ਸਾਵਧਾਨ! ਟੈਟੂ ਬਣਵਾਉਣ ਨਾਲ ਹੋ ਸਕਦੈ ਕੈਂਸਰ

Tattoo

ਸਾਵਧਾਨ! ਕਿਤੇ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਨਹੀਂ? ਬਹੁਤ ਸਾਰੇ ਲੋਕ ਸਰੀਰ ਦੇ ਵੱਖ-ਵੱਖ ਭਾਗਾਂ ਉੱਤੇ ਟੈਟੂ ਬਣਵਾਉਣ ਦੇ ਸ਼ੌਕੀਨ ਹੁੰਦੇ ਹਨ। ਖਾਸ ਕਰਕੇ ਨੌਜਵਾਨਾਂ ਵਿੱਚ ਟੈਟੂ ਬਣਵਾਉਣ ਦਾ ਕ੍ਰੇਜ ਹੈ। ਸਰੀਰ ’ਤੇ ਟੈਟੂ ਬਣਵਾਉਣ ਦਾ ਰਿਵਾਜ ਅੱਜ ਤੋਂ ਨਹੀਂ ਸਗੋਂ ਸਦੀਆਂ ਪੁਰਾਣਾ ਹੈ। ਇਹ ਰੁਝਾਨ 18ਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ, ਜੋ ਹੁਣ ਪੂਰੀ ਦੁਨੀਆ ਵਿੱਚ ਫੈਸ਼ਨ ਦਾ ਹਿੱਸਾ ਬਣ ਚੁੱਕਾ ਹੈ। (Tattoo)

ਪੱਛਮੀ ਦੇਸ਼ਾਂ ’ਚ ਲੋਕ ਟੈਟੂ ਬਣਵਾਉਣਾ ਪਸੰਦ ਕਰਦੇ ਹਨ ਪਰ ਹੁਣ ਭਾਰਤ ’ਚ ਵੀ ਟੈਟੂ ਬਣਵਾਉਣ ਲਈ ਲੋਕਾਂ ’ਚ ਕਾਫੀ ਕ੍ਰੇਜ ਹੈ। ਭਾਰਤ ਵਿੱਚ, ਪਿਛਲੇ ਕੁਝ ਸਾਲਾਂ ਵਿੱਚ ਟੈਟੂ ਬਣਵਾਉਣ ਦਾ ਰੁਝਾਨ ਬਹੁਤ ਤੇਜੀ ਨਾਲ ਵਧਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਟੈਟੂ ਬਣਾਉਂਦੇ ਸਮੇਂ ਲਾਪਰਵਾਹੀ ਤੁਹਾਨੂੰ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਬਣਾ ਸਕਦੀ ਹੈ? ਜੇਕਰ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਇਸ ਦੇ ਸਰੀਰ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਰੂਰ ਜਾਣ ਲੈਣਾ ਚਾਹੀਦਾ ਹੈ।

