ਐਡਟੇਕ ਕੰਪਨੀਆਂ-ਕਾਲਜਾਂ ਦੇ ਜੁਆਇੰਟ ਕੋਰਸ ਤੋਂ ਚੌਕਸ ਰਹਿਣ ਵਿਦਿਆਰਥੀ : ਯੂਜੀਸੀ

UGC

ਐਡਟੇਕ ਕੰਪਨੀਆਂ-ਕਾਲਜਾਂ ਦੇ ਜੁਆਇੰਟ ਕੋਰਸ ਤੋਂ ਚੌਕਸ ਰਹਿਣ ਵਿਦਿਆਰਥੀ

(ਏਜੰਸੀ) ਨਵੀਂ ਦਿੱਲੀ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (UGC) ਤੇ ਆਲ ਇੰਡੀਆ ਕੌਸ਼ਿਲ ਆਫ ਟੈਕਨੀਕਲ ਐਜੂਕੇਸ਼ਨ ((AICTE)) ਨੇ ਯੂਨੀਵਰਸਿਟੀ, ਕਾਲਜਾਂ ਸਮੇਤ ਹੋਰ ਸਿੱਖਿਆ ਸੰਸਥਾਵਾਂ ਨੂੰ ਐਡਟੇਕ ਕੰਪਨੀਆਂ ਦੇ ਨਾਲ ਮਿਲ ਕੇ ਫ੍ਰੈਂਚਾਇਜੀ ਮਾਡਲ ’ਚ ਆਨਲਾਈਨ ਕੋਰਸ ਦੇ ਚੱਲਦਿਆਂ ਚਿਤਾਵਨੀ ਦਿੱਤੀ ਹੈ। ਦੋਵੇਂ ਉੱਚ ਸਿੱਖਿਆ ਨਿਯਾਮਕਾਂ ਨੇ ਕਿਹਾ ਕਿ ਯੂਨੀਵਰਸਿਟੀ, ਕਾਲਜ ਜਾਂ ਸੰਸਥਾਨ ਨੂੰ ਕਿਸੇ ਵੀ ਫ੍ਰੈਂਚਾਇਜੀ ਦੇ ਨਾਲ ਮਿਲ ਕੇ ਪਾਠਕ੍ਰਮ ਚਲਾਉਣ ਦੀ ਇਜਾਜਤ ਨਹੀਂ ਹੈ।

ਇਹ ਨਿਯਮਾਂ ਦੀ ਉਲੰਘਣਾ ਹੈ। ਐਜੂਕੇਸ਼ਨ ਰੈਗੂਲੇਟਰ ਵੱਲੋਂ ਜਾਰੀ ਸਰਕੁਲਰ ’ਚ ਕਿਹਾ ਗਿਆ ਹੈ, ਇਹ ਹਾਲ ਹੀ ’ਚ ਯੂਜੀਸੀ (UGC) ਦੇ ਨੋਟਿਸ ’ਚ ਲਿਆਂਦਾ ਗਿਆ ਹੈ ਕਿ ਕੁਝ ਐਡਟੇਕ ਕੰਪਨੀਆਂ ਅਖਬਾਰ, ਸੋਸ਼ਟ ਮੀਡੀਆ, ਟੀਵੀ ਆਦਿ ’ਚ ਇਸ਼ਤਿਹਾਰ ਦੇ ਰਹੀਆਂ ਹਨ ਕਿ ਉਹ ਯੂਜੀਸੀ ਤੋਂ ਮਾਨਵਤਾ ਪ੍ਰਾਪਤ ਕੁਝ ਸੰਸਥਾਵਂ ਦੇ ਨਾਲ ਮਿਲ ਕੇ ਡਿਗਰੀ ਤੇ ਡਿਪਲੋਮਾ ਆਫਰ ਕਰ ਰਹੀ ਹੈ। ਇਸ ਤਰ੍ਹਾਂ ਦੇ ਫ੍ਰਚਾਇਜੀ ਐਗਰੀਮੇਂਟ ਦੀ ਇਜਾਜਤ ਨਹੀਂ ਹੈ ਤੇ ਨਿਯਮਾਂ ਨੂੰ ਤੋੜਨ ਵਾਲੀ ਐਡਟੇਕ ਕੰਪਨੀਆਂ ਦੇ ਨਾਲ-ਨਾਲ ਸੰਸਥਾਵਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵਿਦਿਆਰਥੀਆਂ ਤੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਦਾਖਲੇ ਤੋਂ ਪਹਿਲਾਂ ਯੂਜੀਸੀ ਤੇ ਏਆਈਸੀਟੀਈ ((AICTE)) ਦੀ ਵੈਬਸਾਈਟ ’ਤੇ ਮਾਨਤਾ ਦੀ ਸਥਿਤੀ ਦੀ ਜਾਂਚ ਜ਼ਰੂਰ ਕਰਨ।

ਅਜਿਹੇ ‘ਚ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਦਾ ਨਾਂਅ ਦੇਖ ਕੇ ਵਿਦਿਆਰਥੀ ਐਡ-ਟੈਕ ਕੰਪਨੀਆਂ ਦੇ ਜਾਲ ‘ਚ ਫਸ ਜਾਂਦੇ ਹਨ। ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਇਸ ਸਬੰਧੀ ਅਧਿਕਾਰਤ ਹਦਾਇਤ ਜਾਰੀ ਕੀਤੀ ਹੈ। ਯੂਨੀਵਰਸਿਟੀਆਂ ਨੂੰ ਜਾਰੀ ਹਦਾਇਤਾਂ ਵਿੱਚ ਉਨ੍ਹਾਂ ਕਿਹਾ ਕਿ ਤੈਅ ਨਿਯਮਾਂ ਅਨੁਸਾਰ ਦੇਸ਼ ਦੀਆਂ ਉੱਚ ਵਿੱਦਿਅਕ ਸੰਸਥਾਵਾਂ ਫਰੈਂਚਾਈਜ਼ ਸਮਝੌਤੇ ਤਹਿਤ ਓਪਨ ਅਤੇ ਡਿਸਟੈਂਸ ਲਰਨਿੰਗ ਅਤੇ ਆਨਲਾਈਨ ਸਾਧਨਾਂ ਰਾਹੀਂ ਇਹ ਪ੍ਰੋਗਰਾਮ ਨਹੀਂ ਚਲਾਉਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