ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨਹੀਂ ਖੇਡਣਗੇ | RCB vs DC
- ਪੰਤ ਦੀ ਜਗ੍ਹਾ ਅਕਸ਼ਰ ਕਰਨਗੇ ਕਪਤਾਨੀ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ’ਚ ਅੱਜ ਦੋ ਮੈਚ ਖੇਡੇ ਜਾਣੇ ਹਨ। ਪਹਿਲਾ ਮੈਚ ਚੇਨਈ ਬਨਾਮ ਰਾਜਸਥਾਨ ਦਾ ਹੈ। ਜਦਕਿ ਦੂਜਾ ਮੈਚ ਆਰਸੀਬੀ ਬਨਾਮ ਦਿੱਲੀ ਦਾ ਹੈ। ਦੂਜਾ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਸ਼ਾਮ ਨੂੰ ਅੱਧਾ ਘੰਟਾ ਪਹਿਲਾਂ ਭਾਵ 7 ਵਜੇ ਹੋਵੇਗਾ। ਦੋਵਾਂ ਟੀਮਾਂ ਇਸ ਵਾਰ ਵਾਲੇ ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਦਿਨ ਦਾ ਪਹਿਲਾ ਮੈਚ ਚੇਨਈ ਬਨਾਮ ਰਾਜਸਥਾਨ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਚੇਨਈ ਦੇ ਘਰੇਲੂ ਮੈਦਾਨ ਐੱਮਏ ਚਿੰਦਬਰਮ ਸਟੇਡੀਅਮ ’ਚ ਦੁਪਹਿਰ 3:30 ਵਜੇ ਤੋਂ ਸ਼ੁਰੂ ਹੋਵੇਗਾ। (RCB vs DC)
ਦੂਜੇ ਮੁਕਾਬਲੇ ਦੀ ਝਲਕ…. | RCB vs DC
ਬੈੈਂਗਲੁਰੂ ਤੇ ਦਿੱਲੀ ਦਾ ਇਸ ਸੀਜ਼ਨ ’ਚ ਅੱਜ ਇਹ 13ਵਾਂ ਮੈਚ ਹੋਵੇਗਾ। ਮੈਚ ਦੀ ਮੇਜ਼ਬਾਨ ਬੈਂਗਲੁਰੂ ਟੀਮ ਨੂੰ ਇਸ ਸੀਜ਼ਨ ’ਚ 12 ਮੈਚਾਂ ’ਚ 5 ਮੈਚਾਂ ’ਚ ਜਿੱਤ ਤੇ 7 ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਅੰਕ ਸੂਚੀ ’ਚ ਸੱਤਵੇਂ ਸਥਨਾਂ ’ਤੇ ਹੈ। ਦਿੱਲੀ ਨੇ 12 ਮੈਚਾਂ ’ਚ ਆਪਣੇ 6 ਮੈਚ ਜਿੱਤੇ ਹਨ ਤੇ ਉਹ 5ਵੇਂ ਸਥਾਨ ’ਤੇ ਬਰਕਰਾਰ ਹੈ। ਫਿਲਹਾਲ ਦੋਵਾਂ ਟੀਮਾਂ ਦੀਆਂ ਪਲੇਆਫ ਦੀਆਂ ਉਮੀਦਾਂ ਬਰਕਰਾਰ ਹਨ, ਜਿਹੜੀ ਟੀਮ ਅੱਜ ਹਾਰੇਗੀ ਉਹਦੀ ਪਲੇਆਫ ਦੀ ਦੌੜ ਮੁਸ਼ਕਲ ਹੋ ਜਾਵੇਗੀ।
ਟੀਮ ਅਪਡੇਟ | RCB vs DC
