ਬਰਖਾ ਸ਼ੁਕਲਾ ਸਿੰਘ ਦਿੱਲੀ ਕਾਂਗਰਸ ਤੋਂ ਛੇ ਸਾਲਾਂ ਲਈ ਬਰਖਾਸਤ

ਨਵੀਂ ਦਿੱਲੀ (ਏਜੰਸੀ)| ਮਹਿਲਾ ਕਾਂਗਰਸ ਦੀ ਪ੍ਰਧਾਨ ਬਰਖਾ ਸ਼ੁਕਲਾ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੌਰਾਨ ਪਾਰਟੀ ਤੋਂ ਛੇ ਸਾਲਾਂ ਲਈ ਬਰਖਾਸਤ ਕਰ ਦਿੱਤਾ ਗਿਆ ਹੈ ਬਰਖਾ ਸ਼ੁਕਲਾ ਸਿੰਘ ਨੇ ਅੱਜ ਸੂਬਾ ਪ੍ਰਧਾਨ ਅਜੈ ਮਾਕਨ ‘ਤੇ ਦੁਰਵਿਹਾਰ ਕਰਨ ਦੇ ਦੋਸ਼ ਲਾਉਂਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ ਹਾਲਾਂਕਿ, ਉਨ੍ਹਾਂ ਕਿਹਾ ਸੀ ਕਿ ਉਹ ਪਾਰਟੀ ਨਾਲ ਜੁੜੀ ਰਹੇਗੀ ਉਨ੍ਹਾਂ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ‘ਤੇ ਵੀ ਵਰਕਰਾਂ ਦੀਆਂ ਗੱਲ ਨਾ ਸੁਣਨ ਦੇ ਦੋਸ਼ ਲਾਏ ਨ ਦਿੱਲੀ ਦੇ ਤਿੰਨੇ ਨਿਗਮਾਂ ਦੇ 23 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸ੍ਰੀਮਤੀ ਸਿੰਘ ਦੇ ਇਸ ਬਿਆਨ ਨੂੰ ਪਾਰਟੀ ਵਿਰੋਧੀ ਗਤੀਵਿਧੀ ਮੰਨਦਿਆਂ ਸ਼ੁੱਕਰਵਾਰ ਨੂੰ ਛੇ ਸਾਲਾਂ ਲਈ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਦਿੱਲੀ ਕਾਂਗਰਸ ਦੀ ਚਾਰ ਮੈਂਬਰੀ ਅਨੁਸ਼ਾਸਨ ਕਮੇਟੀ ਦੀ ਸਵੇਰੇ ਹੋਈ ਮੀਟਿੰਗ ‘ਚ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਸ੍ਰੀਮਤੀ ਸਿੰਘ ਨੂੰ ਬਰਖਾਸਤ ਕਰਨ ਦਾ ਫੈਸਲਾ ਕੀਤਾ ਗਿਆ (New Delhi News)