ਖੇਡਾਂ ਨੂੰ ਤਾਂ ਬਖਸ਼ ਦਿਓ

ਖੇਡਾਂ ਨੂੰ ਤਾਂ ਬਖਸ਼ ਦਿਓ

ਟੀ-20 ਕ੍ਰਿਕਟ ’ਚ ਪਾਕਿਸਤਾਨ ਦੀ ਭਾਰਤ ’ਤੇ ਜਿੱਤ ਤੋਂ ਬਾਅਦ ਦੋਵਾਂ ਮੁਲਕਾਂ ’ਚ ਜਿਸ ਤਰ੍ਹਾਂ ਦੀ ਖੁਸ਼ੀ ਜਾਂ ਗੁੱਸੇ ਦਾ ਪ੍ਰਦਰਸ਼ਨ ਕੀਤਾ ਗਿਆ ਉਸ ਤੋਂ ਇਹੀ ਜਾਪਦਾ ਹੈ ਕਿ ਅਜੇ ਲੋਕ ਖੇਡ ਦੀ ਭਾਵਨਾ ਤੋਂ ਬਿਲਕੁਲ ਅਣਜਾਣ ਹਨ ਕ੍ਰਿਕਟ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਤਾਂ ਕਿਹਾ ਜਾਂਦਾ ਸੀ ਪਰ ਹੁਣ ਇਸ ਨੂੰ ਧਰਮ ਨਾਲ ਜੋੜਨ ਦੀ ਗੰਦੀ ਹਰਕਤ ਸਾਹਮਣੇ ਆ ਰਹੀ ਹੈ ਕੁਝ ਵਿਗੜੀ ਮਾਨਸਿਕਤਾ ਵਾਲੇ ਲੋਕਾਂ ਨੇ ਭਾਰਤੀ ਖਿਡਾਰੀ ਸ਼ਮੀ ਖਿਲਾਫ਼ ਵੀ ਜਹਿਰ ਉਗਲਿਆ ਹੈ

ਜੋ ਬੇਹੱਦ ਗਲਤ ਹੈ ਇਸੇ ਤਰ੍ਹਾਂ ਕੁਝ ਕੱਟੜ ਲੋਕਾਂ ਨੇ ਸੰਗਰੂਰ ’ਚ ਇੱਕ ਧਰਮ ਵਿਸ਼ੇਸ਼ ’ਦੇ ਵਿਦਿਆਰਥੀਆਂ ’ਤੇ ਹਮਲਾ ਕੀਤਾ ਇਹੀ ਹਾਲ ਪਾਕਿਸਤਾਨ ’ਚ ਵੇਖਣ ਨੂੰ ਮਿਲਿਆ ਜਿੱਥੇ ਸ਼ੁਦਾਈ ਕਿਸਮ ਦੇ ਲੋਕਾਂ ਨੇ ਜਿੱਤ ਦੀ ਖੁਸ਼ੀ ’ਚ ਗੋਲੀਆਂ ਹੀ ਚਲਾ ਦਿੱਤੀਆਂ ਇਹ ਬੇਹੁਦਾ ਹਰਕਤਾਂ ਕਿਸੇ ਵੀ ਖੇਡ ਦਾ ਅਪਮਾਨ ਹੈ ਜਿੱਤ-ਹਾਰ ਮੈਦਾਨ ’ਚ ਹੁੰਦੀ ਹੈ ਖੇਡ ਦੀ ਹਾਰ ਨੂੰ ਧਰਮਾਂ ਦੀ ਜਿੱਤ-ਹਾਰ ਦਾ ਰੂਪ ਦਿੱਤਾ ਜਾ ਰਿਹਾ ਹੈ ਜੋ ਬੇਹੱਦ ਬਚਕਾਨਾ ਤੇ ਕਾਇਰਾਨਾ ਹਰਕਤ ਹੈ ਅਜਿਹੇ ਲੋਕਾਂ ਨੂੰ ਖੇਡ ਦੇ ਉਹਨਾਂ ਕਦਰਦਾਨਾਂ ਤੋਂ ਸਬਕ ਲੈਣਾ ਚਾਹੀਦਾ ਹੈ