ਦਿੱਲੀ ਦੇ ਕਪਤਾਨ ਰਿਸ਼ਭ ਪੰਤ ਅੱਜ ਦੇ ਮੈਚ ’ਚ ਨਹੀਂ ਖੇਡਣਗੇ। ਉਨ੍ਹਾਂ ਦੀ ਜਗ੍ਹਾ ਅਕਸ਼ਰ ਪਟੇਲ ਟੀਮ ਦੀ ਕਪਤਾਨੀ ਕਰਨਗੇ। ਪੰਤ ’ਤੇ ਆਈਪੀਐੱਲ ਦੀ ਇਸ ਸੀਜ਼ਨ ’ਚ ਤਿੰਨ ਮੈਚਾਂ ’ਚ ਹੌਲੀ ਰੇਟ ਓਵਰ ਲਈ ਸ਼ਨਿੱਚਰਵਾਰ ਨੂੰ ਇੱਕ ਮੈਚ ਦਾ ਬੈਨ ਲਾਇਆ ਗਿਆ ਸੀ। ਇਹ ਫੈਸਲਾ ਸੁਣਵਾਈ ਤੋਂ ਬਾਅਦ ਲਿਆ ਗਿਆ ਸੀ। ਦਰਅਸਲ ਦਿੱਲੀ ਨੇ 7 ਮਈ ਨੂੰ ਰਾਜਸਥਾਨ ਖਿਲਾਫ, 3 ਅਪਰੈਲ ਨੂੰ ਕੋਲਕਾਤਾ ਖਿਲਾਫ ਤੇ 21 ਮਾਰਚ ਨੂੰ ਚੇਨਈ ਖਿਲਾਫ ਹੌਲੀ ਓਵਰ ਕੀਤੇ ਸਨ। ਇਸ ਵਜ੍ਹਾ ਨਾਲ ਪੰਤ ਕਪਤਾਨ ਦੇ ਤੌਰ ’ਤੇ ਬੈਨ ਲਾਇਆ ਗਿਆ ਹੈ।
ਪਿੱਚ ਰਿਪੋਰਟ
ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਮੱਦਦਗਾਰ ਸਾਬਤ ਹੁੰਦੀ ਹੈ। ਇੱਕੇ ਹੁਣ ਤੱਕ ਆਈਪੀਐੱਲ ਦੇ 93 ਮੈਚ ਖੇਡੇ ਗਏ ਹਨ। 30 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 50 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ।
ਮੌਸਮ ਅਪਡੇਟ
ਬੈਂਗਲੁਰੂ ’ਚ ਅੱਜ ਭਾਵ 12 ਮਈ ਦਾ ਮੌਸਮ ਕਾਫੀ ਗਰਮ ਰਹੇਗਾ। ਐਤਵਾਰ ਨੂੰ ਬੈਂਗਲੁਰੂ ’ਚ ਮੀਂਹ ਪੈਣ ਦੀ ਸੰਭਾਵਨਾ ਥੋੜੀ ਬਹੁਤ ਹੈ। ਇੱਥੇ 25 ਫੀਸਦੀ ਤੱਕ ਮੀਂਹ ਪੈ ਸਕਦਾ ਹੈ। ਮੈਚ ਵਾਲੇ ਦਿਨ ਇੱਥੇ ਜ਼ਿਆਦਾਤਰ ਬੱਦਲ ਛਾਏ ਰਹਿਣਗੇ। ਤਾਪਮਾਨ 34 ਤੋਂ 22 ਡਿਗਰੀ ਵਿਚਕਾਰ ਰਹੇਗਾ। (RCB vs DC)
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਬੈਂਗਲੁਰੂ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕ, ਰਜ਼ਤ ਪਾਟੀਦਾਰ, ਮਹਿਪਾਲ ਲੋਮਰੋਰ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪ੍ਰਿਲ ਸਿੰਘ, ਮੁਹੰਮਦ ਸਿਰਾਜ, ਕਰਨ ਸ਼ਰਮਾ, ਲੌਕੀ ਫਰਗੂਸਨ।
ਇਮਪੈਕਟ ਪਲੇਅਰ : ਯਸ਼ ਦਿਆਲ।
ਦਿੱਲੀ ਕੈਪੀਟਲਸ : ਅਕਸ਼ਰ ਪਟੇਲ (ਕਪਤਾਨ), ਜੈਕ ਫ੍ਰੇਜਰ-ਮੈਗਰਕ, ਅਭਿਸ਼ੇਕ ਪੋਰੇਲ, ਸ਼ਾਈ ਪੋਪ, ਟ੍ਰਿਸਟਨ ਸਟਬਸ, ਯਸ਼ ਢੁਲ/ਕੁਮਾਰ ਕੁਸ਼ਾਗਰ, ਸੁਮਿਤ ਕੁਮਾਰ, ਰਸਿਖ ਸਲਾਮ, ਕੁਲਦੀਪ ਯਾਦਵ, ਮੁਕੇਸ਼ ਕੁਮਾਰ ਤੇ ਝਾਯ ਰਿਚਰਡਸਨ।
ਪ੍ਰਭਾਵੀ ਖਿਡਾਰੀ : ਖਲੀਲ ਅਹਿਮਦ।