ਰਾਜਭਵਨ ਤੋਂ ਪਹਿਲਾਂ ਪੁਲਿਸ ਨੇ ਸਪਾ ਦਾ ਪੈਦਲ ਮਾਰਚ ਰੋਕਿਆ, ਧਰਨੇ ’ਤੇ ਬੈਠੇ ਅਖਿਲੇਸ਼

ਰਾਜਭਵਨ ਤੋਂ ਪਹਿਲਾਂ ਪੁਲਿਸ ਨੇ ਸਪਾ ਦਾ ਪੈਦਲ ਮਾਰਚ ਰੋਕਿਆ, ਧਰਨੇ ’ਤੇ ਬੈਠੇ ਅਖਿਲੇਸ਼

ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਵਿੱਚ, ਮਹਿੰਗਾਈ ਅਤੇ ਬੇਰੁਜ਼ਗਾਰੀ ਸਮੇਤ ਮੁੱਦਿਆਂ ਨੂੰ ਲੈ ਕੇ ਸੋਮਵਾਰ ਨੂੰ ਵਿਧਾਨ ਸਭਾ ਵੱਲ ਪੈਦਲ ਮਾਰਚ ਕਰ ਰਹੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਸਮੇਤ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਪੁਲਿਸ ਸੁਰੱਖਿਆ ਕਾਰਨਾਂ ਕਰਕੇ ਰਾਜ ਭਵਨ ਅੱਗੇ ਰੋਕ ਦਿੱਤਾ ਗਿਆ। ਅਖਿਲੇਸ਼ ਦੀ ਅਗਵਾਈ ’ਚ ਸਪਾ ਵਿਧਾਇਕ ਸੋਮਵਾਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ’ਚ ਹਿੱਸਾ ਲੈਣ ਲਈ ਪੈਦਲ ਮਾਰਚ ਕਰਦੇ ਹੋਏ ਵਿਧਾਨ ਭਵਨ ਵੱਲ ਜਾ ਰਹੇ ਸਨ। ਥੋੜਾ ਅੱਗੇ ਵਧਣ ਤੋਂ ਬਾਅਦ ਪੁਲਿਸ ਨੇ ਬੈਰੀਕੇਡ ਲਗਾ ਦਿੱਤੇ ਅਤੇ ਅਖਿਲੇਸ਼ ਅਤੇ ਸਪਾ ਦੇ ਹੋਰ ਵਿਧਾਇਕਾਂ ਨੂੰ ਰਾਜ ਭਵਨ ਅੱਗੇ ਰੋਕ ਲਿਆ।

ਸਪਾ ਵਿਧਾਇਕ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਰੋਸ ਜ਼ਾਹਰ ਕਰਦੇ ਹੋਏ ਅੱਗੇ ਮਾਰਚ ਕਰ ਰਹੇ ਸਨ। ਐਸਪੀ ਦਫ਼ਤਰ ਤੋਂ ਕੁਝ ਦੂਰੀ ’ਤੇ ਜਾ ਕੇ ਹੀ ਉਸ ਨੂੰ ਰੋਕ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੈਦਲ ਮਾਰਚ ਕਰਨ ਤੋਂ ਵਰਜਿਆ। ਪੁਲਿਸ ਵੱਲੋਂ ਅੱਗੇ ਵਧਣ ਦੀ ਇਜਾਜ਼ਤ ਨਾ ਦਿੱਤੇ ਜਾਣ ’ਤੇ ਅਖਿਲੇਸ਼ ਸਮੇਤ ਸਪਾ ਦੇ ਸਾਰੇ ਵਿਧਾਇਕ ਸੜਕ ’ਤੇ ਹੀ ਧਰਨੇ ’ਤੇ ਬੈਠ ਗਏ। ਪੁਲਿਸ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here