ਸਾਡੇ ਨਾਲ ਸ਼ਾਮਲ

Follow us

21.7 C
Chandigarh
Sunday, February 8, 2026
More
    Home Breaking News ਭਾਦਸੋਂ ਦਾ 8ਵਾ...

    ਭਾਦਸੋਂ ਦਾ 8ਵਾਂ ਕਬੱਡੀ ਕੱਪ, ਤਿਆਰੀਆਂ ਮੁਕੰਮਲ : ਬਰਿੰਦਰ ਬਿਟੂ

    Kabaddi Cup
    ਭਾਦਸੋਂ ਦਾ 8ਵਾਂ ਕਬੱਡੀ ਕੱਪ, ਤਿਆਰੀਆਂ ਮੁਕੰਮਲ : ਬਰਿੰਦਰ ਬਿਟੂ

    (ਸੁਸ਼ੀਲ ਕੁਮਾਰ) ਭਾਦਸੋਂ। ਸਵ.ਬਿੱਟੂ ਦੁਗਾਲ ਤੇ ਸਵ: ਸਤਨਾਮ ਖੱਟੜਾ ਦੀ ਯਾਦ ਨੂੰ ਸਮਰਪਿਤ ਵੈੱਲਫੇਅਰ ਸੁਸਾਇਟੀ ਨਾਭਾ ਅਤੇ ਯੂਥ ਭਲਾਈ ਸੇਵਾਵਾਂ ਕਲੱਬ ਰਜਿ: ਭਾਦਸੋਂ ਵੱਲੋਂ ਮੀਹ ਕਾਰਨ ਦੋ ਵਾਰ ਰੱਦ ਹੋਇਆ ਭਾਦਸੋਂ ਦਾ 8ਵਾਂ ਕਬੱਡੀ ਕੱਪ ਹੁਣ 14 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਦਸੋਂ ਦੇ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਨਾਮਵਰ ਟੀਮਾਂ ਭਾਗ ਲੈਣਗੀਆਂ।

    ਇਹ ਵੀ ਪੜ੍ਹੋ : ਗੁੜ ’ਚ ਮਿਲਾਵਟ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਕੱਸੇਗਾ ਸਿਕੰਜ਼ਾ

    Kabaddi Cup
    ਭਾਦਸੋਂ ਦਾ 8ਵਾਂ ਕਬੱਡੀ ਕੱਪ, ਤਿਆਰੀਆਂ ਮੁਕੰਮਲ : ਬਰਿੰਦਰ ਬਿਟੂ

    ਕਲੱਬ ਦੇ ਚੇਅਰਮੈਨ ਬਰਿੰਦਰ ਬਿੱਟੂ ਅਤੇ ਪ੍ਰਧਾਨ ਇੰਦਰਜੀਤ ਖਹਿਰਾ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਕਬੱਡੀ ਕੱਪ ਦੇ ਮੁੱਖ ਮਹਿਮਾਨ ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਹੋਣਗੇ, ਜੋ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਉਨ੍ਹਾਂ ਦਸਿਆ ਕਿ ਕਬੱਡੀ 65 ਕਿਲੋ ਦੇ ਜੇਤੂ ਟੀਮ ਨੂੰ ਪਹਿਲਾ ਇਨਾਮ 10,000, ਦੂਜਾ ਇਨਾਮ 8000 ਅਤੇ ਇੱਕ ਪਿੰਡ ਓਪਨ ਕਬੱਡੀ ਦੇ ਜੇਤੂ ਟੀਮ ਨੂੰ ਪਹਿਲਾ ਇਨਾਮ 51,000 ਅਤੇ ਦੂਜਾ ਇਨਾਮ 41,000 ਦਿਤਾ ਜਾਵੇਗਾ । ਕਬੱਡੀ ਇੱਕ ਪਿੰਡ ਓਪਨ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਵੱਡੇ ਕੱਪਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here