ਜੋ ਦੂਜੇ ਮੁਲਕ ਦੇ ਖਿਡਾਰੀਆਂ ਦੀ ਭਾਵਨਾ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ਪਾਕਿਸਤਾਨ ਦੇ ਅਣਗਿਣਤ ਕ੍ਰਿਕਟ ਪ੍ਰੇਮੀਆਂ ਨੇ ਵਿਰਾਟ ਕੋਹਲੀ ਤੇ ਮਹਿੰਦਰ ਧੋਨੀ ਦੇ ਰਵੱਈਏ ਤੇ ਖੇਡ ਭਾਵਨਾ ਨੂੰ ਇਤਿਹਾਸਕ ਕਰਾਰ ਦਿੱਤਾ ਹੈ ਖੇਡ ਆਪਣੇ-ਆਪ ’ਚ ਹੀ ਦੋਸਤੀ ਤੇ ਭਾਈਚਾਰੇ ਦਾ ਪ੍ਰਤੀਕ ਹੈ ਜਿੱਤਿਆ ਹੋਇਆ ਖਿਡਾਰੀ ਹਾਰੇ ਹੋਏ ਖਿਡਾਰੀ ਨੂੰ ਹੌਂਸਲਾ ਦੇ ਕੇ ਜਾਂਦਾ ਹੈ ਇਸ ਵਾਰ ਓਲੰਪਿਕ ’ਚ ਇੱਕ ਜੇਤੂ ਮੁਲਕ ਦੀਆਂ ਕੁੜੀਆਂ ਨੇ ਹਾਰੀ ਟੀਮ ਦੀਆਂ ਰੋ ਰਹੀਆਂ ਲੜਕੀਆਂ ਨੂੰ ਚੁੱਪ ਕਰਾ ਕੇ ਉਹਨਾਂ ਨੂੰ ਹੌਂਸਲਾ ਦਿੱਤਾ ਓਲੰਪੀਅਨ ਨੀਰਜ ਚੋਪੜਾ ਨੇ ਕੱਟੜ ਲੋਕਾਂ ਨੂੰ ਚੁੱਪ ਕਰਾਉਣ ਦੀ ਮਿਸਾਲ ਕਾਇਮ ਕੀਤੀ ਹੈ

ਭਾਰਤ-ਪਾਕਿ ਦਰਮਿਆਨ ਰਿਸ਼ਤੇ ਭਾਵੇਂ ਕਿਸੇ ਵੀ ਤਰ੍ਹਾਂ ਦੇ ਰਹੇ ਖੇਡਾਂ ਕਿਸੇ ਹੱਦ ਤੱਕ ਕੁੜੱਤਣ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀਆਂ ਹਨ ਖੇਡ ਸਿਰਫ਼ ਖੇਡ ਮੈਦਾਨ ਤੱਕ ਸੀਮਿਤ ਹੁੰਦੀ ਹੈ ਖਿਡਾਰੀ ਦੇ ਹੱਥ ’ਚ ਬੱਲਾ ਜਾਂ ਗੇਂਦ ਹੁੰਦੀ ਹੈ ਕੋਈ ਮਿਜ਼ਾਇਲ ਨਹੀਂ ਇਹ ਦੇਸ਼ਾਂ ਦਰਮਿਆਨ ਜੰਗ ਨਹੀਂ ਹੁੰਦੀ ਭਾਰਤ-ਪਾਕਿ ਦੇ ਮੁੱਦੇ ਦੋ ਮੁਲਕਾਂ ਦੇ ਮੁੱਦੇ ਹਨ ਇਹਨਾਂ ਨੂੰ ਧਾਰਮਿਕ ਮੁੱਦੇ ਕਦੇ ਨਹੀਂ ਆਖਿਆ ਜਾ ਸਕਦਾ ਖੇਡਾਂ ਦਾ ਸਬੰਧ ਕਿਸੇ ਵੀ ਧਰਮ ਜਾਂ ਜਾਤ ਨਾਲ ਨਹੀਂ ਦਰਅਸਲ ਸਸਤੀ ਸ਼ੁਹਰਤ ਦੀ ਚਾਹਤ ’ਚ ਕੁਝ ਲੋਕ ਨਫ਼ਰਤ ਦੇ ਅੰਗਾਰੇ ਹੱਥਾਂ ’ਚ ਲੈ ਕੇ ਸਮਾਜ ਨੂੰ ਹੀ ਦਾਅ ’ਤੇ ਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਹਾਸਲ ਕੁਝ ਵੀ ਨਹੀਂ ਹੁੰਦਾ ਉਹਨਾਂ ਦਾ ਖੇਡਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ ਸਰਕਾਰਾਂ ਨੂੰ ਅਜਿਹੇ ਅਨਸਰਾਂ ’ਤੇ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