ਆਓ ਜਾਣਦੇ ਹਾਂ ਟੈਟੂ ਕੀ ਹੈ? | Tattoo

ਟੈਟੂ ਇੱਕ ਸਥਾਈ ਨਿਸ਼ਾਨ ਹੈ, ਜੋ ਸਰੀਰ ਦੇ ਕਿਸੇ ਭਾਗ ਦੀ ਚਮੜੀ ’ਤੇ ਬਣਾਇਆ ਜਾਂਦਾ ਹੈ। ਇਸ ਵਿਚ ਚਮੜੀ ਦੀ ਉੱਪਰਲੀ ਪਰਤ ਦੇ ਅੰਦਰ ਵੱਖ-ਵੱਖ ਰੰਗਾਂ ਦੇ ਪਿਗਮੈਂਟ ਪਾਏ ਜਾਂਦੇ ਹਨ। ਚਮੜੀ ਦੇ ਹੇਠਾਂ ਇਹ ਰੰਗ ਜ਼ਿਆਦਾਤਰ ਅਨੱਸਥੀਸੀਆ (ਬੇਹੋਸ਼ੀ ਜਾਂ ਸੁੰਨ ਕਰਨ) ਤੋਂ ਬਿਨਾਂ ਦਿੱਤਾ ਜਾਂਦਾ ਹੈ ਕਿਉਂਕਿ ਇਹ ਬਹੁਤ ਦਰਦਨਾਕ ਨਹੀਂ ਹੁੰਦਾ। ਕੁਝ ਲੋਕਾਂ ਨੂੰ ਇਸ ਵਿੱਚ ਥੋੜ੍ਹਾ ਜਿਹਾ ਖੂਨ ਵੀ ਨਿੱਕਲ ਸਕਦਾ ਹੈ। ਜਿਸ ਕਾਰਨ ਤੁਸੀਂ ਕਈ ਵਾਰ ਸੰਕਰਮਿਤ ਵੀ ਹੋ ਸਕਦੇ ਹੋ। ਸਰੀਰ ’ਤੇ ਟੈਟੂ ਬਣਵਾਉਣਾ ਤੁਹਾਨੂੰ ਆਕਰਸ਼ਕ ਤਾਂ ਬਣਾ ਸਕਦਾ ਹੈ ਪਰ ਇਸ ਨਾਲ ਤੁਹਾਡੇ ਸਰੀਰ ਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਟੈਟੂ ਬਣਾਉਣਾ ਸਟਾਈਲਿਸ਼ ਘੱਟ ਹੈ ਅਤੇ ਸਿਹਤ ਲਈ ਜ਼ਿਆਦਾ ਖਤਰਨਾਕ ਹੈ। ਇਹ ਚਮੜੀ ਦੇ ਕੈਂਸਰ ਤੋਂ ਲੈ ਕੇ ਇਨਫੈਕਸ਼ਨ ਅਤੇ ਐਲਰਜੀ ਦੇ ਖਤਰੇ ਨੂੰ ਵਧਾਉਂਦਾ ਹੈ।

ਆਓ ਜਾਣਦੇ ਹਾਂ ਟੈਟੂ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ | Tattoo

ਅਸਥਾਈ ਅਤੇ ਸਥਾਈ ਦੋਵੇਂ ਤਰ੍ਹਾਂ ਦੇ ਟੈਟੂ ਸਿਹਤ ਲਈ ਖਤਰਨਾਕ ਹਨ। ਇਸ ਨਾਲ ਚਮੜੀ ਦੀ ਸਮੱਸਿਆ ਹੁੰਦੀ ਹੈ। ਇਸ ਦਾ ਮੁੱਖ ਕਾਰਨ ਟੈਟੂ ਦੀ ਸਿਆਹੀ ਵਿੱਚ ਮਰਕਰੀ, ਆਰਸੈਨਿਕ, ਐਲੂਮੀਨੀਅਮ, ਕੋਬਾਲਟ ਵਰਗੇ ਹਾਨੀਕਾਰਕ ਰਸਾਇਣਾਂ ਦੀ ਮੌਜੂਦਗੀ ਹੈ। ਇਹ ਸਿਹਤ ਲਈ ਬਹੁਤ ਖਤਰਨਾਕ ਹਨ। ਇਸ ਨਾਲ ਕੈਂਸਰ ਦਾ ਖਤਰਾ ਵੀ ਵਧ ਜਾਂਦਾ ਹੈ। ਅਸਟਰੇਲੀਆ ਦੇ ਅਤੇ ਹੋਰ ਬਹੁਤ ਸਾਰੇ ਮਾਹਿਰਾਂ ਦੁਆਰਾ ਕੀਤੇ ਅਧਿਐਨਾਂ ਨੇ ਦਿੱਤੀ ਜਾਣਕਾਰੀ ਅਨੁਸਾਰ, ਹਰ ਟੈਟੂ ਦੀ ਸਿਆਹੀ ਵਿੱਚ ਕਾਰਸੀਨੋਜਨਿਕ ਰਸਾਇਣ ਹੁੰਦੇ ਹਨ, ਜੋ ਸਿਹਤ ਲਈ ਬਹੁਤ ਗੰਭੀਰ ਹੋ ਸਕਦੇ ਹਨ। ਟੈਟੂ ਦੀ ਸਿਆਹੀ ਵਿੱਚ ਐਲੂਮੀਨੀਅਮ ਅਤੇ ਕੋਬਾਲਟ ਹੁੰਦਾ ਹੈ। ਇਹ ਤੁਹਾਡੀ ਚਮੜੀ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ।

