ਕੇਂਦਰ ਸਰਕਾਰ ਨੇ ਨੈਸ਼ਨਲ ਗਰੀਨ ਹਾਈਡ੍ਰੋਜਨ ਮਿਸ਼ਨ ਲਈ 19744 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਿਸ਼ਨ ਤਹਿਤ ਸੰਨ 2030 ਤੱਕ 50 ਲੱਖ ਟਨ ਹਾਈਡ੍ਰੋਜਨ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। ਬਿਨਾ ਸ਼ੱਕ ਅਜਿਹੇ ਮਿਸ਼ਨ ਅੱਜ ਪੂਰੀ ਦੁਨੀਆ ਦੀ ਵੱਡੀ ਜ਼ਰੂਰਤ ਹਨ ਗਰੀਨ ਹਾਊਸ ਗੈਸਾਂ (Environment) ਦੀ ਨਿਕਾਸੀ ਵਧਣ ਕਰਕੇ ਜਲਵਾਯੂ ਤਬਦੀਲੀ ਆ ਰਹੀ ਹੈ। ਜਿਸ ਨਾਲ ਜਿਆਦਾ ਗਰਮੀ, ਜਿਆਦਾ ਵਰਖਾ ਜਿਹੀਆਂ ਸਥਿਤੀਆਂ ਕਰਕੇ ਹੜ੍ਹ ਦੇ ਸੋਕੇ ਦੀ ਸਮੱਸਿਆ ਆ ਰਹੀਆਂ ਹਨ।
ਜਲਵਾਯੂ ਤਬਦੀਲੀ (Environment) ਕਾਰਨ ਅਨਾਜ ਉਤਪਾਦਨ ਘਟ ਰਿਹਾ ਹੈ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਤੂਫ਼ਾਨ ਆ ਰਹੇ ਹਨ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਊਰਜਾ ਦੇ ਨਵੇਂ ਸਰੋਤਾਂ ਦੀ ਭਾਲ ਜ਼ਰੂਰੀ ਹੈ। ਭਾਵੇਂ ਜਲਵਾਯੂ ਤਬਦੀਲੀ ਲਈ ਵੱਡਾ ਦੋਸ਼ ਵਿਕਸਿਤ ਮੁਲਕਾਂ ਦਾ ਹੈ ਪਰ ਵਿਕਸਿਤ ਮੁਲਕ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਦੇ ਮਾਮਲੇ ’ਚ ਆਪਣੀ ਜਿੰਮੇਵਾਰੀ ਨੂੰ ਗੰਭੀਰਤਾ ਨਾਲ ਨਹੀਂ ਨਿਭਾ ਰਹੇ। ਇਹ ਚੰਗੀ ਗੱਲ ਹੈ ਕਿ ਭਾਰਤ ਵਰਗੇ ਵਿਕਾਸਸ਼ੀਲ ਮੁਲਕ ਨੇ ਜਲਵਾਯੂ ਤਬਦੀਲੀ ਰੋਕਣ ਲਈ ਮਿਸਾਲੀ ਫੈਸਲਾ ਲਿਆ ਹੈ।
ਆਵਾਜਾਈ ਦੇ ਸਾਧਨਾਂ ’ਚ ਹਾਈਡ੍ਰੋਜਨ ਦੀ ਵਰਤੋਂ
ਗਰੀਨ ਹਾਈਡ੍ਰੋਜਨ ਦੀ ਪੈਦਾਵਰ ਨਾਲ ਸਾਲਾਨਾ 50 ਲੱਖ ਟਨ ਗਰੀਨ ਹਾਊਸ ਗੈਸਾਂ ਦੀ ਨਿਕਾਸੀ ’ਚ ਕਮੀ ਆਵੇਗੀ ਗਰੀਨ ਹਾਈਡ੍ਰੋਜਨ ਊਰਜਾ ਦੀ ਵਰਤੋਂ ਨਾਲ ਡੀਜਲ ਪੈਟਰੋਲ ਦੀ ਖਪਤ ’ਚ ਕਮੀ ਆਵੇਗੀ ਜਿਸ ਨਾਲ ਵਿੱਤੀ ਫਾਇਦਾ ਵੀ ਹੋਵੇਗਾ ਤੇ ਪ੍ਰਦੂਸ਼ਣ ਵੀ ਘਟੇਗਾ। ਆਵਾਜਾਈ ਦੇ ਸਾਧਨਾਂ ਲਈ ਹਾਈਡੋ੍ਰਜਨ ਦੀ ਵਰਤੋਂ ਹੋਵੇਗੀ ਜਿਸ ਨਾਲ ਗੱਡੀਆਂ ’ਚੋਂ ਪ੍ਰਦੂਸ਼ਿਤ ਧੂੰਆਂ ਨਹੀਂ ਨਿਕਲੇਗਾ। ਅੱਜ ਹਵਾ ਪ੍ਰਦੂਸ਼ਣ ’ਚ 60 ਫੀਸਦੀ ਹਿੱਸਾ ਡੀਜਲ ਕਾਰਨ ਹੋਣ ਵਾਲੇ ਪ੍ਰਦੂਸ਼ਣ ਦਾ ਹੈ ਅਸਲ ’ਚ ਅਬਾਦੀ ਦੇ ਵਾਧੇ ਨਾਲ ਆਵਾਜਾਈ ਦੇ ਸਾਧਨਾ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ। ਦਿੱਲੀ, ਕੋਲਕਾਤਾ ਵਰਗੇ ਸ਼ਹਿਰਾਂ ’ਚ ਸਾਹ ਲੈਣਾ ਔਖਾ ਹੋ ਗਿਆ ਹੈ।
ਕੈਂਸਰ ਜਿਹੀਆਂ ਬਿਮਾਰੀਆਂ ਕਰ ਰਹੀਆਂ ਨੇ ਘਰ
ਹਵਾ ਪ੍ਰਦੂਸ਼ਣ ਕਾਰਨ ਸਕੂਲ ਬੰਦ ਕਰਨੇ ਪੈ ਰਹੇ ਹਨ ਤੇ ਫੇਫੜਿਆਂ ਦਾ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਮੌਤ ਦਾ ਕਾਰਨ ਬਣ ਰਹੀਆਂ ਹਨ। ਇਸ ਦੇ ਨਾਲ ਹੀ ਤੇਲ ਦੀ ਖਪਤ ਵਧਣ ਕਰਕੇ ਆਰਥਿਕਤਾ ’ਤੇ ਵੀ ਬੋਝ ਵਧ ਰਿਹਾ ਹੈ ਅਸਲ ’ਚ ਕ੍ਰਾਂਤੀਕਾਰੀ ਯਤਨਾਂ ਤੋਂ ਬਿਨਾਂ ਪ੍ਰਦੂਸ਼ਣ ਨੂੰ ਘਟਾਉਣਾ ਸੌਖਾ ਨਹੀਂ ਆਵਾਜਾਈ ਦੇ ਸਾਧਨਾ ਦੀ ਗਿਣਤੀ ਘਟਾਉਣੀ ਸੌਖੀ ਨਹੀਂ ਪਰ ਊਰਜਾ ਦੇ ਨਵੇਂ ਸਰੋਤ ਖਤਰੇ ਨੂੰ ਘਟਾ ਸਕਦੇ ਹਨ।
ਇਲੈਕਟ੍ਰਾਨਿਕ ਗੱਡੀਆਂ ਵੀ ਇਸ ਦਿਸ਼ਾ ’ਚ ਚੰਗਾ ਕਦਮ ਹੈ ਪਰ ਇਹ ਵੱਡੀ ਲਹਿਰ ਦਾ ਰੂਪ ਨਹੀਂ ਲੈ ਸਕਿਆ ਤੇਲ ’ਤੇ ਨਿਰਭਰਤਾ ਘਟਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ। ਇਸ ਦੇ ਨਾਲ ਹੀ ਜਨਤਕ ਟਰਾਂਸਪੋਰਟ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦੇਣਾ ਪਵੇਗਾ। ਜਨਤਕ ਟਰਾਂਸਪੋਰਟ ਜਿੰਨੀ ਸੌਖੀ ਤੇ ਸਸਤੀ ਮੁਹੱਈਆ ਹੋਵੇਗੀ ਓਨੀ ਹੀ ਨਿੱਜੀ ਸਾਧਨਾ ’ਤੇ ਨਿਰਭਰਤਾ ਘਟੇਗੀ ਉਮੀਦ ਕਰਨੀ ਚਾਹੀਦੀ ਹੈ ਕਿ ਕੇਂਦਰ ਸਰਕਾਰ ਇਸ ਮਿਸ਼ਨ ਨੂੰ ਗੰਭੀਰਤਾ ਨਾਲ ਅੱਗੇ ਵਧਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