ਪਿੰਡ ਮਹਿਤਾ ਦਾ ਅਗਨੀਵੀਰ ਜੰਮੂ ਕਸ਼ਮੀਰ ’ਚ ਸ਼ਹੀਦ

Agniveer Martyred News
ਫੋਟੋ ਫਾਈਲ ਸੁਖਵਿੰਦਰ ਸਿੰਘ

ਸ਼ਹੀਦ ਦਾ ਪਿਤਾ ਨੈਬ ਸਿੰਘ ਵੀ ਦੇ ਚੁੱਕਿਆ ਹੈ ਫੌਜ ’ਚ ਆਪਣੀਆਂ ਸੇਵਾਵਾਂ

(ਰਮਨੀਕ ਬੱਤਾ) ਭਦੌੜ। ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤਪਾ ਤੋਂ ਥੋੜ੍ਹੀ ਦੂਰ ਪਿੰਡ ਮਹਿਤਾ ਦੇ ਫੌਜੀ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਰਿਟਾਇਰ ਸੂਬੇਦਾਰ ਨੈਬ ਸਿੰਘ ਦੇ ਜੰਮੂ-ਕਸ਼ਮੀਰ ’ਚ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸ਼ਹੀਦ ਸੁਖਵਿੰਦਰ ਸਿੰਘ ਇੱਕ ਸਾਲ 11 ਮਹੀਨੇ ਪਹਿਲਾਂ ਫੌਜ ’ਚ ਅਗਨੀ ਵੀਰ ਭਰਤੀ ਹੋਇਆ ਸੀ ਜਿਸ ਦੀ ਡਿਊਟੀ ਜੰਮੂ ਕਸ਼ਮੀਰ ਦੇ ਕਾਲੂ ਚੱਕ ਚਾਰ ਸਿਖਲਾਈ ਆਲ ਯੂਨਿਟ ਵਿੱਚ ਤੈਨਾਤ ਸੀ ਅਤੇ ਇਸ ਦੇ ਪਿਤਾ ਰਿਟਾਇਰਡ ਨਾਇਬ ਸੂਬੇਦਾਰ ਨੈਬ ਸਿੰਘ ਮਹਿਤਾ ਵੀ ਦੇਸ਼ ਦੀ ਸੇਵਾ ਕਰ ਚੁੱਕੇ ਹਨ। Agniveer Martyred News

ਮਾਤਾ ਪਿਤਾ ਨੇ ਸੁਖਵਿੰਦਰ ਸਿੰਘ ਨੂੰ ਸਿੱਖਿਆ ਪ੍ਰਾਪਤ ਕਰਵਾ ਕੇ ਫੌਜ ਵਿਚ ਆਗਨੀਵੀਰ ਭਰਤੀ ਕਰਵਾਇਆ ਸੀ ਪਰ ਇਹ ਨਹੀਂ ਸੀ ਪਤਾ ਕਿ ਉਹ ਇੱਕ ਸਾਲ 11 ਮਹੀਨਿਆਂ ਬਾਅਦ ਸ਼ਹੀਦ ਹੋ ਜਾਵੇਗਾ। ਜਿਉਂ ਹੀ ਇਸ ਦੁੱਖਦਾਈ ਖ਼ਬਰ ਦਾ ਪਿੰਡ ਅਤੇ ਆਲੇ ਦੁਆਲੇ ’ਚ ਪਤਾ ਲੱਗਿਆ ਤਾਂ ਸੋਗ ਦੀ ਲਹਿਰ ਦੋੜ ਗਈ।

ਸ਼ਹੀਦ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਫੌਜ ਦੇ ਜਵਾਨਾਂ ਵੱਲੋਂ ਪਿੰਡ ਮਹਿਤਾ ਦੇ ਸਮਸ਼ਾਨ ਘਾਟ ਵਿੱਚ ਲਿਆਂਦੀ ਗਈ ਜਿੱਥੇ ਐਸਡੀਐਮ ਮੈਡਮ ਪੂਨਮਪ੍ਰੀਤ ਕੌਰ, ਡੀਐਸਪੀ ਡਾਕਟਰ ਮਾਨਵਜੀਤ ਸਿੰਘ ਸਿੱਧੂ, ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਫੌਜ ਦੇ ਸੂਬੇਦਾਰ ਪਰਸਨ ਸਿੰਘ, ਹੌਲਦਾਰ ਦਰਸ਼ਨ ਸਿੰਘ, ਆਸ਼ਿਕ ਖਾਨ ਤੋਂ ਇਲਾਵਾ ਪਿੰਡਾਂ ਦੇ ਪੰਚ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਅਗਨੀ ਉਹਨਾਂ ਦੇ ਪਿਤਾ ਨੈਬ ਸਿੰਘ ਵੱਲੋਂ ਦਿੱਤੀ ਗਈ। ਸਮਸ਼ਾਨ ਘਾਟ ਵਿੱਚ ਸਾਰਿਆਂ ਦੀਆਂ ਅੱਖਾਂ ਨਮ ਸਨ। ਉਹਨਾਂ ਦੇ ਮਾਤਾ ਰਣਜੀਤ ਕੌਰ ਦਾ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮ੍ਰਿਤਕ ਦਾ ਭਰਾ ਕੈਨੇਡਾ ਗਿਆ ਹੋਇਆ ਹੈ। Agniveer Martyred News

ਇਹ ਵੀ ਪੜ੍ਹੋ: ਪ੍ਰਸਿੱਧ ਯੂਟਿਊਬਰ Angry Rantman ਦਾ ਦੇਹਾਂਤ

ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਉਹਨਾਂ ਦੇ ਓਐਸਡੀ ਨਾਲ ਗੱਲ ਕਰਕੇ ਜੋ ਵੀ ਪਰਿਵਾਰ ਨੂੰ ਬਣਦਾ ਮੁਆਵਜ਼ਾ ਹੋਏਗਾ ਉਹ ਦਿਵਾਇਆ ਜਾਵੇਗਾ। ਇਸ ਮੌਕੇ ਐਸਡੀਐਮ ਮੈਡਮ ਪੂਨਮਪ੍ਰੀਤ ਕੌਰ ਨੇ ਕਿਹਾ ਕਿ ਕਾਗਜੀ ਕਾਰਵਾਈ ਕਰਕੇ ਉਹ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਤੇ ਜੋ ਵੀ ਪਰਿਵਾਰ ਦਾ ਬਣਦਾ ਹੱਕ ਹੋਵੇਗਾ ਉਨ੍ਹਾਂ ਨੂੰ ਹਰ ਹਾਲ ’ਚ ਦਿੱਤਾ ਜਾਵੇਗਾ। ਇਸ ਮੌਕੇ ਫੌਜ, ਪੁਲਿਸ ਅਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।