Nature Conservation: ਇੱਕ ਸਿਹਤਮੰਦ ਤੇ ਸੰਤੁਲਿਤ ਸਮਾਜ ਦੀ ਨੀਂਹ ਇੱਕ ਸਿਹਤਮੰਦ ਵਾਤਾਵਰਨ ਹੈ ਅਸੀਂ ਸਿਰਫ਼ ਕੁਦਰਤ ਦੇ ਉਪਭੋਗਤਾ ਹੀ ਨਹੀਂ, ਸਗੋਂ ਇਸਦੇ ਰੱਖਿਅਕ ਵੀ ਹਾਂ। ਜੇਕਰ ਅਸੀਂ ਕੁਦਰਤ ਵਾਲੇ ਪਾਸਿਓ ਅਵੇਸਲੇ ਹੋਏ ਅਤੇ ਹੁਣ ਵੀ ਨਾ ਜਾਗੇ ਤਾਂ ਕੁਦਰਤ ਸਾਨੂੰ ਆਪਣੇ ਢੰਗ ਨਾਲ ਜਗਾਵੇਗੀ ਤੇ ਉਦੋਂ ਇਹ ਜਾਗਣਾ ਬਹੁਤ ਮਹਿੰਗਾ ਸਾਬਤ ਹੋ ਸਕਦਾ ਹੈ। ਇਸ ਲਈ ਕੁਦਰਤ ਨੂੰ ਇਸ ਦੀ ਅਸਲ ਸਥਿਤੀ ਵਿੱਚ ਵਾਪਸ ਲਿਆਉਣਾ, ਮੁਰਦਾ ਜਾਂ ਅਕਿਰਿਆਸ਼ੀਲ ਕੁਦਰਤੀ ਪ੍ਰਣਾਲੀਆਂ ਨੂੰ ਮੁੜ ਸੁਰਜੀਤ ਕਰਨਾ ਅਤੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕਰਨਾ ਜੋ ਟਿਕਾਊ ਵਿਕਾਸ, ਹਰੀ ਊਰਜਾ ਅਤੇ ਮਨੁੱਖ-ਕੁਦਰਤ ਸਹਿ-ਹੋਂਦ ’ਤੇ ਅਧਾਰਿਤ ਹੈ, ਇਹ ਬਹੁਤ ਜ਼ਰੂਰੀ ਹੈ। Nature Conservation
ਇਹ ਖਬਰ ਵੀ ਪੜ੍ਹੋ : Drug Bust In Punjab: ਪੁਲਿਸ ਵੱਲੋਂ ਨਸ਼ਾ ਸਪਲਾਈ ਦੇ ਅੰਤਰਰਾਜੀ ਰੈਕਟ ਦਾ ਪਰਦਾਫਾਸ਼
ਅਸੀਂ ਸਿਰਫ ਮੱਦਦ ਕਰਕੇ ਕੁਦਰਤ ਸਿਰ ਕੋਈ ਅਹਿਸਾਨ ਨਹੀਂ ਕਰ ਰਹੇ, ਸਗੋਂ ਕੁਦਰਤ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾ ਰਹੇ ਹਾਂ, ਕਿਉਂਕਿ ਸਾਡੀ ਜੀਵਨਸ਼ੈਲੀ ਹੀ ਕੁਦਰਤੀ ਵਸੀਲਿਆਂ ਦੀ ਸਭ ਤੋਂ ਵੱਡੀ ਉਪਭੋਗਤਾ ਰਹੀ ਹੈ ਵਰਤਮਾਨ ਯੁੱਗ ਵਿੱਚ ਉਦਯੋਗੀਕਰਨ, ਅੰਨ੍ਹੇਵਾਹ ਸ਼ਹਿਰੀਕਰਨ, ਜੰਗਲਾਂ ਦੀ ਕਟਾਈ, ਪਾਣੀ ਅਤੇ ਹਵਾ ਪ੍ਰਦੂਸ਼ਣ, ਪਲਾਸਟਿਕ ਦੀ ਬਹੁਤ ਜ਼ਿਆਦਾ ਵਰਤੋਂ ਤੇ ਜਲਵਾਯੂ ਬਦਲਾਅ ਨੇ ਕੁਦਰਤ ਦੇ ਸੰਤੁਲਨ ਨੂੰ ਵਿਗਾੜ ਦਿੱਤਾ ਹੈ। ਹਰ ਸਾਲ ਲੱਖਾਂ ਏਕੜ ਜੰਗਲ ਤਬਾਹ ਹੋ ਰਹੇ ਹਨ, ਸੈਂਕੜੇ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ ਤੇ ਕੁਦਰਤੀ ਆਫ਼ਤਾਂ ਲਗਾਤਾਰ ਵਧ ਰਹੀਆਂ ਹਨ। ਇਹ ਸਥਿਤੀ ਨਾ ਸਿਰਫ਼ ਜੈਵ ਵਿਭਿੰਨਤਾ ਨੂੰ ਤਬਾਹ ਕਰ ਰਹੀ ਹੈ।
