ਸਾਧ-ਸੰਗਤ ਨੇ ਘਿਓ ਦੇ ਦੀਵੇ ਬਾਲ ਕੇ ਤੇ ਆਤਿਸ਼ਬਾਜ਼ੀ ਨਾਲ ਕੀਤਾ ਸਵਾਗਤ
ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਬਲਾਕਾਂ ਦੇ ਸੇਵਾਦਾਰਾਂ ਦਾ ਸਨਮਾਨ
ਬਰਨਾਵਾ, (ਸੱਚ ਕਹੂੰ ਨਿਊਜ਼) ਨਵੇਂ ਸਾਲ 2017 ਦੇ ਨਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਦੇ ਬੜੌਤ ‘ਚ ਪਾਂਡਵ ਨਗਰੀ ਬਰਨਾਵਾ ਸਥਿੱਤ ਸ਼ਾਹ ਸਤਿਨਾਮ ਜੀ ਆਸ਼ਰਮ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦਾ ਪਵਿੱਤਰ ਆਗਮਨ ਯੂਪੀ ਤੇ ਉੱਤਰਾਖੰਡ ਦੀ ਸਾਧ-ਸੰਗਤ ਦੇ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਇਆ ਸ਼ਨਿੱਚਰਵਾਰ ਨੂੰ ਜਿਉਂ ਹੀ ਪੂਜਨੀਕ ਗੁਰੂ ਜੀ ਬਰਨਾਵਾ ਪਧਾਰੇ ਤਾਂ ਸਾਧ-ਸੰਗਤ ਦੀ ਖੁਸ਼ੀਆ ਦਾ ਟਿਕਾਣਾ ਨਾ ਰਿਹਾ
ਪੂਜਨੀਕ ਗੁਰੂ ਜੀ ਦੇ ਪਵਿੱਤਰ ਆਗਮਨ ‘ਤੇ ਸਥਾਨਕ ਸਾਧ-ਸੰਗਤ ਨੇ ਘਿਓ ਦੇ ਦੀਵੇ ਬਾਲ ਕੇ ਢੋਲ-ਨਗਾਗਿੜਆਂ ਦੀ ਥਾਪ ‘ਤੇ ਨੱਚ-ਗਾ ਕੇ ਤੇ ਆਤਿਸ਼ਬਾਜ਼ੀ ਨਾਲ ਸਵਾਗਤ ਕੀਤਾ ਆਸ਼ਰਮ ਦਾ ਚੱਪਾ-ਚੱਪਾ ਮਹਿਕ ਉੱਠਿਆ ਹਰ ਕੋਈ ਆਪਣੇ ਮੁਰਸ਼ਿਦ ਦੀ ਇੱਕ ਝਲਕ ਪਾਉਣ ਲਈ ਬੇਤਾਬ ਦਿਖਾਈ ਦੇ ਰਿਹਾ ਸੀ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਦਰਸ਼ਨ ਅਭਿਲਾਸ਼ੀ ਸਾਧ-ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤੇ ਉਨ੍ਹਾਂ ਦੀ ਰਾਜ਼ੀ-ਖੁਸ਼ੀ ਵੀ ਪੁੱਛੀ ਰੂਹਾਨੀ ਮਜਲਸ ਦੌਰਾਨ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਬਲਾਕਾਂ ਦੇ ਸੇਵਾਦਾਰਾਂ ਨੂੰ ਟਰਾਫੀਆਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਭਲਕੇ ਆਸ਼ਰਮ ‘ਚ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਪਵਿੱਤਰ ਭੰਡਾਰਾ ਧੂਮ-ਧਾਮ ਨਾਲ ਤੇ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ
ਪਵਿੱਤਰ ਭੰਡਾਰੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਆਸ਼ਰਮ ‘ਚ ਸਾਧ-ਸੰਗਤ ਦੇ ਆਉਣ ਸਿਲਸਿਲਾ ਜਾਰੀ ਹੈ ਸ਼ਨਿੱਚਰਵਾਰ ਦੇਰ ਸ਼ਾਮ ਤੱਕ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਆਸ-ਪਾਸ ਤੋਂ ਲੱਖਾਂ ਦੀ ਤਾਦਾਦ ‘ਚ ਸਾਧ-ਸੰਗਤ ਆਸ਼ਰਮ ਪਹੁੰਚ ਚੁੱਕੀ ਸੀ ਪਵਿੱਤਰ ਭੰਡਾਰੇ ਦੇ ਮੱਦੇਨਜ਼ਰ ਆਸ਼ਰਮ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਆਸ਼ਰਮ ਦੀ ਸੁੰਦਰਤਾ ਵੇਖਣਯੋਗ ਹੈ ਆਸ਼ਰਮ ਵੱਲ ਆਉਣ ਵਾਲੇ ਸਾਰੇ ਮਾਰਗਾਂ ‘ਤੇ ਸਵਾਗਤੀ ਗੇਟ ਬਣਾਏ ਗਏ ਹਨ ਪਵਿੱਤਰ ਭੰਡਾਰੇ ਦੇ ਸ਼ੁੱਭ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਹਾਨੀ ਸਤਿਸੰਗ ਫ਼ਰਮਾਉਣਗੇ ਤੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਨਗੇ ਇਸ ਮੌਕੇ ਰੂਹਾਨੀ ਜਾਮ ਵੀ ਪਿਆਇਆ ਜਾਵੇਗਾ
ਦੇਣਾ ਹੈ ਤਾਂ 100 ਫੀਸਦੀ ਬਚਨ ਮੰਨਣ ਦਾ ਤੋਹਫਾ ਦਿਓ
ਬਰਨਾਵਾ ਇਹ ਜਨਵਰੀ ਦਾ ਮਹੀਨਾ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਦਾਤਾ, ਰਹਿਬਰ, ਸਾਈ, ਜਿਨ੍ਹਾਂ ਸੱਚਾ ਸੌਦਾ ਬਣਾਇਆ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪਾਕ-ਪਵਿੱਤਰ ਅਤਵਾਰ ਮਹੀਨਾ ਹੈ, ਪੂਰੀ ਸਾਧ-ਸੰਗਤ ਖੁਸ਼ੀ, ਉਤਸ਼ਾਹ ਤੇ ਧੂਮ-ਧਾਮ ਨਾਲ ਅਵਤਾਰ ਮਹੀਨੇ ਨੂੰ ਮਨਾਉਂਦੀ ਹੈ ਤੇ ਇਹ ਮਨਾਇਆ ਵੀ ਕਿਉਂ ਨਾ ਜਾਵੇ, ਜਿਸ ਦਾਤਾ ਸਤਿਗੁਰੂ ਨੇ ਜ਼ਿੰਦਗੀ ਬਦਲ ਦਿੱਤੀ, ਨਰਕ ਵਰਗੀ ਜ਼ਿੰਦਗੀ ਨੂੰ ਸਵਰਗ ਬਣਾ ਦਿੱਤਾ
ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਦੁਪਹਿਰ ਬਾਅਦ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਵਿਖੇ ਰੂਹਾਨੀ ਮਜਲਸ ਦੌਰਾਨ ਫ਼ਰਮਾਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦਾਤਾ ਰਹਿਬਰ ਨੇ ਆਤਮਾ ਨੂੰ ਪਰਮਾਤਮਾ ਨੂੰ ਮਿਲਣ ਦਾ ਰਸਤਾ ਦਿਖਾ ਦਿੱਤਾ, ਵਿਗੜੇ ਹੋਇਆ ਨੂੰ ਇਨਸਾਨ ਬਣਾ ਦਿੱਤਾ, ਡਿੱਗੇ ਹੋਇਆਂ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ, ਅਜਿਹੇ ਸਤਿਗੁਰੂ ਦਾਤਾ ਦਾ ਸ਼ੁਕਰਾਨਾ, ਧੰਨਵਾਦ ਜਿੰਨਾ ਕੀਤਾ ਜਾਵੇ ਓਨਾ ਘੱਟ ਸਾਧ-ਸੰਗਤ ਗਾ ਕੇ, ਨੱਚ ਕੇ , ਖੁਸ਼ੀ ਮਨਾ ਕੇ ਆਪਣੇ ਸਤਿਗੁਰੂ ਦਾ ਸ਼ੁਕਰਾਨਾ ਕਰਦੀ ਹੈ
ਆਪ ਜੀ ਨੇ ਫ਼ਰਮਾਇਆ ਕਿ ਜਦੋਂ ਸਤਿਗੁਰੂ ਦਾ ਗੁਣਗਾਨ ਕਰਦੋ ਹੋ, ਸ਼ੁਕਰਾਨਾਂ ਕਰਦੇ ਹੋ ਤਾਂ ਮਰਿਆਦਾ ‘ਚ 100 ਫੀਸਦੀ ਰਹਿਣਾ ਚਾਹੀਦਾ ਹੈ ਮਰਿਆਦਾ ਤੋਂ ਬਾਹਰ ਜਾ ਕੇ ਖੁਸ਼ੀ ਮਨਾਈ ਜਾਂਦੀ ਹੈ ਉਹ ਮਨਮਤੇ ਹੁੰਦੀ ਹੈ ਤੇ ਮਨ ਦੀ ਖੁਸ਼ੀ ਕਦੇ ਆਤਮਾ ਨੂੰ ਨਹੀਂ ਆਉਂਦੀ ਇਸ ਲਈ ਜੋ ਬੋਲਿਆ ਜਾਵੇ, ਜੋ ਕਿਹਾ ਜਾਵੇ ਉਸ ‘ਤੇ ਅਮਲ ਕੀਤਾ ਜਾਵੇ ਬਚਨ ਸੰਤ ਪੀਰ-ਫ਼ਕੀਰ ਦੇ ਹੁੰਦੇ ਹਨ ਤਾਂ ਉਸ ਪੀਰ-ਫ਼ਕੀਰ ਦੇ ਬਚਨਾਂ ‘ਤੇ ਜੋ ਅਮਲ ਕਰਦਾ ਹੈ
