Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨਵਾਂ ਸਾਲ ਆਉਣ ਵਾਲਾ ਹੈ, ਜਦਕਿ ਪੰਜਾਬ ਸਰਕਾਰ ਨੇ ਸੂਬੇ ਦੇ ਬਜ਼ੁਰਗਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਲਈ ਹੈ, ਹਾਸਲ ਹੋਏ ਵੇਰਵਿਆਂ ਮੁਤਾਬਕ ਸਰਕਾਰ ਨੇ ‘ਆਯੂਸ਼ਮਾਨ ਜੀਵਨ ਵੰਦਨਾ ਯੋਜਨਾ’ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ।
ਇਹ ਖਬਰ ਵੀ ਪੜ੍ਹੋ : Dallewal Hunger Strike: ਡੱਲੇਵਾਲ ਦੀ ਹਾਲਤ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਜਾਰੀ ਕੀਤੇ ਹੁਕਮ, ਕਿਸਾਨਾਂ ਵਿਰੋਧ ਵਿੱ…
ਬਜ਼ੁਰਗਾਂ ਨੂੰ ਮਿਲੇਗਾ 5 ਲੱਖ ਦਾ ਮੁਫ਼ਤ ਇਲਾਜ਼ | Punjab News
ਇਸ ਸਕੀਮ ਤਹਿਤ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਣਗੇ। ਇਸ ਕਾਰਨ ਪੰਜਾਬ ’ਚ ਅਜਿਹੇ 32 ਲੱਖ ਬਜ਼ੁਰਗਾਂ ਦੀ ਸ਼ਨਾਖਤ ਕੀਤੀ ਗਈ ਹੈ ਤੇ ਸਿਹਤ ਵਿਭਾਗ ਦੀ ਸਟੇਟ ਹੈਲਥ ਏਜੰਸੀ ਨੇ ਇਸ ਸਕੀਮ ਦੀ ਫਾਈਲ ਤਿਆਰ ਕਰਕੇ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ। ਇਸ ਯੋਜਨਾ ਤਹਿਤ, ਲਾਭਪਾਤਰੀ ਆਪਣੇ ਇਲਾਜ ਲਈ 770 ਮਾਨਤਾ ਪ੍ਰਾਪਤ ਹਸਪਤਾਲਾਂ ’ਚੋਂ ਚੋਣ ਕਰ ਸਕਦੇ ਹਨ। Punjab News
ਸਕੀਮ ਦਾ ਲਾਭ ਲੈਣ ਲਈ ਐਪ ਵੀ ਕੀਤਾ ਜਾ ਰਿਹੈ ਤਿਆਰ
ਤੁਹਾਨੂੰ ਦੱਸ ਦੇਈਏ ਕਿ ਸੂਬੇ ’ਚ 12 ਲੱਖ ਸੀਨੀਅਰ ਸਿਟੀਜ਼ਨ ਪਹਿਲਾਂ ਹੀ ਆਯੁਸ਼ਮਾਨ ਯੋਜਨਾ ਤਹਿਤ ਰਜਿਸਟਰਡ ਹਨ, ਹੁਣ ਉਨ੍ਹਾਂ ਦੀ ਵੱਖਰੀ ਸ਼੍ਰੇਣੀ ‘ਆਯੂਸ਼ਮਾਨ ਵੰਦਨਾ ਯੋਜਨਾ’ ਤਹਿਤ ਬਣਾਈ ਜਾਵੇਗੀ। ਸਿਹਤ ਵਿਭਾਗ ਵੱਲੋਂ ਯੂਆਈਡੀ ਰਾਹੀਂ ਬਜ਼ੁਰਗਾਂ ਦੀ ਪਛਾਣ ਦੇ ਆਧਾਰ ’ਤੇ ਕੀਤੇ ਗਏ ਹਨ। 70 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕ ਇਸ ਸਕੀਮ ਕਾਰਡ ਲਈ ਯੋਗ ਹਨ। ਆਨਲਾਈਨ ਰਜਿਸਟ੍ਰੇਸ਼ਨ ਲਈ, ਤੁਸੀਂ www.beneficial.gov.in ’ਤੇ ਅਰਜ਼ੀ ਦੇ ਸਕਦੇ ਹੋ। ਹਾਸਲ ਹੋਏ ਵੇਰਵਿਆਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਇੱਕ ਐਪ ਵੀ ਤਿਆਰ ਕੀਤੀ ਜਾ ਰਹੀ ਹੈ, ਜੋ ਕਿ ਲਗਭਗ ਤਿਆਰ ਹੈ। ਇਸ ਦੇ ਤਿਆਰ ਹੋਣ ਤੋਂ ਬਾਅਦ ਇਸ ਦੀ ਜਾਣਕਾਰੀ ਵੀ ਲੋਕਾਂ ਨੂੰ ਉਪਲਬਧ ਕਰਵਾਈ ਜਾਵੇਗੀ।