ਇਹ ਵੀ ਪੜ੍ਹੋ : ਸਰਕਾਰ ਦੀ ਨਵੀਂ ਸਕੀਮ ਦਾ 10 ਹਜ਼ਾਰ ਕਿਸਾਨਾਂ ਨੂੰ ਮਿਲੇਗਾ ਲਾਭ

ਕਈ ਮਾਹਿਰ ਕਹਿੰਦੇ ਹਨ ਕਿ ਟੈਟੂ ਚਮੜੀ ਦੇ ਕੈਂਸਰ ਦਾ ਕਾਰਨ ਬਣ ਸਕਦੇ ਹਨ। ਟੈਟੂ ਦੀ ਸਿਆਹੀ ਵਿੱਚ ਮੌਜੂਦ ਕੁਝ ਤੱਤ ਕੈਂਸਰ ਦਾ ਕਾਰਨ ਬਣ ਸਕਦੇ ਹਨ। ਟੈਟੂ ਬਣਾਉਣ ਲਈ ਵਰਤੀ ਜਾਣ ਵਾਲੀ ਕਾਲੀ ਸਿਆਹੀ ਖਾਸ ਤੌਰ ’ਤੇ ਖਤਰਨਾਕ ਹੈ ਕਿਉਂਕਿ ਇਸ ਵਿੱਚ ਬੈਂਜੋਪਾਇਰੀਨ ਦਾ ਉੱਚ ਪੱਧਰ ਹੁੰਦਾ ਹੈ। ਇਹ ਤੱਤ ਕਾਰਸੀਨੋਜਨਿਕ (ਕੈਂਸਰ ਪੈਦਾ ਕਰਨ ਵਾਲੇ ਤੱਤ) ਹਨ ਅਤੇ ਇਸ ਕਿਸਮ ਦਾ ਕੈਂਸਰ ਘਾਤਕ ਸਾਬਤ ਹੋ ਸਕਦਾ ਹੈ। ਟੈਟੂ ਕਾਰਨ ਖੂਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਵੀ ਇੱਕ ਵੱਡਾ ਸਵਾਲ ਹੈ ਅਤੇ ਚਿੰਤਾ ਦਾ ਵਿਸ਼ਾ ਹੈ। ਟੈਟੂ ਬਣਵਾਉਣ ਲਈ ਵਰਤੀਆਂ ਜਾਂਦੀਆਂ ਸੂਈਆਂ ਦਾ ਇੱਕ-ਦੂਜੇ ਨਾਲ ਸਾਂਝਾ ਹੋਣਾ ਵੀ ਇਸ ਪਿੱਛੇ ਵੱਡਾ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਸੂਈਆਂ ਅਤੇ ਰੰਗ ਦੀ ਸਫਾਈ, ਟੈਟੂ ਬਣਾਉਣ ਵਾਲੇ ਵਿਅਕਤੀ ਨੇ ਦਸਤਾਨੇ ਪਹਿਨੇ ਹਨ ਜਾਂ ਨਹੀਂ, ਇਹ ਸਭ ਕੁਝ ਵੀ ਮਾਇਨੇ ਰੱਖਦਾ ਹੈ।