ਉਹੀ ਇਨਸਾਨ ਦੋਵਾਂ ਜਹਾਨ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਅਜਿਹੀ ਗੱਲ ਦੱਸੀ, ਅਜਿਹੇ ਬਚਨ ਦੱਸੇ ਜਿਨ੍ਹਾਂ ‘ਤੇ ਇੱਕ ਛੋਟਾ ਜਿਹਾ ਬੱਚਾ ਵੀ ਅਮਲ ਕਰਕੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਹਾਸਲ ਕਰ ਸਕਦਾ ਹੈ ਅਜਿਹਾ ਸੌਖਾ ਰੂਹਾਨੀਅਤ ਦਾ ਰਸਤਾ ਜਿਸ ਨੇ ਵੀ ਅਪਣਾਇਆ ਉਹ ਖੁਸ਼ੀਆਂ ਨਾਲ ਮਾਲਾਮਾਲ ਹੋ ਗਿਆ ਤੇ ਇਹ ਖੁਸ਼ੀਆਂ ਟੈਂਪਰੇਰੀ ਨਹੀਂ ਹੁੰਦੀਆਂ, ਪਰਮਾਨੈਂਟ ਹੁੰਦੀਆਂ ਹਨ, ਹਮੇਸ਼ਾ ਬਣੀਆਂ ਰਹਿੰਦੀਆਂ ਹਨ ਬਸ ਇਨਸਾਨ ਗਲਤੀਆਂ ਨਾ ਕਰੇ, ਇਨਸਾਨ ਬਚਨਾਂ ‘ਤੇ 100 ਫੀਸਦੀ ਅਮਲ ਕਰੇ ਤਾਂ ਇਨਸਾਨ ਨੂੰ ਅੰਦਰੋਂ ਬਾਹਰੋਂ ਕਿਸੇ ਤਰ੍ਹਾਂ ਦੀ ਕੋਈ ਕੰਮੀ ਨਹੀਂ ਆਉਂਦੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਸੋਚਦਾ ਹੈ ਮੈਂ ਤੋਹਫ਼ਾ ਦੇਣਾ ਹੈ, ਕਿਉਂਕਿ ਦੁਨੀਆ ‘ਚ ਕਿਸੇ ਦਾ ਜਨਮਦਿਨ ਮਨਾਉਂਦੇ ਹੋ ਤਾਂ ਉਸ ‘ਤੇ ਕੋਈ ਤੋਹਫਾ ਦਿੰਦੇ ਹੋ ਅਤੇ ਮੁਰੀਦ ਜੇਕਰ ਤੋਹਫ਼ਾ ਦੇਣਾ ਚਾਹੁੰਦੇ ਹਨ ਤਾਂ ਗੁਰੂ-ਪੀਰ ਫ਼ਕੀਰ ਦੇ ਬਚਨਾਂ ਨੂੰ 100 ਫੀਸਦੀ ਮੰਨਣਾ,
ਇਸ ਤੋਂ ਵਧੀਆ ਤੋਹਫ਼ਾ ਇੱਕ ਮੁਰੀਦ ਆਪਣੇ ਮੁਰਸ਼ਿਦ-ਏ-ਕਾਮਲ ਨੂੰ ਦੇ ਹੀ ਨਹੀਂ ਸਕਦਾ ਤਾਂ ਤੁਸੀਂ ਨਵੇਂ ਸਾਲ ‘ਚ ਸੱਚੇ ਦਾਤਾ ਰਹਿਬਰ ਦੇ ਅਵਤਾਰ ਮਹੀਨੇ ‘ਚ ਪ੍ਰਣ ਕਰੋ ਕਿ ਹਾਂ ਮੈਂ ਆਪਣੇ ਸਤਿਗੁਰੂ ਦੇ ਬਚਨਾਂ ‘ਤੇ 100 ਫੀਸਦੀ ਅਮਲ ਕਰਾਂਗਾ, 100 ਫੀਸਦੀ ਬਚਨਾਂ ਨੂੰ ਮੰਨਾਂਗਾ ਜੋ ਲੋਕ ਅਜਿਹਾ ਸੋਚਣਗੇ, ਅਮਲ ਕਰਨਗੇ ਉਨ੍ਹਾਂ ਦੇ ਘਰਾਂ ‘ਚ ਖੁਸ਼ੀਆਂ ਤੇ ਬਰਕਤਾਂ ਦੇ ਢੇਰ ਲੱਗ ਜਾਣਗੇ ਮਾਲਕ ਅੰਦਰ-ਬਾਹਰੋਂ ਖੁਸ਼ੀਆਂ ਜ਼ਰੂਰ ਦੇਵੇਗਾ
