(ਅਸ਼ੋਕ ਗਰਗ) ਬਠਿੰਡਾ। ਰਾਜਸਥਾਨ ਤੋਂ ਇੱਕ ਦਰਜਨ ਦੇ ਕਰੀਬ ਊਠ ਲੱਦ ਕੇ ਜਾ ਰਹੇ ਇੱਕ ਟਰੱਕ ਨੂੰ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਇਹ ਟਰੱਕ ਰਾਜਸਥਾਨ ਤੋਂ ਬਠਿੰਡਾ ਹੁੰਦਾ ਹੋਇਆ ਬਿਹਾਰ ਲਿਜਾਇਆ ਜਾ ਰਿਹਾ ਸੀ। ਇਸ ਮਾਮਲੇ ਸਬੰਧੀ ਵਰਧਮਾਨ ਪੁਲਿਸ ਚੌਂਕੀ ਦੇ ਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸ਼ਿਵ ਸੈਨਾ ਦੇ ਪ੍ਰਧਾਨ ਸ਼ਿਵ ਜੋਸ਼ੀ ਨੇ ਸੂਚਨਾ ਦਿੱਤੀ ਸੀ ਕਿ ਰਾਜਸਥਾਨ ਦੇ ‘ਸੰਗਰੀਆਂ ਨਾਲ ਲੱਗਦੇ ਪਿੰਡ ਕਿੱਕਰਾਂ ਵਾਲਾ ਤੋਂ ਤਰਸੇਮ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਆਲਮ ਕਲਾਂ ਜਿਲ੍ਹਾ ਮੋਗਾ ਜੋ ਕਿ ਟਰੱਕ ਵਿੱਚ ਊਠ ਲੱਦ ਕੇ ਬਠਿੰਡਾ ਵੱਲ ਆ ਰਿਹਾ ਹੈ ਜਿਸ ਨੇ ਅੱਗੇ ਬਿਹਾਰ ਦੇ ਪੂਰਨੀਆਂ ਪਿੰਡ ਲੈ ਕੇ ਜਾਣੇ ਹਨ। Bathinda News
ਇਹ ਵੀ ਪੜ੍ਹੋ: Literary Event Punjab: ਮੁੱਖ ਮਹਿਮਾਨ ਭਾਸ਼ਾ ਮੰਤਰੀ ਦੀ ਲੇਟ ਲਤੀਫੀ ਨੇ ਸੁੱਕਣੇ ਪਾਏ ਸਾਹਿਤਕਾਰ
ਪੁਲਿਸ ਟੀਮ ਅਤੇ ਸਿਵ ਸੈਨਾ ਦੇ ਵਰਕਰਾਂ ਨੇ ਇਸ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਕਰਕੇੇ ਆਈ ਟੀ ਆਈ ਚੌਂਕ ਨੇੜੇ ਇੱਕ ਟਰੱਕ ਘੇਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚ 12 ਉਠ ਸਨ ਜੋ ਕਿ ਬੰਨ੍ਹ ਨੂੜ ਕੇ ਲੱਦੇ ਹੋਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਵੱਖ-ਵੱਖ ਧਾਰਾਵਾਂ ਲਗਾ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਵੈਟਨਰੀ ਡਾਕਟਰ ਨੂੰ ਬੁਲਾ ਕੇ ਉਠਾਂ ਦਾ ਚੈਕਅੱਪ ਵੀ ਕਰਵਾਇਆ ਜਾਵੇਗਾ ਜਦੋਂ ਕਿ ਦੋ ਵਿਅਕਤੀ ਭੱਜਣ ਵਿੱਚ ਸਫਲ ਹੋ ਗਏ।
ਸਿਵ ਸੈਨਾ ਦੇ ਪ੍ਰਧਾਨ ਸ਼ਿਵ ਜੋਸ਼ੀ ਅਤੇ ਸੰਦੀਪ ਵਰਮਾ ਨੇ ਦੱਸਿਆ ਕਿ ਉਠ ਰਾਜਸਥਾਨ ਦੀ ਸ਼ਾਨ ਅਤੇ ਰਾਸ਼ਟਰੀ ਪਸ਼ੂ ਹਨ ਜਿਸ ਬਾਰੇ 2015 ਵਿੱਚ ਐਕਟ ਲੱਗਿਆ ਸੀ ਜੋ ਰਾਜਸਥਾਨ ਤੋਂ ਬਾਹਰ ਨਹੀਂ ਜਾ ਸਕਦੇ ਪਰ ਇਹ ਵਿਅਕਤੀ ਉਠਾਂ ਦੀ ਤਸਕਰੀ ਕਰ ਰਹੇ ਹਨ ਜੋ ਬਿਹਾਰ ਦੇ ਪੂਰਨੀਆਂ ਵਿਖੇ ਲਿਜਾ ਰਹੇ ਸਨ ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਉਠਾਂ ਦੀ ਤਸਕਰੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਗਊ ਤਸਕਰੀ ਦੇ ਤਾਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ ਉਠਾਂ ਦਾ ਇਹ ਮਾਮਲਾ ਪੰਜਾਬ ਵਿੱਚ ਪਹਿਲੀ ਵਾਰ ਸਾਹਮਣੇ ਆਇਆ ਹੈ । Bathinda News