲੋ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸਨ ਅਸੋਕ ਲੱਖਾ, ਚੇਅਰਮੈਨ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸਨ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਇਮਪਰੂਵਮੈਂਟ ਟਰਸਟ ਪ੍ਰੀਤਮ ਸਿੰਘ ਪੀਤੂ, ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸਨਰ ਸੰਦੀਪ ਰਿਸੀ, ਐਸਡੀਐਮ ਰਾਜੇਸ ਸ਼ਰਮਾ, ਕੈਬਨਿਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਅਧਿਕਾਰੀ ਅਤੇ ਆਗੂ ਹਾਜ਼ਰ ਸਨ। Punjab CM