ਐਨਡੀਆਰਐਫ ਤੇ ਫਾਇਰ ਬ੍ਰਿਗੇਡ ਨੇ ਭਾਰੀ ਮੁਸ਼ੱਕਤ ਨਾਲ ਬੁਝਾਈ ਅੱਗ | Bathinda News
ਬਠਿੰਡਾ (ਸੁਖਜੀਤ ਮਾਨ)। ਇੱਥੋਂ ਦੇ ਬੀਬੀ ਵਾਲਾ ਰੋਡ ’ਤੇ ਸਥਿਤ ਇੱਕ ਤਿੰਨ ਮੰਜਿਲਾ ਬਿਜਲੀ ਵਾਲੀ ਦੁਕਾਨ ਨੂੰ ਲੰਘੀ ਰਾਤ ਭਿਆਨਕ ਅੱਗ ਲੱਗ ਗਈ। ਅੱਗ ਐਨੀਂ ਜ਼ਿਆਦਾ ਤੇਜ ਸੀ ਕਿ ਦੋ ਦਰਜ਼ਨ ਤੋਂ ਵੱਧ ਗੱਡੀਆਂ ਦੀ ਮੱਦਦ ਨਾਲ ਭਾਰੀ ਮੁਸ਼ੱਕਤ ਕਰਕੇ ਅੱਗ ’ਤੇ ਕਾਬੂ ਪਾਇਆ ਗਿਆ। ਪਤਾ ਲੱਗਿਆ ਹੈ ਕਿ ਦੁਕਾਨ ’ਚ ਅੱਗ ਬੁਝਾਊ ਯੰਤਰ ਵਗੈਰਾ ਵੀ ਨਹੀਂ ਲੱਗੇ ਹੋਏ ਸੀ, ਜਿਸ ਸਬੰਧੀ ਫਾਇਰ ਬ੍ਰਿਗੇਡ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। Bathinda News
ਵੇਰਵਿਆਂ ਮੁਤਾਬਿਕ ਬੀਬੀ ਵਾਲਾ ਰੋਡ ’ਤੇ ਦਰਸ਼ਨ ਇਲੈਕਟ੍ਰਿਕ ਸਟੋਰ ’ਚ ਲੰਘੀ ਰਾਤ ਅੱਗ ਲੱਗ ਗਈ। ਪਤਾ ਲੱਗਿਆ ਹੈ ਕਿ ਇਹ ਅੱਗ ਕਰੀਬ 1 ਵਜੇ ਲੱਗੀ ਸੀ । ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਮਲਾ ਅੱਗ ਬੁਝਾਊ ਗੱਡੀਆਂ ਲੈ ਕੇ ਮੌਕੇ ’ਤੇ ਅੱਗ ਬੁਝਾਉਣ ’ਚ ਜੁਟ ਗਿਆ। ਕਰੀਬ ਦੋ ਦਰਜ਼ਨ ਗੱਡੀਆਂ ਅੱਗ ਬੁਝਾਉਣ ’ਚ ਲਗਾਤਾਰ ਜੁਟੀਆਂ ਰਹੀਆਂ ਪਰ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। Bathinda News
ਸਥਿਤੀ ਹੋਰ ਭਿਆਨਕ ਹੁੰਦਿਆਂ ਦੇਖ ਕੇ ਐਨਡੀਆਰਐਫ ਦੀ ਟੀਮ ਅਤੇ ਐਨਐਫਐਲ ਦੀ ਟੀਮ ਵੀ ਮੌਕੇ ’ਤੇ ਬੁਲਾਈ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 2 ਵਜੇ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਅੱਗ ਨਾਲ ਦੁਕਾਨ ਦਾ ਸ਼ਟਰ ਬਿਲਕੁਲ ਲਾਲ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰ ਫਾਇਰ ਸੇਫਟੀ ਦਾ ਕੋਈ ਇੰਤਜਾਮ ਨਹੀਂ ਸੀ ਜਿਸ ਦੁਕਾਨ ’ਚ ਅੱਗ ਲੱਗੀ ਹੈ, ਉਸ ਦੁਕਾਨ ਦੇ ਨਾਲ ਵਾਲੀ ਦੁਕਾਨ ’ਚ ਵੀ ਤਰੇੜਾਂ ਆ ਗਈਆਂ।
Bathinda News
ਅਧਿਕਾਰੀ ਨੇ ਦੱਸਿਆ ਕਿ ਦੁਕਾਨ ’ਚ ਫਾਇਰ ਸੇਫਟੀ ਪ੍ਰਬੰਧ ਨਾ ਹੋਣ ਕਰਕੇ ਦੁਕਾਨ ਸੰਚਾਲਕਾਂ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਫਾਇਰ ਸੇਫਟੀ ਪ੍ਰਬੰਧ ਕਰਨ ਲਈ ਕਿਹਾ ਜਾਵੇਗਾ। ਮੌਕੇ ’ਤੇ ਮੌਜੂਦ ਥਾਣਾ ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਨੇ ਦੱਸਿਆ ਕਿ ਪੀਸੀਆਰ ਦੀ ਟੀਮ ਨੂੰ ਰਾਤ ਕਰੀਬ 1:30 ਵਜੇ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਸਬੰਧਿਤ ਥਾਣੇ ਨੂੰ ਸੂਚਿਤ ਕੀਤਾ ਪੀਸੀਆਰ ਅਤੇ ਥਾਣੇ ਦੀਆਂ ਟੀਮਾਂ ਵੱਲੋਂ ਦੁਕਾਨ ਦੇ ਸ਼ਟਰ ਭੰਨੇ ਗਏ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦਸਤੇ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕੀਤਾ।
ਭਿਆਨਕ ਅੱਗ ਹੋਣ ਕਰਕੇ ਐਨਐਫਐਲ ਦੀ ਟੀਮ ਤੋਂ ਇਲਾਵਾ ਐਨਡੀਆਰਐਫ ਦੀ ਟੀਮ ਵੀ ਬੁਲਾਉਣੀ ਪਈ। ਕਰੀਬ 20-25 ਫਾਇਰ ਬ੍ਰਿਗੇਡ ਗੱਡੀਆ ਦੀ ਸਹਾਇਤਾ ਨਾਲ ਅੱਗ ਕੰਟਰੋਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਾਲੀ ਨੁਕਸਾਲ ਤੋਂ ਬਿਨ੍ਹਾਂ ਹੋਰ ਕਿਸੇ ਨੁਕਸਾਨ ਤੋਂ ਬਚਾਅ ਰਿਹਾ।
Read Also : Reunite With Family: ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲਾਪਤਾ ਲੜਕੀ ਨੂੰ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨਾਲ ਮਿਲਵਾਇਆ