ਸਗੋਂ ਮਨੁੱਖੀ ਹੋਂਦ ਲਈ ਸਿੱਧਾ ਖ਼ਤਰਾ ਵੀ ਬਣ ਚੁੱਕੀ ਹੈ। ਭਾਰਤ ਦੀ ਕੁਦਰਤ ਚੁਣੌਤੀਆਂ ਭਰੀ ਹੈ, ਇੱਕ ਚਿੰਤਾ ਹੈ, ਇੱਕ ਸੰਕਟ ਹੈ, ਲੱਗਦਾ ਹੈ ਜਿਵੇਂ ਕੁਝ ਅਧੂਰਾ ਹੈ ਕਿਉਂਕਿ ਤੁਸੀਂ ਨਾ ਤਾਂ ਆਪਣੀ ਇੱਛਾ ਅਨੁਸਾਰ ਖੁੱਲ੍ਹੀ ਸਾਫ਼ ਹਵਾ ਵਿੱਚ ਸਾਹ ਲੈ ਸਕਦੇ ਹੋ ਅਤੇ ਨਾ ਹੀ ਤੁਸੀਂ ਪੀਣ ਲਈ ਸ਼ੁੱਧ ਪਾਣੀ ਪ੍ਰਾਪਤ ਕਰ ਸਕਦੇ ਹੋ 2000ਵੀਂ ਸੰਸਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਕਰੋੜਾਂ ਲੋਕ ਹੁਣ ਵੀ ਸ਼ੁੱਧ ਪਾਣੀ ਤੋਂ ਵਾਂਝੇ ਹਨ ਰਸਾਇਣਕ ਖੇਤੀਬਾੜੀ, ਪਲਾਸਟਿਕ ਪ੍ਰਦੂਸ਼ਣ, ਮਾਈਨਿੰਗ ਕਾਰਨ ਪੈਦਾ ਹੋਇਆ ਜਲ ਪ੍ਰਦੂਸ਼ਣ- ਇਨ੍ਹਾਂ ਨਾਲ ਨਦੀਆਂ, ਤਲਾਬ, ਜ਼ਮੀਨ ਹੇਠਲਾ ਪਾਣੀ, ਕੁਦਰਤ ਸਭ ਦੂਸ਼ਿਤ ਹੋ ਰਹੇ ਹਨ। Nature Conservation
ਟਿਕਾਊ ਪਾਣੀ ਸੁਰੱਖਿਆ ਦਾ ਮਤਲਬ ਹੈ ਹਰ ਪਰਿਵਾਰ ਨੂੰ ਸਾਫ਼, ਲੋੜੀਂਦਾ ਤੇ ਪਹੁੰਚਯੋਗ ਪਾਣੀ ਮਿਲਣਾ ਚਾਹੀਦਾ ਹੈ। ਸਾਫ਼ ਹਵਾ ਤੇ ਸ਼ੁੱਧ ਪਾਣੀ ਕੈਂਸਰ, ਦਿਲ ਦੇ ਦੌਰੇ, ਅਧਰੰਗ, ਛੂਤ ਦੀਆਂ ਅਤੇ ਪੁਰਾਣੀਆਂ ਬਿਮਾਰੀਆਂ ਨੂੰ ਰੋਕਦੇ ਹਨ। ਸਿਹਤਮੰਦ ਜੀਵਨਸ਼ੈਲੀ ਤੇ ਨਿਰੋਗੀ ਸਮਾਜ ਆਰਥਿਕਤਾ ਲਈ ਉਪਜਾਊ ਹੈ। ਜੀਵਨ ਦੇ ਤਿੰਨ ਬੁਨਿਆਦੀ ਤੱਤ ਹਨ- ਹਵਾ, ਪਾਣੀ ਤੇ ਧਰਤੀ। ਕੁਦਰਤ ਦੀ ਸੰਭਾਲ ਨਾ ਸਿਰਫ਼ ਸਾਡੀ ਹੋਂਦ ਨਾਲ ਜੁੜੀ ਹੈ, ਸਗੋਂ ਮਾਨਵਤਾ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ। ਅੱਜ ਦੇ ਯੁੱਗ ਵਿੱਚ ਜਿਸ ਤੇਜ਼ ਰਫ਼ਤਾਰ ਨਾਲ ਵਿਕਾਸ ਹੋ ਰਿਹਾ ਹੈ, ਉਸੇ ਭੱਜ-ਦੌੜ ਵਿੱਚ ਕੁਦਰਤ ’ਤੇ ਤਰ੍ਹਾਂ-ਤਰ੍ਹਾਂ ਦੇ ਵਾਰ ਹੋ ਰਹੇ ਹਨ। Nature Conservation