ਇੱਕੋ ਸੂਈ ਨੂੰ ਇੱਕ ਤੋਂ ਵੱਧ ਵਾਰ ਤੇ ਵੱਖ-ਵੱਖ ਲੋਕਾਂ ਲਈ ਵਰਤਣ ਨਾਲ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਟੈਟੂ ਬਣਵਾਉਣ ਨਾਲ ਵਿਅਕਤੀ ਵਿੱਚ ਐਲਰਜੀ ਪੈਦਾ ਹੋ ਸਕਦੀ ਹੈ ਤੇ ਇਹ ਸਮੱਸਿਆ ਟੈਟੂ ਬਣਵਾਉਣ ਤੋਂ ਕਈ ਸਾਲਾਂ ਬਾਅਦ ਵੀ ਸ਼ੁਰੂ ਹੋ ਸਕਦੀ ਹੈ। ਇਸ ਸਥਿਤੀ ਦੇ ਲੱਛਣ ਟੈਟੂ ਵਾਲੇ ਹਿੱਸੇ ’ਤੇ ਧੱਫੜ ਤੋਂ ਲੈ ਕੇ ਰੈਸਿਜ ਤੱਕ ਵੀ ਹੋ ਸਕਦੇ ਹਨ। ਇੱਕ ਰਿਪੋਰਟ ਅਨੁਸਾਰ ਯੂਪੀ ਦੇ ਵਾਰਾਣਸੀ ਵਿੱਚ 14 ਲੋਕਾਂ ਨੂੰ ਟੈਟੂ ਬਣਵਾਉਣ ਤੋਂ ਬਾਅਦ ਐਚ.ਆਈ.ਵੀ. ਪੋਜਿਟਿਵ ਹੋ ਗਿਆ। ਮੈਡੀਕਲ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਟੈਟੂ ਬਣਵਾਉਣ ਲਈ ਵਰਤੀ ਗਈ ਸੂਈ ’ਚ ਇਨਫੈਕਸਨ ਸੀ ਅਤੇ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਸੀ। (Tattoo)

ਇਹ ਵੀ ਪੜ੍ਹੋ : ਡਿਪਟੀ ਡਾਇਰੈਕਟਰ ਫ਼ਿਰੋਜ਼ਪੁਰ ਨੇ ਰਾਤ ਸਮੇਂ ਗੁਰੂਹਰਸਹਾਏ ਸ਼ਹਿਰ ਦਾ ਦੌਰਾ ਕੀਤਾ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਟੈਟੂ ਬਣਾਉਣ ਲਈ ਵਰਤੀ ਗਈ ਸੂਈ ਅਤੇ ਲਾਪਰਵਾਹੀ ਕਾਰਨ ਐਚ.ਆਈ.ਵੀ. ਹੋਇਆ ਹੈ। ਇਸੇ ਲਈ ਟੈਟੂ ਬਣਵਾਉਣ ਤੋਂ ਪਹਿਲਾਂ ਸੂਈ ਦੀ ਵਰਤੋਂ ’ਤੇ ਧਿਆਨ ਜਰੂਰ ਰੱਖੋ ਕਿ ਵਰਤੀ ਜਾ ਰਹੀ ਸੂਈ ਨਵੀਂ ਹੈ ਜਾਂ ਪਹਿਲਾਂ ਹੀ ਵਰਤੀ ਜਾ ਚੁੱਕੀ ਹੈ। ਇਸ ਨਾਲ ਤੁਹਾਡੀ ਚਮੜੀ ਅਤੇ ਮਾਸਪੇਸ਼ੀਆਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਅਸਲ ਵਿੱਚ, ਕੁਝ ਅਜਿਹੇ ਡਿਜਾਈਨ ਹਨ ਜਿਨ੍ਹਾਂ ਵਿੱਚ ਸੂਈ ਤੁਹਾਡੇ ਸਰੀਰ ਵਿੱਚ ਡੂੰਘੇ ਵਿੰਨ੍ਹ ਜਾਂਦੀ ਹੈ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ’ਤੇ ਤੁਹਾਡੇ ਸਰੀਰ ’ਤੇ ਤਿਲ ਹੈ, ਉਸ ਜਗ੍ਹਾ ’ਤੇ ਟੈਟੂ ਨਾ ਬਣਵਾਓ।