ਇਹ ਹੈ ਰੂਹਾਨੀਅਤ, ਇਹ ਹੈ ਸੂਫੀਅਤ ਰੂਹਾਨੀਅਤ ‘ਚ ਗੁਰੂ ਕਹੇ ਤੇ ਸ਼ਿਸ਼ ਮੰਨ ਲਵੇ, ਇਸ ਤੋਂ ਵੱਡੀ ਕੋਈ ਦੂਜੀ ਗੱਲ ਨਹੀਂ ਹੁੰਦੀ ਤੇ ਗੁਰੂ ਕਹਿੰਦਾ ਹੈ ਸਭ ਦਾ ਭਲਾ ਕਰੋ ਭਲਾ ਕਰਨ ਨਾਲ ਆਤਮਿਕ ਸ਼ਾਂਤੀ ਆਉਂਦੀ ਹੈ, ਆਨੰਦ ਆਉਂਦਾ ਹੈ, ਇੱਕ ਲੱਜਤ ਆਉਂਦੀ ਹੈ, ਜਿਸ ਦਾ ਮੁਕਾਬਲਾ ਦੁਨੀਆ ਦਾ ਕੋਈ ਸੁਖ ਨਹੀਂ ਕਰ ਸਕਦਾ ਸਾਡੇ ਦੇਸ਼ ਤੇ ਪੂਰੀ ਦੁਨੀਆ ‘ਚ ਅਜਿਹੇ-ਅਜਿਹੇ ਧਨਾਢ ਹਨ, ਜਿਨ੍ਹਾਂ ਕੋਲ ਦੌਲਤ ਦਾ ਕੋਈ ਅੰਤ ਨਹੀਂ, ਕੋਈ ਗਿਣਤੀ ਨਹੀਂ ਪਰ ਆਤਮਿਕ ਸ਼ਾਂਤੀ, ਦਿਮਾਗੀ ਸ਼ਾਂਤੀ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਤੋਂ ਦੁਖੀ ਵੀ ਦੁਨੀਆ ‘ਚ ਕੋਈ ਦੂਜਾ ਨਹੀਂ ਹੁੰਦਾ ਆਦਮੀ ਦਾ ਜੀਅ ਤਾਂ ਲਲਚਾਉਂਦਾ ਹੈ,
ਯਾਰ, ਉਨ੍ਹਾਂ ਕੋਲ ਤਾਂ ਗੱਡੀਆਂ ਹਨ, ਜਹਾਜ਼ ਹਨ, ਉਹ ਮਜੇ ਲੈਂਦੇ ਹਨ ਤੁਹਾਨੂੰ ਕੀ ਪਤਾ ਉਨ੍ਹਾਂ ਦੇ ਮਜ਼ੇ ‘ਚ ਵੀ ਸਜ਼ਾ ਹੈ ਤੇ ਤੁਸੀਂ ਮਿਹਨਤ-ਮਜ਼ਦੂਰੀ ਕਰਦੇ ਹੋ, ਰਾਮ ਦਾ ਨਾਮ ਜਪਦੇ ਹੋ, ਵੱਡੇ-ਵੱਡੇ ਪੱਥਰਾਂ ‘ਤੇ ਵੀ ਸੌਂ ਜਾਂਦੇ ਹੋ ਤਾਂ ਵੀ ਅਜਿਹੀ ਨੀਂਦ ਆਉਂਦੀ ਹੈ ਕਿ ਸਵੇਰੇ ਤੱਕ ਪਤਾ ਹੀ ਨਹੀਂ ਚੱਲਦਾ ਕਿ ਕਿੱਥੇ ਸੁੱਤੇ ਸੀ ਤੇ ਦੂਜੇ ਪਾਸੇ ਅਮੀਰਾਂ ਨੂੰ ਮਖਮਲ ਦੇ ਬੈੱਡ ‘ਤੇ ਵੀ ਜਦੋਂ ਨੀਂਦ ਨਹੀਂ ਆਉਂਦੀ ਤਾਂ ਇੰਜ ਲੱਗਦਾ ਹੈ
ਜਿਵੇਂ ਬਿੱਛੂ ਡੰਗ ਰਹੇ ਹੋਣ ਇਸ ਲਈ ਮਨ ਦੇ ਪਿੱਛੇ ਨਾ ਲੱਗਿਆ ਕਰੋ ਕਿ ਜਿਸਦੇ ਕੋਲ ਪੈਸਾ ਹੈ, ਜਿਸਦੇ ਕੋਲ ਧਨ-ਦੌਲਤ ਜ਼ਮੀਨ ਜਾਇਦਾਦ ਹੈ ਸ਼ਾਇਦ ਉਹੀ ਸੁਖੀ ਹੈ, ਇਹ ਸਹੀ ਨਹੀਂ ਹੈ, ਸੁਖੀ ਉਹੀ ਹੈ ਜੋ ਰਾਮ ਦਾ ਨਾਮ ਜਪਦਾ ਹੈ ਸੁਖੀ ਉਹੀ ਹੈ ਜੋ ਗੁਰੂ, ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਰਦਾ ਹੈ, ਭਾਵੇਂ ਉਹ ਅਮੀਰ ਹੈ ਅਤੇ ਭਾਵੇਂ ਉਹ ਗਰੀਬ ਹੈ ਅਮੀਰੀ-ਗਰੀਬੀ ਤੁਹਾਡੀ ਮਿਹਨਤ ‘ਤੇ ਨਿਰਭਰ ਕਰਦਾ ਹੈ ਤੇ ਇਹ ਚੀਜ਼ ਰੂਹਾਨੀਅਤ ‘ਚ ਵੀ ਹੈ