ਰੂਸ-ਯੂਕਰੇਨ ਯੁੱਧ, ਹਮਾਸ-ਇਜ਼ਰਾਈਲ ਯੁੱਧ, ਥਾਈਲੈਂਡ-ਕੰਬੋਡੀਆ ਯੁੱਧ, ਦਿੱਲੀ ਦਾ ਉੱਚ ਪ੍ਰਦੂਸ਼ਣ ਸੂਚਕ ਅੰਕ, ਅਮਰੀਕਾ ਦੇ ਜੰਗਲਾਂ ਦੇ ਧੂੰਏਂ ਕਾਰਨ ਪ੍ਰਦੂਸ਼ਿਤ ਹਵਾ, ਵਧਦਾ ਵਾਹਨ ਪ੍ਰਦੂਸ਼ਣ, ਇਹ ਸਭ ਦਰਸਾਉਂਦੇ ਹਨ ਕਿ ਕੁਦਰਤ ਪ੍ਰਦੂਸ਼ਿਤ ਹੋ ਰਹੀ ਹੈ ਦੁਨੀਆ ਭਰ ਦੇ 2.2 ਬਿਲੀਅਨ ਲੋਕਾਂ ਕੋਲ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਪਹੁੰਚ ਨਹੀਂ ਹੈ। ਅੱਜ, ਜਲਵਾਯੂ ਬਦਲਾਅ ਕਾਰਨ ਗਲੇਸ਼ੀਅਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਪਿਘਲ ਰਹੇ ਹਨ। ਅਰਬਾਂ ਲੋਕਾਂ ਲਈ ਪਿਘਲੇ ਹੋਏ ਪਾਣੀ ਦਾ ਪ੍ਰਵਾਹ ਬਦਲ ਰਿਹਾ ਹੈ, ਜਿਸ ਕਾਰਨ ਹੜ੍ਹ, ਸੋਕਾ, ਜ਼ਮੀਨ ਖਿਸਕਣ ਤੇ ਸਮੁੰਦਰ ਦਾ ਪੱਧਰ ਵਧ ਰਿਹਾ ਹੈ।
ਅਣਗਿਣਤ ਭਾਈਚਾਰੇ ਤੇ ਵਾਤਾਵਰਨ ਪ੍ਰਣਾਲੀਆਂ ਤਬਾਹੀ ਦੇ ਖ਼ਤਰੇ ਵਿੱਚ ਹਨ। ਕਾਰਬਨ ਨਿਕਾਸੀ ’ਚ ਵਿਸ਼ਵ ਕਟੌਤੀ ਤੇ ਸੁੰਗੜਦੇ ਗਲੇਸ਼ੀਅਰਾਂ ਦੇ ਅਨੁਕੂਲ ਹੋਣ ਲਈ ਸਥਾਨਕ ਰਣਨੀਤੀਆਂ ਜ਼ਰੂਰੀ ਹਨ। ਦੁਨੀਆਂ ਦੀ ਅਬਾਦੀ ਅੱਠ ਅਰਬ ਤੋਂ ਜ਼ਿਆਦਾ ਹੋ ਚੁੱਕੀ ਹੈ ਇਸ ਵਿੱਚੋਂ ਲਗਭਗ ਅੱਧੇ ਲੋਕਾਂ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਮਹੀਨਾ ਪਾਣੀ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਜਲਵਾਯੂ ਬਦਲਾਅ ਕਾਰਨ ਸੰਨ 2000 ਤੋਂ ਹੜ੍ਹ ਦੀਆਂ ਘਟਨਾਵਾਂ ਵਿੱਚ 134 ਫੀਸਦੀ ਵਾਧਾ ਹੋਇਆ ਹੈ ਤੇ ਸੋਕੇ ਦੀ ਮਿਆਦ ਵਿੱਚ 29 ਫੀਸਦੀ ਵਾਧਾ ਹੋਇਆ ਹੈ। ਪੈਕਟ ਅਤੇ ਬੋਤਲਬੰਦ ਪਾਣੀ ਅੱਜ ਵਿਕਾਸ ਦੇ ਪ੍ਰਤੀਕ ਚਿੰਨ੍ਹ ਬਣਦੇ ਜਾ ਰਹੇ ਹਨ। Nature Conservation