ਹੈਪੇਟਾਈਟਸ ਬੀ ਦਾ ਵੀ ਖਤਰਾ | Tattoo

ਜੇਕਰ ਤੁਸੀਂ ਟੈਟੂ ਬਣਵਾਉਣ ਜਾ ਰਹੇ ਹੋ, ਤਾਂ ਪਹਿਲਾਂ ਹੈਪੇਟਾਈਟਸ ਬੀ ਦਾ ਟੀਕਾ ਲਗਵਾਉਣਾ ਯਕੀਨੀ ਬਣਾਓ। ਹਮੇਸਾ ਯਾਦ ਰੱਖੋ ਕਿ ਟੈਟੂ ਸਪੈਸ਼ਲਿਸਟ ਤੋਂ ਹੀ ਬਣਵਾਓ। ਅਸਲ ਵਿੱਚ ਟੈਟੂ ਬਣਾਉਣ ਦੇ ਮਾਹਿਰ ਸਫਾਈ ਅਤੇ ਉਪਕਰਨਾਂ ਦਾ ਖਾਸ ਧਿਆਨ ਰੱਖਦੇ ਹਨ। ਇਸ ਦੇ ਨਾਲ ਹੀ ਜਿੱਥੇ ਤੁਸੀਂ ਟੈਟੂ ਬਣਵਾਉਂਦੇ ਹੋ, ਉੱਥੇ ਹਰ ਰੋਜ ਐਂਟੀਬਾਇਓਟਿਕ ਕਰੀਮ ਲਗਾਓ। ਇਸ ਤੋਂ ਇਲਾਵਾ ਜੇਕਰ ਤੁਸੀਂ ਐਲਰਜੀ ਜਾਂ ਐਂਟੀ-ਇਨਫੈਕਸਨ ਦੀ ਦਵਾਈ ਲੈਂਦੇ ਹੋ ਤਾਂ ਵੀ ਟੈਟੂ ਬਣਾਉਂਦੇ ਸਮੇਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਗਰਭ ਅਵਸਥਾ ਦੌਰਾਨ ਵੀ ਟੈਟੂ ਨਹੀਂ ਬਣਵਾਉਣਾ ਚਾਹੀਦਾ। ਮਾਹਿਰਾਂ ਅਨੁਸਾਰ ਟੈਟੂ ਬਣਵਾਉਣ ਨਾਲ ਹੈਪੇਟਾਈਟਸ ਬੀ ਦਾ ਖਤਰਾ ਵਧ ਜਾਂਦਾ ਹੈ। ਇਸ ਦੇ ਨਾਲ ਹੀ ਮਾਸਪੇਸ਼ੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਟੈਟੂ ਦੀ ਸੂਈ ਮਾਸਪੇਸ਼ੀਆਂ ਤੱਕ ਜਾਂਦੀ ਹੈ। ਇਸ ਤੋਂ ਬਚਾਅ ਲਈ ਟੈਟੂ ਬਣਵਾਉਣ ਤੋਂ ਪਹਿਲਾਂ ਹੈਪੇਟਾਈਟਸ ਬੀ ਦਾ ਟੀਕਾ ਜਰੂਰ ਲਗਵਾਓ। ਜਿੰਨਾ ਸੰਭਵ ਹੋਵੇ, ਸਰੀਰ ਦੇ ਕਿਸੇ ਵੀ ਭਾਗ ’ਤੇ ਟੈਟੂ ਬਣਵਾਉਣ ਤੋਂ ਗੁਰੇਜ ਕਰੋ।