ਅਮੀਰੀ ਗਰੀਬੀ ਦੇ ਪਾੜੇ ਨੂੰ ਖਤਮ ਕਰਨਾ ਹੀ ਸੁਪਨਾ ਸੀ ਭਗਤ ਸਿੰਘ ਦਾ : ਮਿੰਕੂ ਜਵੰਧਾ
ਸੰਗਰੂਰ, (ਨਰੇਸ਼ ਕੁਮਾਰ) ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੰਯੁਕਤ ਸਕੱਤਰ ਡਾ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਆਪਣੇ ਸੰਗਰੂਰ ਦਫਤਰ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਅੱਜ ਸਾਨੂੰ ਲੋੜ ਏ ਆਜ਼ਾਦੀ ਦੇ ਮਹਾਨ ਨਾਇਕ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੀ ਉ੍ਹਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਹਮੇਸ਼ਾਂ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਅਤੇ ਸਮਾਜਵਾਦੀ ਸਮਾਜ ਬਣਾਉਣ ਦੀ ਗੱਲ ’ਤੇ ਪਹਿਰਾ ਦਿੱਤਾ ਹੈ
ਉਹ ਹਮੇਸ਼ਾਂ ਪੂੰਜੀਵਾਦੀ ਸਮਾਜ ਦੇ ਖਿਲਾਫ ਸਨ ਪਰ ਗੋਰੇ ਅੰਗਰੇਜ਼ ਜਾਂਦੇ ਹੋਏ ਇਨ੍ਹਾਂ ਕਾਲੇ ਅੰਗਰੇਜਾਂ ਨੂੰ ਤੇ ਪੂੰਜੀਵਾਦੀ ਲੋਕਾਂ ਨੂੰ ਸਾਡੇ ਦੇਸ਼ ਦੇ ਆਗੂ ਬਣਾ ਕੇ ਚਲੇ ਗਏ ਜੋ 74 ਸਾਲਾਂ ਤੋਂ ਸਾਡੇ ਦੇਸ਼ ਨੂੰ ਲੁੱਟ ਰਹੇ ਹਨ ਤੇ ਹੁਣ ਤਾਂ ਇਹ ਸਾਡੀਆਂ ਜ਼ਮੀਨਾਂ ਲੁੱਟਣ ਵੱਲ ਨੂੰ ਪੈ ਚੁੱਕੇ ਹਨ ਇਸ ਮੌਕੇ ਉਪ ਜ਼ਿਲ੍ਹਾ ਪ੍ਰਧਾਨ ਸ. ਗੁਰਦੇਵ ਸਿੰਘ ਸੰਗਾਲਾਂ ਨੇ ਵੀ ਭਗਤ ਸਿੰਘ ਬਾਰੇ ਆਪਣੇ ਵਿਚਾਰ ਰੱਖੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਸ. ਗੁਰਚਰਨ ਸਿੰਘ ਈਲਵਾਲ, ਸਾਬਕਾ ਸਰਪੰਚ ਗੁਰਮੀਤ ਸਿੰਘ ਬੁਰਜ ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨੀ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ ਰਾਜਾ, ਗੁਰਪਿਆਰ ਅਕੋਈ ਸਾਹਿਬ, ਸ਼ਕਤੀ ਬਲਵੀਰ ਸਿੰਘ, ਰਵਿੰਦਰ ਸਿੰਘ ਨੋਨੀ, ਬੰਟੀ ਥਲੇਸ ਹਰਦੀਪ ਸਿੱਧੂ ਬੌਬੀ, ਸੁਖਵਿੰਦਰ ਸਿੰਘ ਧੀਮਾਨ ਵੀ ਹਾਜ਼ਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.