ਬਹਿਰੂਪੀਆਂ ਤੋਂ ਸੁਚੇਤ ਰਹੋ
ਇੱਕ ਕਬੂਤਰ ਅਤੇ ਕਬੂਤਰੀ ਇੱਕ ਰੁੱਖ ਦੀ ਟਾਹਣੀ ’ਤੇ ਬੈਠੇ ਸਨ ਉਨ੍ਹਾਂ ਨੂੰ ਬਹੁਤ ਦੂਰੋਂ ਇੱਕ ਆਦਮੀ ਆਉਂਦਾ ਦਿਖਾਈ ਦਿੱਤਾ। ਕਬੂਤਰੀ ਦੇ ਮਨ ਵਿੱਚ ਕੁੱਝ ਸ਼ੰਕਾ ਹੋਈ ਅਤੇ ਉਸ ਨੇ ਕਬੂਤਰ ਨੂੰ ਕਿਹਾ ਕਿ ਚਲੋ ਜਲਦੀ ਉੱਡ ਚੱਲੀਏ ਨਹੀਂ ਤਾਂ ਇਹ ਆਦਮੀ ਸਾਨੂੰ ਮਾਰ ਦਏੇਗਾ
ਕਬੂਤਰ ਨੇ ਲੰਮਾ ਸਾਹ ਲੈਂਦਿਆਂ ਅਰਾਮ ਨਾਲ ਕਬੂਤਰੀ ਨੂੰ ਕਿਹਾ, ‘‘ਭਲਾ ਉਸ ਨੂੰ ਧਿਆਨ ਨਾਲ ਦੇਖੋ ਤਾਂ ਸਹੀ, ਉਸ ਦੇ ਕੱਪੜੇ ਵੇਖੋ, ਚਿਹਰੇ ਤੋਂ ਭੋਲਾਪਣ ਝਲਕ ਰਿਹਾ ਹੈ, ਇਹ ਸਾਨੂੰ ਕੀ ਮਾਰੇਗਾ, ਬਿਲਕੁਲ ਭਲਾ ਆਦਮੀ ਲੱਗ ਰਿਹਾ ਹੈ ’’
ਕਬੂਤਰ ਦੀ ਗੱਲ ਸੁਣ ਕੇ ਕਬੂਤਰੀ ਚੁੱਪ ਹੋ ਗਈ ਜਦੋਂ ਉਹ ਆਦਮੀ ਉਨ੍ਹਾਂ ਦੇ ਕੋਲ ਆਇਆ ਤਾਂ ਅਚਾਨਕ ਉਸ ਨੇ ਆਪਣੇ ਕੱਪੜੇ ਅੰਦਰੋਂ ਤੀਰ ਕਮਾਨ ਕੱਢਿਆ ਤੇ ਝੱਟ ਕਬੂਤਰ ਨੂੰ ਮਾਰ ਦਿੱਤਾ ਕਬੂਤਰੀ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਵਿਲਕਣ ਲੱਗੀ ਉਸ ਦੇ ਦੁੱਖ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਪਲ ਭਰ ਵਿੱਚ ਹੀ ਉਸਦਾ ਸੰਸਾਰ ਉੱਜੜ ਗਿਆ ਉਸ ਤੋਂ ਬਾਅਦ ਉਹ ਕਬੂਤਰੀ ਰੋਂਦੀ ਹੋਈ ਆਪਣੀ ਦੁਹਾਈ ਲੈ ਕੇ ਰਾਜੇ ਕੋਲ ਗਈ ਅਤੇ ਰਾਜੇ ਨੂੰ ਉਸ ਨੇ ਪੂਰੀ ਘਟਨਾ ਦੱਸੀ
ਰਾਜਾ ਬਹੁਤ ਦਿਆਲੂ ਸੀ ਰਾਜੇ ਨੇ ਤੁਰੰਤ ਆਪਣੇ ਸੈਨਿਕਾਂ ਨੂੰ ਉਸ ਸ਼ਿਕਾਰੀ ਨੂੰ ਫੜ ਕੇ ਲਿਆਉਣ ਦਾ ਆਦੇਸ਼ ਦਿੱਤਾ ਤੁਰੰਤ ਸ਼ਿਕਾਰੀ ਨੂੰ ਫੜ ਕੇ ਦਰਬਾਰ ’ਚ ਲਿਆਂਦਾ ਗਿਆ ਸ਼ਿਕਾਰੀ ਨੇ ਡਰ ਕਾਰਨ ਆਪਣਾ ਜੁਰਮ ਸਵੀਕਾਰ ਕਰ ਲਿਆ ਉਸ ਤੋਂ ਬਾਅਦ ਰਾਜੇ ਨੇ ਕਬੂਤਰੀ ਨੂੰ ਹੀ ਉਸ ਸ਼ਿਕਾਰੀ ਨੂੰ ਸਜਾ ਦੇਣ ਦਾ ਅਧਿਕਾਰ ਦੇ ਦਿੱਤਾ
ਕਬੂਤਰੀ ਨੇ ਬਹੁਤ ਦੁਖੀ ਮਨ ਨਾਲ ਕਿਹਾ, ‘‘ਹੇ ਰਾਜਨ, ਮੇਰਾ ਜੀਵਨਸਾਥੀ ਤਾਂ ਇਸ ਦੁਨੀਆ ਤੋਂ ਚਲਾ ਗਿਆ ਜੋ ਫਿਰ ਕਦੇ ਵੀ ਪਰਤ ਕੇ ਨਹੀਂ ਆਵੇਗਾ, ਇਸ ਲਈ ਮੇਰੇ ਵਿਚਾਰ ਨਾਲ ਇਸ ਕਰੂਰ ਸ਼ਿਕਾਰੀ ਨੂੰ ਬੱਸ ਇੰਨੀ ਹੀ ਸਜਾ ਦਿੱਤੀ ਜਾਣੀ ਚਾਹੀਦੀ ਕਿ ਜੇਕਰ ਇਹ ਸ਼ਿਕਾਰੀ ਹੈ ਤਾਂ ਇਸ ਨੂੰ ਹਰ ਸਮੇਂ ਸ਼ਿਕਾਰੀਆਂ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਇਹ ਆਮ ਆਦਮੀ ਵਾਲੇ ਕੱਪੜੇ ਲਾਹ ਦਵੇ ਕਿਉਂਕਿ ਆਮ ਆਦਮੀ ਵਾਲੇ ਕੱਪੜੇ ਪਾ ਕੇ ਧੋਖੇ ਨਾਲ ਘਿਨੌਣੇ ਕਰਮ ਕਰਨ ਵਾਲੇ ਸਭ ਤੋਂ ਵੱਡੇ ਨੀਚ ਹੁੰਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