ਸਾਡੇ ਨਾਲ ਸ਼ਾਮਲ

Follow us

15.3 C
Chandigarh
Tuesday, February 10, 2026
More
    Home Breaking News ਪ੍ਰੈਸ ਕਾਨਫਰੰਸ...

    ਪ੍ਰੈਸ ਕਾਨਫਰੰਸ ‘ਚ Bhagwant Mann ਨੂੰ ਆਇਆ ਗੁੱਸਾ

    Bhagwant Mann

    ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਕਾਰਨ Bhagwant Mann ਨੂੰ ਆਇਆ ਗੁੱਸਾ

    ਚੰਡੀਗੜ੍ਹ। ਅੱਜ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿੱਥੇ ‘ਆਪ’ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ Bhagwant Mann ਨੇ ਮੀਡੀਆ ਨਾਲ ਗੱਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਮਾਨ ਭੜਕ ਗਏ। ਭਗਵੰਤ ਮਾਨ ਦਾ ਅਜਿਹਾ ਰੂਪ ਵੇਖ ਸਭ ਹੈਰਾਨ ਹੋ ਗਏ। ਪ੍ਰੈਸ ਕਾਨਫਰੰਸ ਵਿੱਚ ਅਫੜਾ-ਤਫੜੀ ਮੱਚ ਗਈ। ਕਈ ਪੱਤਰਕਾਰ ਵੀ ਗੁੱਸੇ ਵਿੱਚ ਨਜ਼ਰ ਆਏ। ਕੁਝ ਸਮੇਂ ਬਾਅਦ ਭਗਵੰਤ ਮਾਨ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਨ੍ਹਾਂ ਨੇ ਮੁੜ ਸਵਾਲ ਪੁੱਛਣ ਲਈ ਕਿਹਾ। ਦਰਅਸਲ ਇੱਕ ਪੱਤਰਕਾਰ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਅਕਾਲੀ ਦਲ ਤਾਂ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਵਿਰੋਧੀ ਧਿਰ ਹੋਣ ਦੇ ਬਾਵਜੂਦ ਤੁਸੀਂ ਧਰਨੇ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੇ। ਬੱਸ ਇਹ ਸਵਾਲ ਪੁੱਛੇ ਜਾਣ ਦੀ ਦੇਰੀ ਸੀ ਕਿ ਮਾਨ ਆਪਣਾ ਗੁੱਸਾ ਕੰਟਰੋਲ ਨਹੀਂ ਕਰ ਸਕੇ ਤੇ ਸ਼ਰੇਆਮ ਪੱਤਰਕਾਰ ਵੱਲ ਨੂੰ ਉੱਠ ਪਏ। ਭਗਵੰਤ ਮਾਨ ਨੇ ਪੱਤਰਕਾਰ ਨੂੰ ਕਾਫੀ ਕੁਝ ਬੋਲਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Bhagwant Mann

    LEAVE A REPLY

    Please enter your comment!
    Please enter your name here