ਬੈਲਜ਼ੀਅਮ-ਹਾਲੈਂਡ ‘ਚ ਵਿਸ਼ਵ ਕੱਪ ਫਾਈਨਲ ਟੱਕਰ

ਬੈਲਜੀਅਮ ਨੇ ਇੰਗਲੈਂਡ ਨੂੰ 6-0 ਨਾਲ ਤੇ ਹਾਲੈਂਡ ਨੇ ਪੈਨਲਟੀ ਸ਼ੂਟਆਊਟ ਂਚ 4-3 ਨਾਲ ਜਿੱਤਿਆ ਆਸਟਰੇਲੀਆ ਨੂੰ

 
ਭੁਵਨੇਸ਼ਵਰ, 15 ਦਸੰਬਰ

ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਹਾਲੈਂਡ ਅਤੇ ਬੈਲਜੀਅਮ ਦਰਮਿਆਨ ਖੇਡਿਆ ਜਾਵੇਗਾ ਭੁਵਨੇਸ਼ਵਰ ‘ਚ ਖੇਡੇ ਗਏ ਪਹਿਲੇ ਸੈਮੀਫਾਈਨਲ ‘ਚ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜ਼ੀਅਮ ਨੇ ਤੂਫ਼ਾਨੀ ਅੰਦਾਜ਼ ‘ਚ ਇੰਗਲੈਂਡ ਨੂੰ 6-0 ਨਾਲ ਮਧੋਲ ਕੇ ਫਾਈਨਲ ‘ਚ ਜਗ੍ਹਾ ਬਣਾਈ ਜਦੋਂਕਿ ਵਿਸ਼ਵ ਰੈਂਕਿੰਗ ‘ਚ ਚੌਥੇ ਨੰਬਰ ਦੀ ਟੀਮ ਹਾਲੈਂਡ ਅਤੇ ਵਿਸ਼ਵ ਨੰਬਰ ਇੱਕ ਆਸਟਰੇਲੀਆ ਦਰਮਿਆਨ ਸਾਹ ਰੋਕ ਕੇਣ ਵਾਲੇ ਦੂਸਰੇ ਸੈਮੀਫਾਈਨਲ ‘ਚ ਨਿਰਧਾਰਤ ਸਮੇਂ ਤੱਕ 2-2 ਨਾਲ ਬਰਾਬਰੀ ਤੋਂ ਬਾਅਦ  ਪੈਨਲਟੀ ਸ਼ੂਟ ਆਊਟ ਰਾਹੀਂ ਹੋਏ ਫੈਸਲੇ ‘ਚ ਹਾਲੈਂਡ ਨੇ 4-3 ਨਾਲ ਜਿੱਤ ਹਾਸਲ ਕਰਕੇ ਖ਼ਿਤਾਬੀ ਮੁਕਾਬਲੇ ਲਈ ਸ਼ੰਖਨਾਦ ਕੀਤਾ

 
ਬੈਲਜੀਅਮ ਨੇ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਈ ਹੈ ਜਦੋਂਕਿ ਇੰਗਲੈਂਡ ਨੂੰ ਲਗਾਤਾਰ ਤੀਸਰੀ ਵਾਰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਬੈਲਜ਼ੀਅਮ ਨੇ ਚਾਰ ਗੋਲ ਤਾਂ ਸਿਰਫ਼ 42ਵੇਂ, 45ਵੇਂ,50ਵੇਂ,53ਵੇਂ ਮਿੰਟ ‘ਚ ਸਿਰਫ਼ 11 ਮਿੰਟਾਂ ਦੇ ਫ਼ਰਕ ‘ਚ ਕੀਤੇ

 
ਦੂਸਰੇ ਸੈਮੀਫਾਈਨਲ ‘ਚ ਹਾਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9ਵੇਂ ਅਤੇ 20ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਆਸਟਰੇਲੀਆ ਨੇ ਦੂਸਰੇ ਅੱਧ ‘ਚ ਜ਼ਬਰਦਸਤ ਵਾਪਸੀ ਕਰਦੇ ਹੋਏ ਮੈਚ ਨੂੰ 2-2 ‘ਤੇ ਖ਼ਤਮ ਕੀਤਾ ਬਾਅਦ ‘ਚ ਪੈਨਲਟੀ ਸ਼ੂਟਆਊਟ ‘ਚ ਹਾਲੈਂਡ ਨੇ ਵਿਸ਼ਵ ਨੰਬਰ ਇੱਕ ਟੀਮ ਅਤੇ ਦੋ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਹਾਰ ਲਈ ਮਜ਼ਬੂਰ ਕਰ ਦਿੱਤਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।