ਰੂਹਾਨੀਅਤ ਤੁਹਾਡੀ ਮਿਹਨਤ ‘ਤੇ ਨਿਰਭਰ ਕਰਦੀ ਹੈ, ਤੁਸੀਂ ਰੂਹਾਨੀਅਤ ਦੇ ਕਿੰਨੇ ਬਚਨ ਮੰਨਦੇ ਹੋ, ਬਚਨਾਂ ‘ਤੇ ਕਿੰਨਾ ਚੱਲਦੇ ਹੋਵੇ, ਸੇਵਾ ਸਿਮਰਨ ‘ਚ ਕਿੰਨਾ ਧਿਆਨ ਲਾਉਂਦੇ ਹੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਮਾਲਕ ਦਾ ਨਾਮ ਜਪੋ ਕਿਉਂਕਿ ਸੇਵਾ ਤੇ ਸਿਮਰਨ ਦੋ ਅਜਿਹੀਆਂ ਤਾਕਤਾਂ ਹਨ, ਜੋ ਇਨਸਾਨ ਦੇ ਅੰਦਰ-ਬਾਹਰ ਦੀਆਂ ਤਮਾਮ ਸਫ਼ਾਈ ਕਰ ਦਿੰਦੀਆਂ ਹਨ ਤਾਂ ਤੁਸੀਂ ਮਾਲਕ ਦੇ ਨਾਮ ਦਾ ਜਾਪ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ ਜੋ ਮਾਲਕ ਦਾ ਨਾਮ ਜਪਦੇ ਹੋਏ ਗੁਰੂ, ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਰਦੇ ਹਨ,
ਉਨ੍ਹਾਂ ਦਾ ਰੋਜ਼ ਭੰਡਾਰਾ ਹੁੰਦਾ ਹੈ, ਰੋਜ਼ ਖੁਸ਼ੀਆਂ ਹੁੰਦੀਆਂ ਹਨ, ਰੋਜ਼ ਅੰਦਰੂਨੀ ਤੌਰ ‘ਤੇ ਮਾਲਾਮਾਲ ਹੁੰਦੇ ਹਨ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਾਕ ਪਵਿੱਤਰ ਅਤਵਾਰ ਮਹੀਨੇ ਦੀ ਬਹੁਤ-ਬਹੁਤ ਮੁਬਾਰਕ ਹੋਵੇ ਨਵਾਂ ਸਾਲ ਤੁਹਾਡੇ ਜੀਵਨ ‘ਚ ਨਵੀਂਆਂ ਖੁਸ਼ੀਆਂ ਲੈ ਕੇ ਆਵੇ, ਨਵਾਂ ਉਜਾਲਾ ਲੈ ਕੇ ਆਵੇ ਤੁਹਾਡੇ ਗਮ ਤੇ ਅੰਧਕਾਰ ਨੂੰ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਦਾਤਾ-ਰਹਿਬਰ ਜ਼ਰੂਰ ਮਿਟਾ ਦੇਣ, ਤੁਸੀਂ ਉਨ੍ਹਾਂ ਦਾ ਨਾਮ ਜਪੋ, ਉਹ ਤੁਹਾਡੀ ਚਿੰਤਾ, ਟੈਨਸ਼ਨ ਦਾ ਖਾਤਮਾ ਕਰ ਦੇਣ ਇਹ ਸਤਿਗੁਰੂ ਮੌਲ਼ਾ ਅੱਗੇ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