ਆਪਣੇ ਵਸੀਲਿਆਂ ਪ੍ਰਤੀ ਸਾਡੀ ਲਾਪਰਵਾਹੀ ਆਪਣੀਆਂ ਮੁੱਢਲੀਆਂ ਲੋੜਾਂ ਨੂੰ ਬਜ਼ਾਰਵਾਦ ਦੇ ਹਵਾਲੇ ਕਰ ਦੇਣ ਦੇ ਰਾਹ ਨੂੰ ਆਸਾਨ ਕਰ ਰਹੀ ਹੈ ਨਿੱਜੀ ਪਹਿਲ ਦੇ ਰੂਪ ਵਿੱਚ ਕੁਦਰਤ ਦੇ ਪ੍ਰਤੀ ਪ੍ਰੇਮ ਨੂੰ ਦਰਸਾਉਂਦੇ ਹੋਏ ਜਿੰਨਾ ਹੋ ਸਕੇ ਕੁਦਰਤੀ ਵਸੀਲਿਆਂ ਦੀ ਸੰਜਮ ਨਾਲ ਵਰਤੋਂ ਕਰੀਏ ਰਹਿੰਦ-ਖੂੰਹਦ ਵਿਉਂਤਬੰਦੀ, ਮੁੜ-ਵਰਤੋਂ ਅਤੇ ਰੀਸਾਈਕਲਿੰਗ ਨੂੰ ਅਪਣਾਈਏ। ਹਰ ਸਾਲ ਘੱਟੋ-ਘੱਟ ਇੱਕ ਰੁੱਖ ਲਾਈਏ ਅਤੇ ਉਸ ਦਾ ਪਾਲਣ-ਪੋਸ਼ਣ ਕਰੀਏ। ਪਾਣੀ, ਹਵਾ ਤੇ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੀਏ। ਕੁਦਰਤ ਪ੍ਰਤੀ ਇੱਕ ਸੁਚੇਤ, ਸੰਵੇਦਨਸ਼ੀਲ ਅਤੇ ਸਮਰਪਿਤ ਦ੍ਰਿਸ਼ਟੀਕੋਣ ਪਹੁੰਚ ਅਪਣਾਈਏ। ਕੁਦਰਤ ਸਾਨੂੰ ਆਪਣੇ ਨਾਲ ਨਵਾਂ ਰਿਸ਼ਤਾ ਬਣਾਉਣ ਦਾ ਮੌਕਾ ਦਿੰਦੀ ਹੈ।
ਇੱਕ ਅਜਿਹਾ ਰਿਸ਼ਤਾ ਜਿਸ ਵਿੱਚ ਅਸੀਂ ਸਿਰਫ਼ ਉਪਭੋਗਤਾ ਹੀ ਨਹੀਂ, ਸਗੋਂ ਰੱਖਿਅਕ ਅਤੇ ਸਹਿ ਯਾਤਰੀ ਬਣੀਏ ਜੇਕਰ ਅਸੀਂ ਕੁਦਰਤ ਨਾਲ ਤਾਲਮੇਲ ਵਿੱਚ ਰਹਿੰਦੇ ਹਾਂ, ਤਾਂ ਕੁਦਰਤ ਸਾਨੂੰ ਜੀਵਨ, ਸਿਹਤ ਅਤੇ ਖੁਸ਼ਹਾਲੀ ਵੀ ਪ੍ਰਦਾਨ ਕਰੇਗੀ। ਕੁਦਰਤ ਸਾਡੀ ਮਾਂ ਹੈ, ਇਸ ਦਾ ਸਤਿਕਾਰ ਕਰੀਏ, ਨਾ ਕਿ ਅਪਮਾਨ ਕਰੀਏ, ਉਸ ਦੇ ਜ਼ਖ਼ਮਾਂ ਨੂੰ ਠੀਕ ਕਰੀਏ, ਨਾ ਕਿ ਉਹਨਾਂ ਨੂੰ ਹੋਰ ਨਾ ਵਧਾਈਏ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕੁਦਰਤ ਨਾਲ ਜੁੜੀਏ, ਤਾਂ ਕਿ ਇੱਕ ਹਰੀ, ਸੁਰੱਖਿਅਤ ਅਤੇ ਸੁੰਦਰ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪੀ ਜਾ ਸਕੇ। ਇਸ ਲਈ, ਹਰ ਰਾਜਨੀਤਿਕ ਪਾਰਟੀ, ਸਰਕਾਰ ਅਤੇ ਹਰ ਇਨਸਾਨ ਨੂੰ ਆਪਣੀ ਬਣਣੀ ਬਣਦੀ ਜਿੰਮੇਵਾਰੀ ਨਿਭਾਉਣੀ ਪਏਗੀ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਲਲਿਤ ਗਰਗ