ਨੌਜਵਾਨ ਕੋਲੋਂ ਇੱਕ ਔਰਤ ਕੋਲੋਂ ਖੋਹ ਕੀਤਾ ਮੋਬਾਇਲ ਕਰਵਾਇਆ ਬਰਾਮਦ | Crime News
(ਰਮਨੀਕ ਬੱਤਾ) ਭਦੌੜ। ਡੀ.ਐਸ.ਪੀ. ਤਪਾ ਡਾ. ਮਾਨਵਜੀਤ ਸਿੰਘ ਸਿੱਧੂ ਅਤੇ ਥਾਣਾ ਭਦੌੜ ਦੇ ਮੁਖੀ ਅੰਮ੍ਰਿਤ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਭਦੌੜ ਦੇ ਸਹਾਇਕ ਥਾਣੇਦਾਰ ਨਾਕੇ ਦੌਰਾਨ ਨਸ਼ਾ ਕਰਨ ਅਤੇ ਮੋਬਾਇਲ ਖੋਹਣ ਵਾਲੇ ਇੱਕ ਨੌਜਵਾਨ ਨੂੰ ਸਕੂਟਰੀ ਸਮੇਤ ਕਾਬੂ ਕੀਤਾ ਹੈ ਜਦੋਂਕਿ ਉਸਦਾ ਸਾਥੀ ਭੱਜਣ ’ਚ ਕਾਮਯਾਬ ਹੋ ਗਿਆ। Crime News
ਅੱਜ ਥਾਣਾ ਵਿਖੇ ਪ੍ਰੈਸ ਕਾਨਫ੍ਰੰਸ ਕਰਦਿਆਂ ਐਸ.ਐਚ.ਓ. ਅੰਮ੍ਰਿਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੂੰ ਦੌਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਕਰਨ ਸਿੰਘ ਉਰਫ ਜੁੰਮਾ ਪੁੱਤਰ ਹਰਬੰਸ ਸਿੰਘ ਅਤੇ ਅਕਾਸ਼ਦੀਪ ਸਿੰਘ ਉਰਫ ਦੀਪਾ ਪੁੱਤਰ ਕਰਨੈਲ ਸਿੰਘ ਦੋਵੇ ਵਾਸੀ ਗਿੱਲ ਪੱਤੀ ਦੁੱਲੇਵਾਲ ਜ਼ਿਲ੍ਹਾ ਬਠਿੰਡਾ ਨਸ਼ਾ ਕਰਨ ਅਤੇ ਲੋਕਾਂ ਤੋਂ ਮੋਬਾਇਲ ਖੋਹਣ ਦੇ ਆਦੀ ਹਨ ਅਤੇ ਜੋ ਅੱਜ ਵੀ ਆਪਣੀ ਐਕਟਿਵਾ ਸਕੂਟਰੀ ਪੀਬੀ-03-ਬੀਕੇ-7025 ’ਤੇ ਸਵਾਰ ਹੋ ਕੇ ਮੇਨ ਰੋਡ ਭਦੌੜ ਤੋਂ ਜੰਗੀਆਣਾ ਸਾਈਡ ਉੱਪਰ ਕੋਈ ਵਾਰਦਾਤ ਕਰਨ ਦੀ ਝਾਕ ਵਿੱਚ ਹਨ ਜੇਕਰ ਇਸ ਰੋਡ ’ਤੇ ਤਲਾਸ਼ ਕੀਤੀ ਜਾਵੇ ਤਾਂ ਉਕਤ ਨੌਜਵਾਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: Murder: ਭਰਾ ਨੇ ਕੀਤਾ ਭਰਾ ਦਾ ਕਤਲ , ਮੌਕੇ ’ਤੇ ਪਹੁੰਚੀ ਪੁਲਿਸ
ਉਨ੍ਹਾਂ ਕਿਹਾ ਕਿ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਪੂਰੀ ਮੁਸਤੈਦੀ ਨਾਲ ਜੰਗੀਆਣਾ ਰੋਡ ਪਰ ਨਾਕਾਬੰਦੀ ਕਰਕੇ ਕਥਿੱਤ ਦੋਸ਼ੀ ਜਸਕਰਨ ਸਿੰਘ ਉਰਫ ਜੁੰਮਾ ਨੂੰ ਸਮੇਤ ਸਕੂਟਰੀ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ ਔਰਤ ਕੋਲੋਂ ਖੋਹ ਕੀਤਾ ਮੋਬਾਇਲ ਸੈਮਸੰਗ ਮਾਰਕਾ ਬ੍ਰਾਮਦ ਕੀਤਾ ਜਦਕਿ ਉਸਦਾ ਦੁਸਰਾ ਸਾਥੀ ਕਥਿੱਤ ਦੋਸੀ ਅਕਾਸ਼ਦੀਪ ਸਿੰਘ ਉਰਫ ਦੀਪਾ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਥਾਣਾ ਭਦੌੜ ’ਚ ਮੁਕੱਦਮਾ ਦਰਜ਼ ਕਰਕੇ ਕਥਿੱਤ ਦੋਸ਼ੀ ਜਸਕਰਨ ਸਿੰਘ ਉਰਫ ਜੁੰਮਾ ਨੂੰ ਅੱਜ ਮਾਣਯੋਗ ਅਦਾਲਤ ਬਰਨਾਲਾ ਵਿੱਚ ਪੇਸ਼ ਕਰਕੇ ਪੁਲਿਸ ਅਤੇ ਰਿਮਾਂਡ ਲੈ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਜਿਨ੍ਹਾਂ ਤੋਂ ਹੋਰ ਵਾਰਦਾਤਾਂ ਬਾਰੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ, ਹੋਲਦਾਰ ਕੁਲਵੰਤ ਸਿੰਘ, ਕਾਂਸਟੇਵਲ ਰੋਹਤਾਸ ਕੁਮਾਰ ਅਤੇ ਕਰਨੈਲ ਸਿੰਘ ਹਾਜ਼ਿਰ ਸਨ ।