ਬਠਿੰਡਾ ਚੋਣ ਕਮਿਸ਼ਨ ਦੀ ਟੀਮ ਨੇ ਲੱਖਾਂ ਰੁਪਏ ਦੀ ਰਕਮ ਕੀਤੀ ਜ਼ਬਤ

Bathinda-News
ਬਠਿੰਡਾ: ਜਬਤ ਕੀਤਾ ਪੈਸਿਆਂ ਵਾਲਾ ਡੱਬਾ ਦਿਖਾਉਂਦੇ ਹੋਏ ਮੁਲਾਜ਼ਮ।

ਲੋਕ ਸਭਾ ਚੋਣਾਂ ਦੌਰਾਨ ਕੋਈ ਵੀ ਵਿਅਕਤੀ ਪੰਜਾਹ ਹਜ਼ਾਰ ਰੁਪਏ ਤੋਂ ਵੱਧ ਨਾਲ ਨਹੀਂ ਲਿਜਾ ਸਕਦਾ (Bathinda News)

(ਅਸ਼ੋਕ ਗਰਗ) ਬਠਿੰਡਾ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਲਗਾਤਾਰ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਚੋਣ ਕਮਿਸ਼ਨ ਬਠਿੰਡਾ ਦੀ ਫਲਾਇੰਗ ਸਕੋਡ ਟੀਮ ਵੱਲੋਂ ਚੈਕਿੰਗ ਦੌਰਾਨ ਲੱਖਾਂ ਰੁਪਏ ਦੀ ਰਕਮ ਜ਼ਬਤ ਕੀਤੀ ਗਈ। ਇਸ ਸਬੰਧੀ ਨੋਡਲ ਅਫਸਰ ਅਰੁਣਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਕੋਈ ਵੀ ਵਿਅਕਤੀ ਪੰਜਾਹ ਹਜ਼ਾਰ ਰੁਪਏ ਤੋਂ ਵੱਧ ਨਾਲ ਨਹੀਂ ਲਿਜਾ ਸਕਦਾ। ਇਸ ਤਹਿਤ ਉਨ੍ਹਾਂ ਵੱਲੋਂ ਲਗਾਤਾਰ ਟੀਮ ਸਮੇਤ ਚੈਕਿੰਗ ਕੀਤੀ ਜਾ ਰਹੀ ਹੈ। Bathinda News

ਬੀਤੇ ਕੱਲ ਅਤੇ ਅੱਜ ਚੈਕਿੰਗ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਵਿਅਕਤੀਆਂ ਕੋਲੋਂ 32 ਲੱਖ 32 ਹਜ਼ਾਰ ਦੀ ਰਕਮ ਫੜੀ ਗਈ। ਉਨ੍ਹਾਂ ਦੱਸਿਆ ਕਿ ਇਹ ਰਕਮ ਖਜਾਨੇ ਵਿੱਚ ਜਮ੍ਹਾ ਕਰਵਾ ਦਿੱਤੀ ਹੈ। ਜੇਕਰ ਇਹ ਵਿਅਕਤੀ ਆਪਣੀ ਰਕਮ ਸਬੰਧੀ ਪੁਖਤਾ ਸਬੂਤ ਦੇ ਦਿੰਦੇ ਹਨ ਤਾਂ ਉਨ੍ਹਾਂ ਦੀ ਸਾਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ। Bathinda News

Bathinda-News
ਬਠਿੰਡਾ: ਜਬਤ ਕੀਤਾ ਪੈਸਿਆਂ ਵਾਲਾ ਡੱਬਾ ਦਿਖਾਉਂਦੇ ਹੋਏ ਮੁਲਾਜ਼ਮ।

ਇਹ ਵੀ ਪੜ੍ਹੋ: ਪਿੰਡ ਮਹਿਤਾ ਦਾ ਅਗਨੀਵੀਰ ਜੰਮੂ ਕਸ਼ਮੀਰ ’ਚ ਸ਼ਹੀਦ

ਉਨ੍ਹਾਂ ਦੱਸਿਆ ਕਿ ਅੱਜ ਇੱਕ ਵਿਅਕਤੀ ਕੋਲੋਂ ਪੰਚੀ ਲੱਖ ਅਤੇ ਇੱਕ ਕੋਲੋਂ ਇੱਕ ਲੱਖ ਸਤਾਨਵੇ ਹਜ਼ਾਰ ਰੁਪਏ ਫੜੇ ਹਨ, ਇਸ ਤੋਂ ਪਹਿਲਾਂ ਦੋ ਪਾਰਟੀਆਂ ਤੋਂ ਪੰਜ ਲੱਖ ਪੈਂਤੀ ਹਜ਼ਾਰ ਰੁਪਏ ਫੜੇ ਸਨ।  ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਚੋਣਾਂ ਦੌਰਾਨ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਆਪਣੇ ਕੋਲ ਰਕਮ ਰੱਖਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।